Punjab: ਗੈਂਗਸਟਰ ਵਿੱਕੀ ਗੈਂਡਰ ਦਾ ਸਰਗਨਾ ਨਵੀਨ ਸੈਨੀ ਚਿੰਟੂ ਗ੍ਰਿਫਤਾਰ, 9 ਮਹੀਨੇ ਤੋਂ ਪੁਲਿਸ ਨੂੰ ਦੇ ਰਿਹਾ ਸੀ ਚਕਮਾ

ਗੈਂਗਸਟਰ ਵਿੱਕੀ ਗੌਂਡਰ ਗੈਂਗ ਦਾ ਸਰਗਨਾ ਨਵੀਨ ਸੈਣੀ ਚਿੰਟੂ ਗ੍ਰਿਫਤਾਰ, 9 ਮਹੀਨਿਆਂ ਤੋਂ ਪੁਲਿਸ ਨੂੰ ਚਕਮਾ ਦੇ ਰਿਹਾ ਸੀ ਚਿੰਟੂ ਪਿਛਲੇ 9 ਮਹੀਨਿਆਂ ਤੋਂ ਪੰਜਾਬ ਪੁਲਿਸ ਦੀ ਗ੍ਰਿਫਤਾਰੀ ਤੋਂ ਭੱਜ ਰਿਹਾ ਸੀ। ਪੁਲਿਸ ਨੇ ਚਿੰਟੂ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ਤੇ ਇਸਦੀ ਜਾਣਕਾਰੀ ਦਿੱਤੀ। 

Share:

ਪੰਜਾਬ ਕ੍ਰਾਈਮ। ਪੰਜਾਬ ਪੁਲਿਸ ਨੇ ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਸਰਗਨਾ ਨਵੀਨ ਸੈਣੀ ਉਰਫ਼ ਚਿੰਟੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਿੰਟੂ ਪਿਛਲੇ 9 ਮਹੀਨਿਆਂ ਤੋਂ ਪੰਜਾਬ ਪੁਲਿਸ ਤੋਂ ਭਗੌੜਾ ਸੀ। ਪੁਲਿਸ ਨੇ ਚਿੰਟੂ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਮੁਲਜ਼ਮ ਚਿੰਟੂ ਖ਼ਿਲਾਫ਼ ਅਸਲਾ ਐਕਟ, ਨਸ਼ਾ ਤਸਕਰੀ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਆਦਿ ਦੇ ਕਈ ਹੋਰ ਕੇਸ ਦਰਜ ਹਨ।

ਆਪਣੇ ਐਕਸ ਹੈਂਡਲ 'ਤੇ ਡੀਜੀਪੀ ਨੇ ਦਿੱਤੀ ਇਹ ਜਾਣਕਾਰੀ

ਆਪਣੇ ਐਕਸ ਹੈਂਡਲ ਤੇ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਡੀਜੀਪ ਗੌਰਵ ਯਾਦਵ ਨੇ ਕਿਹਾ ਕਿ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਦੀ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਯਾਦਵ ਨੇ ਦੱਸਿਆ ਕਿ ਕਰੀਬ 9 ਮਹੀਨਿਆਂ ਤੋਂ ਫਰਾਰ ਨਵੀਨ ਸੈਣੀ ਉਰਫ ਚਿੰਟੂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗਿਰੋਹ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਹੋਰ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ।