ਲੁਧਿਆਣਾ 'ਚ ਪਾਰਕ ਚੋਂ ਮਿਲੀ ਲਾਸ਼, ਕੁਦਰਤੀ ਮੌਤ ਜਾਂ ਕਤਲ, ਜਾਂਚ ਕਰ ਰਹੀ ਪੁਲਿਸ

ਪੁਲਿਸ ਸਟੇਸ਼ਨ ਜੋਕਿ ਘਟਨਾ ਵਾਲੀ ਥਾਂ ਦੇ ਸਾਮਣੇ ਹੈ, ਦੀ ਪੁਲਿਸ ਟੀਮ ਜਾਂਚ ਕਰਨ ਪੁੱਜੀ। ਪੁਲਿਸ ਨੇ ਨੇੜਲੇ ਲੋਕਾਂ ਤੋਂ ਮ੍ਰਿਤਕ ਵਿਅਕਤੀ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੂੰ ਵੀ ਉਸ ਬਾਰੇ ਕੁਝ ਨਹੀਂ ਪਤਾ ਸੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। 

Courtesy: file photo

Share:

ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਇੱਕ ਪਾਰਕ ਚੋਂ ਇੱਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਪਈ ਮਿਲੀ। ਇੱਕ ਰਾਹਗੀਰ ਨੇ ਪਾਰਕ ਵਿੱਚ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜੀਵਨ ਨਗਰ ਪੁਲਿਸ ਸਟੇਸ਼ਨ ਜੋਕਿ ਘਟਨਾ ਵਾਲੀ ਥਾਂ ਦੇ ਸਾਮਣੇ ਹੈ, ਦੀ ਪੁਲਿਸ ਟੀਮ ਜਾਂਚ ਕਰਨ ਪੁੱਜੀ। ਪੁਲਿਸ ਨੇ ਨੇੜਲੇ ਲੋਕਾਂ ਤੋਂ ਮ੍ਰਿਤਕ ਵਿਅਕਤੀ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੂੰ ਵੀ ਉਸ ਬਾਰੇ ਕੁਝ ਨਹੀਂ ਪਤਾ ਸੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। 

ਮੂੰਹ ਚੋਂ ਨਿਕਲ ਰਹੀ ਸੀ ਝੱਗ 

ਮ੍ਰਿਤਕ ਦੇ ਕੱਪੜਿਆਂ ਦੀ ਤਲਾਸ਼ੀ ਲੈਣ 'ਤੇ ਜੇਬ ਵਿੱਚੋਂ ਇੱਕ ਚਾਬੀ ਅਤੇ 5 ਰੁਪਏ ਮਿਲੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਅਕਤੀ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ। ਇਹ ਕੁਦਰਤੀ ਮੌਤ ਹੈ ਜਾਂ ਫਿਰ ਕਤਲ ਜਾਂ ਕਿਸੇ ਹੋਰ ਵਜ੍ਹਾ ਨਾਲ ਇਹ ਮੌਤ ਹੋਈ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਥਾਣਾ ਫੋਕਲ ਪੁਆਇੰਟ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਕੁਝ ਥਾਵਾਂ 'ਤੇ ਮਾਮੂਲੀ ਸੱਟਾਂ ਦੇ ਨਿਸ਼ਾਨ ਹਨ, ਇਹ ਸੰਭਵ ਹੈ ਕਿ ਉਸਨੂੰ ਕਿਸੇ ਚੂਹੇ ਜਾਂ ਕਿਸੇ ਚੀਜ਼ ਨੇ ਡੰਗ ਨਾ ਲਿਆ ਹੋਵੇ। ਪੁਲਿਸ ਨੇ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪਛਾਣ ਤੋਂ ਬਾਅਦ ਲਾਸ਼ ਨੂੰ ਤੁਰੰਤ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ

Tags :