menu-icon
Punjabi Story Line
  • Home
  • News
  • Crime
  • Controversial Blogger ਭਾਨਾ ਸਿੱਧੂ ਦੀਆਂ ਨਹੀਂ ਘੱਟ ਰਹੀਆਂ ਮੁਸ਼ਕਲਾਂ, ਹੁਣ ਪਟਿਆਲਾ ਵਿੱਚ ਹੋਇਆ ਕੇਸ ਦਰਜ਼ 

Controversial Blogger ਭਾਨਾ ਸਿੱਧੂ ਦੀਆਂ ਨਹੀਂ ਘੱਟ ਰਹੀਆਂ ਮੁਸ਼ਕਲਾਂ, ਹੁਣ ਪਟਿਆਲਾ ਵਿੱਚ ਹੋਇਆ ਕੇਸ ਦਰਜ਼ 

Controversial Blogger: ਸੋਸ਼ਲ ਮੀਡੀਆ ਦੇ ਚਰਚਿਤ 'ਤੇ ਵਿਵਾਦਤ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਭਾਨਾ ਸਿੱਧੂ ਨੂੰ ਅਜੇ ਕੁਝ ਦਿਨਾਂ ਪਹਿਲੇ ਹੀ ਜ਼ਮਾਨਤ ਮਿਲੀ ਸੀ, ਪਰ ਹੁਣ ਉਸ ਤੇ ਪਟਿਲਾਆ ਵਿੱਚ ਇਕ ਹੋਰ ਮਾਮਲਾ ਦਰਜ਼ ਹੋ ਗਿਆ ਹੈ।

Date Updated Last Updated : 26 January 2024, 04:59 PM IST
Share:

Controversial Blogger: ਸੋਸ਼ਲ ਮੀਡੀਆ ਦੇ ਚਰਚਿਤ 'ਤੇ ਵਿਵਾਦਤ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਭਾਨਾ ਸਿੱਧੂ ਨੂੰ ਅਜੇ ਕੁਝ ਦਿਨਾਂ ਪਹਿਲੇ ਹੀ ਜ਼ਮਾਨਤ ਮਿਲੀ ਸੀ, ਪਰ ਹੁਣ ਉਸ ਤੇ ਪਟਿਲਾਆ ਵਿੱਚ ਇਕ ਹੋਰ ਮਾਮਲਾ ਦਰਜ਼ ਹੋ ਗਿਆ ਹੈ। ਯੂਟਿਊਬਰ ਭਾਨਾ ਸਿੱਧੂ ਤੇ ਥਾਣਾ ਸਦਰ ਪਟਿਆਲਾ ਪੁਲਿਸ ਨੇ ਸਿੱਧੂ ਖ਼ਿਲਾਫ਼ ਧਾਰਾ 379 ਬੀ, 323, 341, 506, 34 ਆਈ.ਪੀ.ਸੀ ਤਹਿਤ ਕੇਸ ਨੰਬਰ 8 ਦਰਜ ਕੀਤਾ ਹੈ। ਦਸ ਦੇਈਏ ਕਿ ਲੁਧਿਆਣਾ ਪੁਲਿਸ ਨੇ ਸਿੱਧੂ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ। ਇੱਕ ਮਹਿਲਾ ਟਰੈਵਲ ਏਜੰਟ ਨੇ ਇਸ ਮਾਮਲੇ ਵਿੱਚ ਭਾਨਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। 20 ਜਨਵਰੀ ਨੂੰ ਦਰਜ ਕੀਤੇ ਇਸ ਕੇਸ ਵਿੱਚ ਸਿੱਧੂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 26 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 29 ਜਨਵਰੀ ਤੱਕ ਪੁਲਿਸ ਰਿਮਾਂਡ ’ਤੇ ਲਿਆ ਗਿਆ ਸੀ। 

ਐਤਵਾਰ ਨੂੰ ਫਿਰ ਤੋਂ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਭਾਨਾ ਸਿੱਧੂ

ਲੁਧਿਆਣਾ ਦੇ ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਟਰੈਵਲ ਏਜੰਟ ਇੰਦਰਜੀਤ ਕੌਰ ਦੇ ਬਿਆਨਾਂ 'ਤੇ ਉਸ ਨੂੰ ਧਮਕੀਆਂ ਦੇ ਕੇ ਪੈਸੇ ਮੰਗਣ ਦੇ ਦੋਸ਼ 'ਚ ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਨੂੰ ਐਤਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇੰਦਰਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਇਮੀਗ੍ਰੇਸ਼ਨ ਵਿੱਚ ਕੰਮ ਕਰਦੀ ਹੈ। 30 ਅਗਸਤ 2023 ਨੂੰ ਭਾਨਾ ਸਿੱਧੂ ਨੇ ਫ਼ੋਨ ਕਰਕੇ ਕਿਹਾ ਕਿ ਮੇਰੇ ਫ਼ੋਨ 'ਤੇ 10 ਹਜ਼ਾਰ ਰੁਪਏ ਪਾ ਦਿਓ ਨਹੀਂ ਤਾਂ ਅਸੀਂ ਤੁਹਾਡੇ ਘਰ ਦੇ ਬਾਹਰ ਧਰਨਾ ਦੇਵਾਂਗੇ। ਜਦੋਂ ਪੀੜਤਾ ਨੇ ਉਸ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕੀਤਾ ਤਾਂ ਕਿਸਾਨ ਯੂਨੀਅਨ ਨੇ ਸ਼ਾਮ ਨੂੰ ਉਸ ਦੇ ਘਰ ਦੇ ਬਾਹਰ ਧਰਨਾ ਦਿੱਤਾ।  

Recent News