Paris Olympics: ਪੰਜਾਬ ਪੁਲਿਸ ਦੇ 6 ਜਵਾਨ ਦਿਖਾ ਰਹੇ ਪ੍ਰਤਿਭਾ, ਖਿਡਾਰੀਆਂ ਦੇ ਲਈ ਡੀਜੀਪੀ ਨੇ ਆਖੀ ਵੱਡੀ ਗੱਲ

Paris 2024 Olympics :ਪੈਰਿਸ ਓਲੰਪਿਕ-2024 ਵਿੱਚ ਪੰਜਾਬ ਪੁਲਿਸ ਦੇ ਛੇ ਜਵਾਨ ਵੀ ਭਾਗ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਤੋਂ ਸੂਬੇ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਤਮਗਿਆਂ ਦੀਆਂ ਉਮੀਦਾਂ ਹਨ।

Share:

Paris Olympics-2024 ਵਿੱਚ ਪੰਜਾਬ ਪੁਲਿਸ ਦੇ ਛੇ ਜਵਾਨ ਆਪਣੀ ਤਾਕਤ ਦੇ ਜੌਹਰ ਦਿਖਾ ਰਹੇ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਬਹਾਦਰ ਜਵਾਨ ਨਾ ਸਿਰਫ਼ ਦੇਸ਼ ਦਾ ਨਾਮ ਰੌਸ਼ਨ ਕਰਨਗੇ ਸਗੋਂ ਪੰਜਾਬ ਪੁਲਿਸ ਦਾ ਮਾਣ ਵੀ ਵਧਾਉਣਗੇ। ਪੰਜਾਬ ਪੁਲਿਸ ਦੇ ਇਨ੍ਹਾਂ ਜਵਾਨਾਂ ਨੂੰ ਮੈਡਲ ਜਿੱਤਣ 'ਤੇ ਉਹ ਖੁਦ ਸਨਮਾਨਿਤ ਕਰਨਗੇ। ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਸ਼ਾਟਪੁੱਟ ਖਿਡਾਰੀ ਤਜਿੰਦਰ ਸਿੰਘ ਤੂਰ ਅਤੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ।

 ਅੰਜੁਮ ਮੌਦਗਿਲ 

ਅਜੂਮ ਮੌਦਗਿਲ ਚੰਡੀਗੜ੍ਹ ਦਾ ਰਹਿਣ ਵਾਲੀ ਹੈ ਅਤੇ ਇੱਕ ਨਿਸ਼ਾਨੇਬਾਜ਼ ਹੈ। ਉਹ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ। ਉਹ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਰੈਂਕ ਦੀ ਅਧਿਕਾਰੀ ਹਨ। ਉਨਾਂ ਨੇ ਦੱਖਣੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸਾਲ 2019 ਵਿੱਚ, ਅੰਜੁਮ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ISSF ਰੈਂਕਿੰਗ ਵਿੱਚ ਵਿਸ਼ਵ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ। ਉਹ ਔਰਤਾਂ ਦੀ 50 ਮੀਟਰ 3ਪੀ ਵਿੱਚ ਭਾਰਤ ਦੀ ਪਹਿਲੀ ਰੈਂਕਿੰਗ ਵਾਲੀ ਨਿਸ਼ਾਨੇਬਾਜ਼ ਵਜੋਂ ਉਭਰੀ। ਉਨ੍ਹਾਂ ਨੂੰ 2019 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
 
ਤਜਿੰਦਰ ਸਿੰਘ ਤੂਰ 

ਤਜਿੰਦਰਪਾਲ ਸਿੰਘ ਤੂਰ ਸ਼ਾਟ ਪੁਟ ਖਿਡਾਰੀ ਹਨ। ਉਹ ਦੋ ਵਾਰ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਚੁੱਕੇ ਹਨ। ਤੂਰ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਉਸ ਕੋਲ 21.77 ਮੀਟਰ ਦਾ ਏਸ਼ਿਆਈ ਰਿਕਾਰਡ ਵੀ ਹੈ। ਉਹ ਪੰਜਾਬ ਪੁਲਿਸ ਵਿੱਚ ਅਫਸਰ ਦਾ ਅਹੁਦਾ ਸੰਭਾਲ ਚੁੱਕਾ ਹੈ, ਹੁਣ ਉਹ ਭਾਰਤੀ ਜਲ ਸੈਨਾ ਵਿੱਚ ਪੀਟੀਆਈ ਅਫਸਰ ਦਾ ਰੈਂਕ ਸੰਭਾਲ ਰਹੇ ਹਨ। 

ਇਹ ਖਿਡਾਰੀ ਵੀ ਕਰ ਰਹੇ ਹਨ ਕਮਾਲ

ਹਾਕੀ ਟੀਮ ਵਿੱਚ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ਾਮਲ ਹਨ। ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਪੰਜਾਬ ਆਰਮਡ ਪੁਲਿਸ ਕਲੱਬ ਲਈ ਖੇਡਦੇ ਹਨ। ਉਹ ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਹਨ। ਜਲੰਧਰ ਦਾ ਮਨਦੀਪ ਸਿੰਘ ਵੀ ਪੰਜਾਬ ਆਰਮਡ ਪੁਲਿਸ ਕਲੱਬ ਦਾ ਹੈ। ਉਸਨੇ 18 ਫਰਵਰੀ, 2013 ਨੂੰ ਭਾਰਤ ਦੀ ਰਾਸ਼ਟਰੀ ਫੀਲਡ ਹਾਕੀ ਟੀਮ ਲਈ ਖੇਡਣਾ ਸ਼ੁਰੂ ਕੀਤਾ। ਮਨਦੀਪ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ 20 ਫਰਵਰੀ 2013 ਨੂੰ ਓਮਾਨ ਖਿਲਾਫ ਕੀਤਾ। ਮਨਦੀਪ ਨੇ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ।

ਸ਼ਮਸ਼ੇਰ ਸਿੰਘ ਨੇ ਜਿੱਤਿਆ ਸੀ ਸੋਨ ਤਮਗਾ 

ਸ਼ਮਸ਼ੇਰ ਸਿੰਘ ਨੇ 2019 ਵਿੱਚ ਟੋਕੀਓ ਹਾਕੀ ਟੂਰਨਾਮੈਂਟ ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। 2022 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਉਹ ਪੰਜਾਬ ਆਰਮਡ ਪੁਲਿਸ ਕਲੱਬ ਲਈ ਖੇਡਦੇ ਹਨ। ਮਨਪ੍ਰੀਤ ਸਿੰਘ ਪਵਾਰ ਪੰਜਾਬ ਆਰਮਡ ਪੁਲਿਸ ਕਲੱਬ ਲਈ ਖੇਡਦੇ ਹਨ। ਉਨ੍ਹਾਂ ਨੇ 2020 ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। 2011 ਵਿੱਚ, ਉਸਨੇ 19 ਸਾਲ ਦੀ ਉਮਰ ਵਿੱਚ ਭਾਰਤ ਲਈ ਆਪਣਾ ਪਹਿਲਾ ਮੈਚ ਖੇਡਿਆ। 2012 ਦੀਆਂ ਸਮਰ ਓਲੰਪਿਕ ਖੇਡਾਂ ਵਿੱਚ, ਉਸਨੂੰ 2014 ਵਿੱਚ ਏਸ਼ੀਆ ਦੇ ਜੂਨੀਅਰ ਖਿਡਾਰੀ ਦਾ ਖਿਤਾਬ ਮਿਲਿਆ।

ਇਹ ਵੀ ਪੜ੍ਹੋ