Courtesy: pinterest
ਉਤਰਾਖੰਡ: ਜਾਨਵਰਾਂ ਦੀ ਸ਼੍ਰੇਣੀ ਵਿੱਚੋਂ ਬਾਂਦਰ ਨੂੰ ਕਾਫ਼ੀ ਤੇਜ਼ ਦਿਮਾਗ ਵਾਲਾ ਜਾਨਵਰ ਮੰਨਿਆ ਜਾਂਦਾ ਹੈ, ਜੋ ਹਰ ਕੰਮ ਵਿੱਚ ਕਾਫ਼ੀ ਹੁਸ਼ਿਆਰੀ ਦਿਖਾਉਂਦਾ ਨਜ਼ਰ ਆਉਂਦਾ ਹੈ। ਹਾਲ ਹੀ ਬਾਂਦਰ ਨਾਲ ਜੁੜਿਆ ਅਜਿਹਾ ਹੀ ਇੱਕ ਵੀਡਿਓ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖਣ ਤੋਂ ਬਾਦ ਨਾ ਸਿਰਫ਼ ਲੋਕ ਹੈਰਾਨ ਹੋ ਰਹੇ ਹਨ, ਬਲਕਿ ਉਸਦੇ ਦਿਮਾਗ ਦੀ ਤਾਰੀਫ ਵੀ ਕਰ ਰਹੇ ਹਨ ਤੇ ਕਈ ਇਸ ਤੋਂ ਸਬਕ ਵੀ ਲੈ ਰਹੇ ਹਨ। ਤਾਂ ਆਉ ਦੇਖਦੇ ਹਾਂ ਆਖਿਰ ਇਸ ਵੀਡਿਓ ਵਿੱਚ ਕੀ ਹੈ...
ਬਾਂਦਰ ਨੇ ਦਿੱਤਾ ਸੇਵ ਵਾਟਰ ਦਾ ਸਬਕ
ਬਹੁਤ ਸਾਰੇ ਲੋਕ ਪਾਣੀ ਨੂੰ ਅਜਾਈ ਗੰਵਾਉਦੇ ਹਨ ਤੇ ਬਾਹਰ ਵੀ ਫ਼ਜੂਲ ਖ਼ਰਚ ਹੁੰਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ। ਲੇਕਿਨ ਹਾਲ ਹੀ ਵਾਇਰਲ ਹੋ ਰਹੇ ਵੀਡਿਓ ਵਿੱਚ ਇੱਕ ਬਾਂਦਰ ਲੋਕਾਂ ਨੂੰ ਪਾਣੀ ਬਚਾਉਣ ਦਾ ਸਬਕ ਦਿੰਦਾ ਨਜ਼ਰ ਆਇਆ।
समझदारी की बात, बेज़ुबान के साथ!
— Uttarakhand Police (@uttarakhandcops) June 8, 2026
प्यास बुझाने के बाद नल को बंद करने की यह ज़िम्मेदारी हर इंसान के लिए एक बड़ा सबक है। जब ये वन्यजीव जल का मोल समझ सकते हैं, तो हमें भी जागरूक बनना होगा।
पानी बचाएं, भविष्य सुरक्षित बनाएं।#SaveWater #UttarakhandPolice pic.twitter.com/7HpNJGjlrM
ਇੰਟਰਨੈੱਟ ਤੇ ਵੀਡਿਓ ਵਾਇਰਲ
ਇਹ ਵੀਡਿਓ ਉੱਤਰਾਖੰਡ ਪੁਲਿਸ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸ਼ੇਅਰ ਕੀਤੀ ਹੈ। ਵੀਡੀਓ ਦੇ ਨਾਲ ਪਾਣੀ ਦੀ ਬਚਤ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੁਨੇਹਾ ਵੀ ਦਿੱਤਾ ਗਿਆ ਹੈ। ਪੁਲਿਸ ਨੇ ਇਸ ਵੀਡੀਓ ਦੇ ਜਰਿਏ ਲੋਕਾਂ ਨੂੰ 'ਸੇਵ ਵਾਟਰ, ਸਿਕਯੋਰ ਦ ਫਿਊਚਰ' ਦੇ ਪ੍ਰਭਾਵ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਪਿਆਸ ਬੁਝਾਉਣ ਤੋਂ ਬਾਦ ਟੂਟੀ ਬੰਦ ਕਰਦਾ ਦਿੱਸਿਆ ਬਾਂਦਰ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੰਦਰ ਭੱਖਦੀ ਗਰਮੀ ਵਿੱਚ ਪਿਆਸ ਬੁਝਾਉਣ ਲਈ ਟੂਟੀ ਦੇ ਕੋਲ ਪਹੁੰਚਦਾ ਹੈ ਤੇ ਆਰਾਮ ਨਾਲ ਨਲ਼ ਖੋਲ ਕੇ ਪਾਣੀ ਪੀਂਦਾ ਹੈ। ਖਾਸ ਗੱਲ ਇਹ ਹੈ ਕਿ ਪਾਣੀ ਪੀਣ ਤੋਂ ਬਾਅਦ ਉੱਥੋਂ ਸਿੱਧਾ ਨਹੀਂ ਜਾਂਦਾ, ਬਲਕਿ ਆਪਣੇ ਹੱਥ ਨਾਲ ਪਾਣੀ ਦੀ ਟੂਟੀ ਵੀ ਬੰਦ ਕਰਦਾ ਹੈ। ਬਾਂਦਰ ਦੀ ਇਹ ਸਮਝਦਾਰੀ ਲੋਕਾਂ ਦਾ ਖੂਬ ਧਿਆਨ ਖਿੱਚ ਰਹੀ ਹੈ।
ਵੀਡੀਓ ਨੂੰ ਸਾਂਝਾ ਕਰਦਿਆਂ ਉੱਤਰਾਖੰਡ ਪੁਲਿਸ ਨੇ ਇਹ ਸੰਦੇਸ਼ ਦਿੱਤਾ ਕਿ ਪਿਆਸ ਬੁਝਾਉਣ ਤੋਂ ਬਾਅਦ ਟੂਟੀ ਬੰਦ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਜੇਕਰ ਕੋਈ ਜੰਗਲੀ ਜਾਨਵਰ ਪਾਣੀ ਦੀ ਕੀਮਤ ਨੂੰ ਸਮਝ ਸਕਦਾ ਹੈ, ਤਾਂ ਮਨੁੱਖਾਂ ਨੂੰ ਵੀ ਪਾਣੀ ਦੀ ਸੰਭਾਲ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਪਾਣੀ ਬਚਾਉਣਾ ਨਾ ਸਿਰਫ਼ ਵਰਤਮਾਨ ਲਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਲੋੜ ਹੈ।