menu-icon
Punjabi Story Line
  • Home
  • News
  • Technology
  • 50 ਹਜ਼ਾਰ ਸਾਲਾਂ ਤੱਕ ਧਰਤੀ ਭੁਗਤੇਗੀ ਇਹ ਸੰਤਾਪ, ਪੜ੍ਹੋ ਰਿਪੋਰਟ 

50 ਹਜ਼ਾਰ ਸਾਲਾਂ ਤੱਕ ਧਰਤੀ ਭੁਗਤੇਗੀ ਇਹ ਸੰਤਾਪ, ਪੜ੍ਹੋ ਰਿਪੋਰਟ 

ਜਲਵਾਯੂ ਪਰਿਵਰਤਨ ਦੇ ਗੰਭੀਰ ਸਿੱਟੇ ਸਾਡੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਉਪਰ ਮਾੜਾ ਅਸਰ ਪਾਉਂਦੇ ਰਹਿਣਗੇ। ਇੱਕ ਡਰਾਵਨੀ ਰਿਪੋਰਟ ਇਹ ਵੀ ਹੈ ਕਿ ਇਸਦਾ ਅੰਜ਼ਾਮ ਰਹਿੰਦੀ ਦੁਨੀਆਂ ਤੱਕ ਭੁਗਤਣਾ ਪੈ ਸਕਦਾ ਹੈ। 

Date Updated Last Updated : 10 December 2023, 02:03 PM IST
Share:

ਵਾਤਾਵਰਨ ਚ ਤਬਦੀਲੀਆਂ ਕਾਰਨ ਮੌਸਮੀ ਗਤੀਵਿਧੀਆਂ ਵਿੱਚ ਆਏ ਵੱਡੇ ਬਦਲਾਅ ਹੁਣ ਹਰ ਰੋਜ਼ ਤ੍ਰਾਸਦੀ ਦੀਆਂ ਖ਼ਬਰਾਂ ਲੈ ਕੇ ਆ ਰਹੇ ਹਨ।  ਪਿਛਲੇ ਕੁੱਝ ਸਾਲਾਂ ਵਿੱਚ ਮੌਸਮ ਵਿਚ ਜ਼ਬਰਦਸਤ ਬਦਲਾਅ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਮੌਸਮੀ ਚੱਕਰ ਵਿਚ ਬਦਲਣ ਲੱਗੇ ਹਨ।  ਬੇਮੌਸਮੀ ਮੀਂਹ, ਹੜ੍ਹ, ਬਵੰਡਰ, ਜ਼ਮੀਨ ਖਿਸਕਣ ਵਰਗੀਆਂ ਗਤੀਵਿਧੀਆਂ ਭਿਆਨਕ ਰੂਪ ਧਾਰਨ ਕਰ ਰਹੀਆਂ ਹਨ। ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਕੁਦਰਤੀ ਆਫ਼ਤਾਂ ਨੇ ਭਿਆਨਕ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਗਿਆਨੀ ਲਗਾਤਾਰ ਅਜਿਹੇ ਤਰੀਕਿਆਂ ਦੀ ਖੋਜ ਕਰ ਰਹੇ ਹਨ ਜਿਨ੍ਹਾਂ ਰਾਹੀਂ ਜਲਵਾਯੂ ਤਬਦੀਲੀ ਨੂੰ ਕੰਟਰੋਲ ਕੀਤਾ ਜਾ ਸਕੇ। ਹੁਣ ਇਸ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮੌਸਮ ਵਿੱਚ ਆਈ ਇਹ ਗੜਬੜੀ ਅਗਲੇ 50 ਹਜ਼ਾਰ ਸਾਲ ਤੱਕ ਚੱਲੇਗੀ। 

ਕੀ ਹੈ ਐਂਥਰੋਪੋਸੀਨ 

ਦਰਅਸਲ, ਫਰਵਰੀ 2000 ਵਿੱਚ ਮਸ਼ਹੂਰ ਵਿਗਿਆਨੀ ਪੌਲ ਕਰੂਜ਼ਨ ਨੇ ਅੰਤਰਰਾਸ਼ਟਰੀ ਭੂ-ਮੰਡਲ-ਬਾਇਓਸਫੀਅਰ ਪ੍ਰੋਗਰਾਮ ਮੈਕਸੀਕੋ ਵਿਖੇ ਬੋਲਦਿਆਂ ਕਈ ਗੱਲਾਂ ਕਹੀਆਂ ਸਨ। ਇਹਨਾਂ ਵਿੱਚੋਂ ਇੱਕ ਸ਼ਬਦ ਐਂਥਰੋਪੋਸੀਨ ਸੀ। ਇਸਨੂੰ ਭੂ-ਵਿਗਿਆਨਕ ਯੁੱਗ ਕਿਹਾ ਜਾਂਦਾ ਹੈ ਜਿਸਨੇ ਬਹੁਤ ਜ਼ਿਆਦਾ ਉਦਯੋਗਿਕ ਪਹੁੰਚ ਕਾਰਨ ਧਰਤੀ ਦਾ ਚਿਹਰਾ ਬਦਲਣਾ ਸ਼ੁਰੂ ਕਰ ਦਿੱਤਾ ਹੈ।  ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਹੋ ਰਹੇ ਸਨਅਤੀਕਰਨ ਦਾ ਅਸਰ ਨਾ ਸਿਰਫ ਅਸੀਂ ਜਾਂ  ਸਾਡੇ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਝੱਲਣਾ ਪਵੇਗਾ ਸ਼ਾਇਦ ਮਨੁੱਖਤਾ ਦੇ ਨਾਸ਼ ਹੋਣ ਤੋਂ ਬਾਅਦ ਵੀ ਅਜਿਹਾ ਰਹੇਗਾ। ਕਰੂਜ਼ਨ ਨੇ ਇਸਦੇ ਪਿੱਛੇ ਕਈ ਕਾਰਨ ਦੱਸੇ ਹਨ, ਜਿਨ੍ਹਾਂ 'ਚ ਤੇਜ਼ੀ ਨਾਲ ਜੰਗਲਾਂ ਦੀ ਕਟਾਈ, ਦੁਨੀਆ ਭਰ 'ਚ ਵੱਡੀਆਂ ਨਦੀਆਂ 'ਤੇ ਬਣ ਰਹੇ ਡੈਮ, ਮੱਛੀਆਂ ਦਾ ਜ਼ਿਆਦਾ ਦੋਹਨ, ਫਸਲਾਂ ਲਈ ਖਾਦਾਂ ਦੀ ਜ਼ਿਆਦਾ ਵਰਤੋਂ, ਗ੍ਰੀਨ ਹਾਊਸ ਗੈਸਾਂ 'ਚ ਲਗਾਤਾਰ ਵਾਧਾ ਵਰਗੀਆਂ ਕੁਝ ਚਿੰਤਾਜਨਕ ਗੱਲਾਂ ਹਨ। 20ਵੀਂ ਸਦੀ ਦੇ ਮੱਧ ਤੋਂ ਲੈ ਕੇ 21ਵੀਂ ਸਦੀ ਤੱਕ ਸੰਸਾਰਕ ਤਾਪਮਾਨ ਅੱਧਾ ਡਿਗਰੀ ਵੱਧ ਗਿਆ। ਇੱਥੇ ਅੰਕੜੇ ਹੋਰ ਵੀ ਡਰਾਉਣੇ ਹਨ। 2022 ਤੱਕ ਤਾਪਮਾਨ ਅੱਧਾ ਡਿਗਰੀ ਹੋਰ ਵੱਧ ਗਿਆ। ਇਸ ਲਈ ਜਲਵਾਯੂ ਪਰਿਵਰਤਨ ਦੁਨੀਆ ਦੀਆਂ ਸਭ ਤੋਂ ਡਰਾਉਣੀਆਂ ਸਮੱਸਿਆਵਾਂ ਵਿੱਚੋਂ ਇੱਕ ਬਣ ਗਿਆ ਹੈ। 

ਕਿਉਂ ਵਧ ਰਿਹਾ ਹੈ ਤਾਪਮਾਨ 

ਇਸਦਾ ਕਾਰਨ ਗਰੀਨ ਹਾਊਸ ਗੈਸਾਂ ਦਾ ਵਧਣਾ ਦੱਸਿਆ ਜਾ ਰਿਹਾ ਹੈ। ਮਨੁੱਖ ਵਰਤਮਾਨ ਵਿੱਚ ਊਰਜਾ ਲਈ ਜਿਆਦਾਤਰ ਜੈਵਿਕ ਈਂਧਨ 'ਤੇ ਨਿਰਭਰ ਹੈ। ਜਦੋਂ ਵਿਗਿਆਨੀ ਪੌਲ ਕਰੂਜ਼ੇਨ ਨੇ ਮੈਕਸੀਕੋ ਵਿੱਚ ਇਸ ਯੁੱਗ ਬਾਰੇ ਗੱਲ ਕੀਤੀ ਤਾਂ ਵਾਤਾਵਰਣ ਵਿੱਚ ਫੈਲੀ ਕਾਰਬਨ ਡਾਈਆਕਸਾਈਡ ਦੀ ਮਾਤਰਾ 370 ਹਿੱਸੇ ਪ੍ਰਤੀ ਮਿਲੀਅਨ (370 ਪੀਪੀਐਮ) ਸੀ। ਜੋ ਹੁਣ ਵਧ ਕੇ 420 ਪੀਪੀਐਮ ਹੋ ਗਿਆ ਹੈ। ਇਹ ਹਰ ਸਾਲ 2 ਪੀਪੀਐਮ ਦੀ ਦਰ ਨਾਲ ਵਧ ਰਿਹਾ ਹੈ। ਜਦੋਂ ਕਿ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਇਹ 280 ਪੀ.ਪੀ.ਐਮ. ਸੀ। ਵਿਗਿਆਨੀ ਕਹਿ ਰਹੇ ਹਨ ਕਿ ਇਸ ਬਦਲਾਅ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਹਵਾ ਅਤੇ ਸਮੁੰਦਰਾਂ ਵਿੱਚ ਘੁਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਖਤਮ ਕਰਨਾ ਹੋਵੇਗਾ। ਨਿਕਾਸ ਨੂੰ ਘੱਟ ਤੋਂ ਘੱਟ ਕਰਨਾ ਹੋਵੇਗਾ। ਨਹੀਂ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ।

Recent News