Sidhu Moosewala ਕਤਲ ਕੇਸ ਦੀ ਸੁਣਵਾਈ ਟਲੀ, ਬੀਮਾਰ ਹੋਣ ਕਾਰਨ ਨਹੀਂ ਪਹੁੰਚੇ ਪਿਤਾ, ਅਗਲੀ ਸੁਣਵਾਈ 4 ਜੁਲਾਈ ਨੂੰ

ਅੱਜ ਇਸ ਮਾਮਲੇ ਵਿੱਚ ਤਿੰਨ ਮਹੱਤਵਪੂਰਨ ਗਵਾਹ ਪੇਸ਼ ਹੋਣੇ ਸਨ। ਇਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਘਟਨਾ ਸਮੇਂ ਸਟੇਸ਼ਨ ਇੰਚਾਰਜ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਸ਼ਾਮਲ ਸਨ। ਬਲਕੌਰ ਸਿੰਘ ਅਤੇ ਅੰਗਰੇਜ਼ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਕੋਈ ਵੀ ਗਵਾਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।

Share:

Sidhu Moosewala murder case hearing postponed :  ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਗਵਾਹੀ ਦੇ ਖਤਮ ਹੋ ਗਈ। ਅਦਾਲਤ ਨੇ ਅਗਲੀ ਸੁਣਵਾਈ 4 ਜੁਲਾਈ ਨੂੰ ਤੈਅ ਕੀਤੀ ਹੈ। ਸਿਹਤ ਠੀਕ ਨਾ ਹੋਣ ਕਾਰਨ ਕੋਈ ਵੀ ਗਵਾਹ ਪੇਸ਼ ਨਹੀਂ ਹੋ ਸਕਿਆ। ਅੱਜ ਇਸ ਮਾਮਲੇ ਵਿੱਚ ਤਿੰਨ ਮਹੱਤਵਪੂਰਨ ਗਵਾਹ ਪੇਸ਼ ਹੋਣੇ ਸਨ। ਇਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਘਟਨਾ ਸਮੇਂ ਸਟੇਸ਼ਨ ਇੰਚਾਰਜ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਸ਼ਾਮਲ ਸਨ। ਬਲਕੌਰ ਸਿੰਘ ਅਤੇ ਅੰਗਰੇਜ਼ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਕੋਈ ਵੀ ਗਵਾਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।

ਦੋ ਚਸ਼ਮਦੀਦਾਂ ਦੀ ਗਵਾਹੀ ਹੋ ਚੁੱਕੀ ਦਰਜ 

ਇਸ ਤੋਂ ਪਹਿਲਾਂ 2022 ਵਿੱਚ, ਘਟਨਾ ਦੇ ਦੋ ਚਸ਼ਮਦੀਦਾਂ ਦੀ ਗਵਾਹੀ ਦਰਜ ਕੀਤੀ ਜਾ ਚੁੱਕੀ ਹੈ। ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਅਦਾਲਤ ਵਿੱਚ ਗੋਲੀਬਾਰੀ ਕਰਨ ਵਾਲਿਆਂ, ਹਥਿਆਰਾਂ ਅਤੇ ਘਟਨਾ ਵਿੱਚ ਵਰਤੇ ਗਏ ਵਾਹਨਾਂ ਦੀ ਪਛਾਣ ਕੀਤੀ ਸੀ। ਇਸ ਮਾਮਲੇ ਵਿੱਚ ਬਲਕੌਰ ਸਿੰਘ ਦੀ ਗਵਾਹੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਉਨ੍ਹਾਂ ਨੂੰ 4 ਜੁਲਾਈ, 2025 ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। 

29 ਮਈ 2022 ਨੂੰ ਹੋਇਆ ਸੀ ਕਤਲ

28 ਸਾਲ ਦੇ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਪੰਜਾਬ ਦੇ ਮਾਨਸਾ ਵਿੱਖੇ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਸੀ। ਸਿੱਧੂ ਨਾਲ ਉਸ ਸਮੇਂ ਦੋ ਹੋਰ ਲੋਕ ਮੌਜੂਦ ਸਨ।  ਸਿੱਧੂ ਮੂਸੇਵਾਲਾ ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਮੂਸਾ ਵਿਚ 1993 ਵਿਚ ਹੋਇਆ ਸੀ। ਭਾਰਤ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰਨ ਮਗਰੋਂ ਸਿੱਧੂ 2016 ਦੌਰਾਨ ਅੰਤਰ ਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਬ੍ਰੈਂਪਟਨ ਆ ਗਿਆ ਸੀ।  ਕੈਨੇਡਾ ਵਿਚ ਸਿੱਧੂ ਮੂਸੇਵਾਲਾ ਨੂੰ ਬਹੁਤ ਪ੍ਰਸਿੱਧੀ ਮਿਲੀ। ਵਿਨੀਪੈਗ  ਅਤੇ ਟੋਰੌਂਟੋ ਵਿਚ ਉਸਦੇ ਸ਼ੋਅ ਸੋਲਡ-ਆਊਟ ਰਹੇ। ਕੈਨੇਡਾ ਵਿਚ ਵੱਡੀ ਪੰਜਾਬੀ ਵੱਸੋਂ ਵਾਲੇ ਸ਼ਹਿਰ ਸਰੀ ਵਿਚ ਉਹ ਇੱਕ ਮਕਬੂਲ ਸ਼ਖ਼ਸੀਅਤ ਬਣਕੇ ਉਭਰਿਆ ਸੀ।

ਸਿੱਧੂ ਦੇ ਕਤਲ ਤੋਂ ਬਾਅਦ ਸਰੀ ਵਿਚ ਇੱਕ ਵਿਜਿਲ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਿਲ ਹੋਏ। ਸੰਗੀਤ ਵਿਚ ਆਪਣੇ ਕਰੀਅਰ ਦੇ ਨਾਲ ਨਾਲ ਸਿੱਧੂ ਨੇ ਸਿਆਸਤ ਵਿਚ ਆਉਣ ਦਾ ਵੀ ਫ਼ੈਸਲਾ ਕੀਤਾ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮਾਨਸਾ ਹਲਕੇ ਤੋਂ ਚੋਣ ਲੜੀ ਸੀ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਤੋਂ ਹਾਰ ਗਏ ਸਨ।

ਇਹ ਵੀ ਪੜ੍ਹੋ