Team India New Coach: ਨਾ ਗੰਭੀਰ, ਨਾ ਸਹਿਵਾਗ ਅਤੇ ਨਾ ਹੀ ਲਕਸ਼ਣ! ਨਵੇ ਕੋਚ ਲਈ ਦੋ ਦਿੱਗਜਾਂ ਨੂੰ ਆਪਰੋਚ ਕਰ ਰਹੀ BCCI

Team India New Coach:ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਵਿਚਾਲੇ ਇਕ ਨਵਾਂ ਅਪਡੇਟ ਆਇਆ ਹੈ। ਬੀਸੀਸੀਆਈ ਨੇ 2 ਦਿੱਗਜਾਂ ਨਾਲ ਸੰਪਰਕ ਕੀਤਾ ਹੈ। 

Share:

Team India New Coach: ਇਨ੍ਹੀਂ ਦਿਨੀਂ ਟੀਮ ਇੰਡੀਆ ਟੀ-20 ਵਿਸ਼ਵ ਕੱਪ 2024 ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਇਸ ਵਿਸ਼ਵ ਕੱਪ ਤੋਂ ਤੁਰੰਤ ਬਾਅਦ ਟੀਮ ਨੂੰ ਨਵਾਂ ਮੁੱਖ ਕੋਚ ਮਿਲਣ ਜਾ ਰਿਹਾ ਹੈ, ਕਿਉਂਕਿ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਵਿਸ਼ਵ ਕੱਪ ਦੇ ਨਾਲ ਹੀ ਖਤਮ ਹੋਣ ਜਾ ਰਿਹਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਵਾਂ ਮੁੱਖ ਕੋਚ ਕੌਣ ਹੋਵੇਗਾ? ਇਸ ਅਹੁਦੇ ਲਈ ਅੱਧੀ ਦਰਜਨ ਦਾਅਵੇਦਾਰ ਹਨ, ਜਿਨ੍ਹਾਂ ਵਿੱਚ ਭਾਰਤੀ ਅਤੇ ਵਿਦੇਸ਼ੀ ਦਿੱਗਜਾਂ ਦੇ ਨਾਂ ਸ਼ਾਮਲ ਹਨ। ਪਰ ਹੁਣ ਇੱਕ ਵੱਡਾ ਅਪਡੇਟ ਆਇਆ ਹੈ ਕਿ ਬੀਸੀਸੀਆਈ ਇਸ ਵਾਰ ਵਿਦੇਸ਼ੀ ਕੋਚ ਨਿਯੁਕਤ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਨ੍ਹਾਂ ਨੇ 2 ਸੀਨੀਅਰ ਕੋਚਾਂ ਨਾਲ ਵੀ ਸੰਪਰਕ ਕੀਤਾ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਾਅਵਾ ਕੀਤਾ ਹੈ ਕਿ ਬੋਰਡ ਇੱਕ ਵਿਦੇਸ਼ੀ ਕੋਚ ਚਾਹੁੰਦਾ ਹੈ। 

ਇਸ ਦੇ ਲਈ ਬੋਰਡ ਨੇ ਸਾਬਕਾ ਆਸਟਰੇਲੀਆਈ ਖਿਡਾਰੀ ਟਾਮ ਮੂਡੀ ਅਤੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਸਮੇਤ ਕੁਝ ਖਿਡਾਰੀਆਂ ਨਾਲ ਗੱਲ ਕੀਤੀ ਹੈ। ਫਲੇਮਿੰਗ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੇ ਕੋਚ ਹਨ, ਉਨ੍ਹਾਂ ਦੀ ਕੋਚਿੰਗ ਵਿੱਚ ਟੀਮ ਨੇ 5 ਖਿਤਾਬ ਜਿੱਤੇ ਹਨ। ਟੌਮ ਮੂਡੀ ਦੀ ਕੋਚਿੰਗ ਹੇਠ ਸਨਰਾਈਜ਼ਰਜ਼ ਹੈਦਰਾਬਾਦ ਨੇ 2016 ਵਿੱਚ ਆਈਪੀਐਲ ਟਰਾਫੀ ਆਪਣੇ ਨਾਂ ਕੀਤੀ ਹੈ।

ਕਿਸਦੀ ਦਾਅਵੇਦਾਰੀ ਹੈ ਸਭ ਤੋਂ ਮਜ਼ਬੂਤ ?

'ਆਜਤਕ' ਨੇ ਆਪਣੀ ਰਿਪੋਰਟ 'ਚ ਦੱਸਿਆ ਕਿ 'ਸੂਤਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਭਾਰਤੀ ਟੀਮ ਦੇ ਨਵੇਂ ਕੋਚ ਦੀ ਦੌੜ 'ਚ ਸਾਬਕਾ ਭਾਰਤੀ ਦਿੱਗਜ ਗੌਤਮ ਗੰਭੀਰ, ਵਰਿੰਦਰ ਸਹਿਵਾਗ, ਵੀਵੀਐੱਸ ਲਕਸ਼ਮਣ ਦੇ ਨਾਂ ਵੀ ਸ਼ਾਮਲ ਹਨ। ਆਸਟ੍ਰੇਲੀਆ ਦੇ ਸਾਬਕਾ ਦਿੱਗਜ ਖਿਡਾਰੀ ਜਸਟਿਨ ਲੈਂਗਰ ਵੀ ਇਸ ਦੌੜ ਵਿਚ ਹਨ, ਪਰ ਸਟੀਫਨ ਫਲੇਮਿੰਗ ਸਭ ਤੋਂ ਵੱਧ ਦਾਅਵਾ ਕਰਦੇ ਨਜ਼ਰ ਆ ਰਹੇ ਹਨ, ਪਰ ਉਨ੍ਹਾਂ ਦੇ ਇਸ ਅਹੁਦੇ ਲਈ ਅਪਲਾਈ ਕਰਨ ਤੋਂ ਬਾਅਦ ਹੀ ਗੱਲ ਅੱਗੇ ਵਧ ਸਕਦੀ ਹੈ।

ਨਵੇਂ ਕੋਚ ਦੀ ਬਣਨ ਦੀ ਰੇਸ 'ਚ ਸ਼ਾਮਿਲ ਹਨ ਇਹ ਦਿੱਗਜ 

  • ਵਰਿੰਦਰ ਸਹਿਬਾਗ 
  • ਗੌਤਮ ਗੰਭੀਰ 
  • ਬੀਵੀਐੱਸ ਲਕਸ਼ਣ 
  • ਜਸਟਿਨ ਲੈਂਗਰ 
  • ਟਾਮ ਮੂਡੀ 
  • ਸਟੀਫਨ ਪਲੇਮਿੰਗ 
  • ਐਂਡੀ ਫਲਾਵਰ 

27 ਮਈ ਤੱਕ ਕਰ ਸਕਦੇ ਹਨ ਅਪਲਾਈ 

ਬੀਸੀਸੀਆਈ ਨੇ ਸੋਮਵਾਰ (13 ਮਈ) ਨੂੰ ਸੋਸ਼ਲ ਮੀਡੀਆ ਰਾਹੀਂ ਨਵੇਂ ਮੁੱਖ ਕੋਚ ਲਈ ਅਰਜ਼ੀਆਂ ਮੰਗੀਆਂ ਹਨ। ਇਸ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਮਈ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਰਾਹੁਲ ਦ੍ਰਾਵਿੜ ਆਪਣਾ ਕਾਰਜਕਾਲ ਵਧਾਉਣਾ ਚਾਹੁੰਦੇ ਹਨ ਤਾਂ ਉਹ ਇਸ ਅਹੁਦੇ ਲਈ ਦੁਬਾਰਾ ਅਰਜ਼ੀ ਦੇ ਸਕਦੇ ਹਨ, ਉਨ੍ਹਾਂ ਦੀ ਅਰਜ਼ੀ 'ਤੇ ਵੀ ਵਿਚਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ