80 ਦੇ ਪਾਰ ਪਹੁੰਚਿਆ Sensex, ਹਰ ਦਿਨ ਰਿਕਾਰਡ ਬਣਾ ਰਹੀ ਭਾਰਤ ਦੀ ਸ਼ੇਅਰ ਮਾਰਕੀਟ 

Share Market: ਭਾਰਤੀ ਸ਼ੇਅਰ ਬਾਜ਼ਾਰ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਹੈ ਅਤੇ ਹੁਣ ਸੈਂਸੈਕਸ 80 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ਨੇ ਵੀ ਉਡਾਨ ਭਰੀ ਹੈ ਅਤੇ ਅੱਜ ਬਾਜ਼ਾਰ ਖੁੱਲ੍ਹਦੇ ਹੀ ਇਸ ਨੇ 24,250 ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਲਗਾਤਾਰ ਤੀਜੀ ਵਾਰ ਮੋਦੀ ਸਰਕਾਰ ਦੀ ਵਾਪਸੀ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਲਗਾਤਾਰ ਤੇਜ਼ੀ ਹੈ ਅਤੇ ਇਕ ਮਹੀਨੇ 'ਚ ਇਸ 'ਚ 8 ਹਜ਼ਾਰ ਤੋਂ ਜ਼ਿਆਦਾ ਅੰਕਾਂ ਦਾ ਵਾਧਾ ਹੋਇਆ ਹੈ।

Share:

Business News: ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਦਾ ਸ਼ੇਅਰ ਬਾਜ਼ਾਰ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। 4 ਜੂਨ ਨੂੰ ਨਤੀਜੇ ਆਉਣ ਤੋਂ ਬਾਅਦ ਸੈਂਸੈਕਸ ਜੋ 72 ਹਜ਼ਾਰ ਦੇ ਆਸ-ਪਾਸ ਚੱਲ ਰਿਹਾ ਸੀ, ਹੁਣ ਇਕ ਮਹੀਨੇ 'ਚ 8 ਹਜ਼ਾਰ ਤੋਂ ਵੱਧ ਅੰਕ ਵਧ ਕੇ 80 ਹਜ਼ਾਰ ਨੂੰ ਪਾਰ ਕਰ ਗਿਆ ਹੈ। ਭਾਰਤ ਦਾ ਸ਼ੇਅਰ ਬਾਜ਼ਾਰ ਹਰ ਦਿਨ ਇਤਿਹਾਸ ਰਚ ਰਿਹਾ ਹੈ। ਸੈਂਸੈਕਸ ਨੇ ਪਹਿਲੀ ਵਾਰ 80 ਹਜ਼ਾਰ ਦਾ ਅੰਕੜਾ ਪਾਰ ਕੀਤਾ ਹੈ।

ਅੱਜ ਸਵੇਰੇ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਤਾਂ ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰਾਂ ਕਾਰਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਉਮੀਦ ਹੈ ਕਿ ਅੱਜ ਇਸ ਵਿੱਚ ਹੋਰ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਨਿਫਟੀ ਫਿਫਟੀ 0.7 ਫੀਸਦੀ ਦੇ ਉਛਾਲ ਨਾਲ 24,291.75 ਅੰਕਾਂ 'ਤੇ ਪਹੁੰਚ ਗਿਆ ਸੀ। 9:15 'ਤੇ, ਸੈਂਸੈਕਸ 0.72% ਦੀ ਛਾਲ ਨਾਲ 80,013.77 ਅੰਕਾਂ 'ਤੇ ਪਹੁੰਚ ਗਿਆ, ਜੋ ਕਿ ਚੋਟੀ ਦੇ 30 ਸਟਾਕਾਂ ਦੇ ਬਣੇ ਸੈਂਸੈਕਸ ਲਈ ਹੁਣ ਤੱਕ ਦਾ ਇਤਿਹਾਸਕ ਅੰਕੜਾ ਹੈ।

ਹਰ ਸੈਕਟਰ 'ਚ ਆਈ ਤੇਜ਼ੀ 

HDFC ਬੈਂਕ ਦੇ ਸ਼ੇਅਰਾਂ 'ਚ 3.5 ਫੀਸਦੀ ਦਾ ਵਾਧਾ ਦੇਖਿਆ ਗਿਆ, ਜਿਸ ਕਾਰਨ ਨਿਫਟੀ 50 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਕਿਹਾ ਜਾ ਰਿਹਾ ਹੈ ਕਿ ਇਹ ਸ਼ੇਅਰ ਬਿਹਤਰ ਕਮਾਈ ਕਰਨ ਵਾਲੇ ਹਨ। ਰਿਪੋਰਟ ਮੁਤਾਬਕ ਅੱਜ 13 ਵੱਡੇ ਸੈਕਟਰਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਬੈਂਕਿੰਗ ਅਤੇ ਵਿੱਤੀ ਖੇਤਰ ਦੀ ਰਫਤਾਰ ਜ਼ਬਰਦਸਤ ਹੈ। ਅੱਜ ਜਦੋਂ ਸ਼ੇਅਰ ਬਾਜ਼ਾਰ ਖੁੱਲ੍ਹਿਆ ਤਾਂ 1935 ਸ਼ੇਅਰ ਸਨ ਜਿਨ੍ਹਾਂ 'ਚ ਵਾਧਾ ਦਰਜ ਕੀਤਾ ਗਿਆ। ਕੁੱਲ 536 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਅਤੇ 97 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਵਿਪਰੋ, ਐਚਸੀਐਲ, ਟੈਕ ਮਹਿੰਦਰਾ ਨੇ ਸ਼ੁਰੂਆਤ ਵਿੱਚ ਹੀ ਤੇਜ਼ੀ ਫੜੀ ਸੀ। ਇਸ ਦੇ ਨਾਲ ਹੀ ਸਨ ਫਾਰਮਾ, ਬਜਾਜ ਫਾਈਨਾਂਸ ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।

ਲਗਾਤਾਰ ਜਾਰੀ ਸ਼ੇਅਰ ਮਾਰਕੀਟ ਦੀ ਰਫਤਾਰ 

ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਤੀਜੀ ਵਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ​​ਹੋਇਆ ਹੈ। ਇਹੀ ਕਾਰਨ ਹੈ ਕਿ ਚੋਣ ਨਤੀਜੇ ਆਉਣ ਦੇ ਦਿਨ ਤੋਂ ਹੀ ਸ਼ੇਅਰ ਬਾਜ਼ਾਰ 'ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇੱਕ ਮਹੀਨੇ ਵਿੱਚ 8 ਹਜ਼ਾਰ ਤੋਂ ਵੱਧ ਅੰਕਾਂ ਦਾ ਉਛਾਲ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ