Punjab: ਬੀਜੇਪੀ ਦੇ ਸਾਬਕਾ ਸਾਂਸਦ ਵਿਜੇ ਸਾਂਪਲਾ ਨੇ ਐਕਸ ਤੋਂ ਹਟਾਇਆ ਮੋਦੀ ਦਾ ਪਰਿਵਾਰ, ਟਿਕਟ ਕੱਟਣ ਕਾਰਨ ਵੱਖ ਹੋ ਸਕਦਾ ਹੈ ਰੱਸਤਾ 

ਟਿਕਟ ਨਾ ਮਿਲਣ ਕਾਰਨ ਵਿਜੇ ਸਾਂਪਲਾ ਦੇ ਅੰਦਰ ਬੀਜੇਪੀ ਦੇ ਖਿਲਾਫ ਗੁੱਸਾ ਹੈ। ਐਕਸ ਤੇ ਪੋਸਟ ਕਰਦੇ ਹੋਏ ਸਾਂਪਲਾ ਨੇ ਲਿਖਿਆ ਹੈ ਕਿ ਅਸੀਂ ਆਪਣਾ ਖੂਨ-ਪਸੀਨਾ ਵਹਾਇਆ ਹੈ। ਹੁਣ ਮੀਂਹ ਜ਼ਮੀਨਾਂ ਦੀ ਕਿਸਮਤ ਲਿਖੇਗਾ। ਜਾਣਕਾਰ ਸੁਤਰਾਂ ਦਾ ਕਹਿਣਾ ਹੈ ਕਿ ਬੀਜੇਪੀ ਤੋਂ ਸਾਂਪਲਾ ਦੀ ਰਾਹ ਵੱਖਰੀ ਹੋ ਸਕਦੀ ਹੈ। 

Share:

ਪੰਜਾਬ ਨਿਊਜ। ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਭਾਜਪਾ ਤੋਂ ਵੱਖ ਹੋ ਸਕਦੇ ਹਨ। ਸਾਂਪਲਾ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਰਾਹੀਂ ਭਾਜਪਾ ਨਾਲ ਵੱਖ ਹੋਣ ਦਾ ਸੰਕੇਤ ਦਿੱਤਾ ਹੈ। ਸਾਂਪਲਾ ਨੇ ਲਿਖਿਆ ਕਿ ਪ੍ਰਮਾਤਮਾ ਇੱਕ ਰਸਤਾ ਬੰਦ ਕਰਦਾ ਹੈ ਅਤੇ ਕਈ ਰਸਤੇ ਖੋਲ੍ਹਦਾ ਹੈ, ਪ੍ਰਮਾਤਮਾ ਨੇ ਮੇਰੇ ਲਈ ਵੀ ਇੱਕ ਰਸਤਾ ਜ਼ਰੂਰ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਨਾਂ ਤੋਂ ਮੋਦੀ ਪਰਿਵਾਰ ਸ਼ਬਦ ਨੂੰ ਹਟਾ ਕੇ ਬਿਨਾਂ ਕੁਝ ਕਹੇ ਬਹੁਤ ਕੁਝ ਕਹਿ ਦਿੱਤਾ ਹੈ।

ਇਸ ਦੌਰਾਨ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਵੀ ਜ਼ੋਰਾਂ ’ਤੇ ਹੈ, ਹਾਲਾਂਕਿ ਸਾਂਪਲਾ ਜਾਂ ਉਨ੍ਹਾਂ ਦੇ ਸਾਥੀ ਫਿਲਹਾਲ ਇਸ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਸੂਤਰਾਂ ਅਨੁਸਾਰ ਜੇਕਰ ਸਾਂਪਲਾ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਜਾ ਸਕਦਾ ਹੈ।
 

ਇਹ ਵੀ ਪੜ੍ਹੋ