menu-icon
Punjabi Story Line
  • Home
  • News
  • Punjab
  • ਬਲਤੇਜ ਪੰਨੂ ਦਾ ਅਕਾਲੀ ਦਲ 'ਤੇ ਹਮਲਾ: 'ਬੇਅਦਬੀ' ਪਾਰਟੀ ਦੀ ਸਿਆਸੀ ਵਾਪਸੀ ਲਈ ਭਾਜਪਾ ਨਾਲ ਸਮਝੌਤੇ ਦੀ ਕੋਸ਼ਿਸ਼

ਬਲਤੇਜ ਪੰਨੂ ਦਾ ਅਕਾਲੀ ਦਲ 'ਤੇ ਹਮਲਾ: 'ਬੇਅਦਬੀ' ਪਾਰਟੀ ਦੀ ਸਿਆਸੀ ਵਾਪਸੀ ਲਈ ਭਾਜਪਾ ਨਾਲ ਸਮਝੌਤੇ ਦੀ ਕੋਸ਼ਿਸ਼

ਬਾਦਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕੁਝ ਬਿਲਾਂ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾ ਰਹੇ ਹਨ, ਪਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਯਾਦ ਰੱਖਣਗੇ ਕਿ ਜਦੋਂ ਖੇਤੀ ਕਾਨੂੰਨ ਲਿਆਂਦੇ ਗਏ ਸਨ, ਤਾਂ ਪੂਰਾ ਬਾਦਲ ਪਰਿਵਾਰ ਉਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਵੀਡੀਓਜ਼ ਬਣਾਉਂਦਾ ਨਜ਼ਰ ਆਇਆ ਸੀ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਤੋਂ ਬਾਅਦ ਹੀ ਬਾਦਲਾਂ ਨੇ ਆਪਣਾ ਰੁੱਖ ਬਦਲਿਆ ਅਤੇ ਕਿਸਾਨਾਂ ਦੇ ਹਮਦਰਦ ਵਜੋਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ।

Date Updated Last Updated : 08 August 2026, 09:45 PM IST
Share:

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ ਨੂੰ ਕਿਹਾ ਕਿ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਲਾਹੇ ਲਈ ਵਾਰ-ਵਾਰ ਆਪਣੇ ਸਿਆਸੀ ਸਟੈਂਡ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਹੁਣ ਭਾਜਪਾ ਨਾਲ ਸਮਝੌਤਾ ਕਰਨ ਲਈ ਤਰਲੋ-ਮੱਛੀ ਹੋ ਰਿਹਾ ਹੈ ਤਾਂ ਜੋ ਆਪਣੀ ਗੁਆਚੀ ਸਿਆਸੀ ਸਾਖ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

ਖੇਤੀ ਕਾਨੂੰਨਾਂ ਮਾਮਲੇ 'ਚ ਬਾਦਲ ਪਰਿਵਾਰ ਦੇ ਦੋ-ਰੁੱਖੇ ਰਵੱਈਏ ਦੀ ਆਲੋਚਨਾ

ਪੰਨੂ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਵੇਂ ਅੱਜ ਬਾਦਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕੁਝ ਬਿਲਾਂ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾ ਰਹੇ ਹਨ, ਪਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਯਾਦ ਰੱਖਣਗੇ ਕਿ ਜਦੋਂ ਖੇਤੀ ਕਾਨੂੰਨ ਲਿਆਂਦੇ ਗਏ ਸਨ, ਤਾਂ ਪੂਰਾ ਬਾਦਲ ਪਰਿਵਾਰ ਉਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਵੀਡੀਓਜ਼ ਬਣਾਉਂਦਾ ਨਜ਼ਰ ਆਇਆ ਸੀ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਤੋਂ ਬਾਅਦ ਹੀ ਬਾਦਲਾਂ ਨੇ ਆਪਣਾ ਰੁੱਖ ਬਦਲਿਆ ਅਤੇ ਕਿਸਾਨਾਂ ਦੇ ਹਮਦਰਦ ਵਜੋਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ।

ਅਕਾਲੀ ਦਲ ਦੀ ਮੌਜੂਦਾ ਸਿਆਸੀ ਸਥਿਤੀ 'ਤੇ ਨਿਸ਼ਾਨਾ

ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਅਕਾਲੀ ਦਲ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਕਿਹਾ ਕਿ ‘ਬੇਅਦਬੀ’ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚੋਂ ਪੂਰੀ ਤਰ੍ਹਾਂ ਲਹਿ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਹੁਣ ਭਾਜਪਾ ਨਾਲ ਸਮਝੌਤਾ ਕਰਕੇ ਆਪਣੀ ਰਾਜਨੀਤੀ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਸੁਖਬੀਰ ਬਾਦਲ ਦੇ ਪੁਰਾਣੇ ਬਿਆਨ ਦੀ ਯਾਦ ਦਿਵਾਈ

ਬਲਤੇਜ ਪੰਨੂ ਨੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਬਾਰੇ ਸੁਖਬੀਰ ਬਾਦਲ ਦੇ ਪੁਰਾਣੇ ਬਿਆਨ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਜੋ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਦਾ ਡੀਐੱਨਏ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਪੰਨੂ ਨੇ ਕਿਹਾ ਕਿ ਉਹ ਖੁਦ ਇਹ ਨਹੀਂ ਕਹਿ ਰਹੇ ਕਿ ਕਿਸੇ ਦਾ ਡੀਐੱਨਏ ਟੈਸਟ ਹੋਣਾ ਚਾਹੀਦਾ ਹੈ, ਪਰ ਜਦੋਂ ਸੁਖਬੀਰ ਬਾਦਲ ਨੇ ਖੁਦ ਇਹ ਬਿਆਨ ਦਿੱਤਾ ਸੀ, ਤਾਂ ਅੱਜ ਇਸ ਦਾ ਜ਼ਿਕਰ ਕਰਨਾ ਬਣਦਾ ਹੈ।

ਬਾਦਲ ਪਰਿਵਾਰ ਦੇ ਯੂ-ਟਰਨਾਂ ਨੇ ਅਕਾਲੀ ਦਲ ਦਾ ਅਸਲ ਚਿਹਰਾ ਕੀਤਾ ਪਰਗਟ

ਪੰਨੂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਵਾਰ-ਵਾਰ ਲਏ ਯੂ-ਟਰਨਾਂ ਨੇ ਅਕਾਲੀ ਦਲ ਦੀ ਰਾਜਨੀਤੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਲੋਕਾਂ ਵਿਚਕਾਰ ਸਪੱਸ਼ਟ ਫਰਕ ਸਮਝ ਸਕਦੇ ਹਨ ਜੋ ਆਪਣੇ ਅਸੂਲਾਂ 'ਤੇ ਪਹਿਰਾ ਦਿੰਦੇ ਹਨ ਅਤੇ ਜੋ ਸਿਆਸੀ ਸੁਖ-ਸਹੂਲਤ ਅਨੁਸਾਰ ਆਪਣੇ ਸਟੈਂਡ ਬਦਲਦੇ ਹਨ।

ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਦੀਆਂ ਚਾਲਾਂ ਤੋਂ ਗੁਮਰਾਹ ਨਾ ਹੋਣ ਦੀ ਅਪੀਲ

ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀ ਰਾਜਨੀਤੀ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਅਤੇ ਭਾਜਪਾ ਨਾਲ ਸਿਆਸੀ ਸਮਝੌਤਾ ਕਰਨ ਦੀਆਂ ਇਸ ਦੀਆਂ ਤਾਜ਼ਾ ਕੋਸ਼ਿਸ਼ਾਂ ਤੋਂ ਗੁਮਰਾਹ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਸਿਆਸੀ ਚਾਲਾਂ ਨੂੰ ਚੰਗੀ ਤਰ੍ਹਾਂ ਪਛਾਣ ਸਕਦੇ ਹਨ।

Recent News