ਲੁਧਿਆਣਾ ਵਿੱਚ GST ਦੀ ਕਾਰਵਾਈ ਜਾਰੀ - ਜਾਅਲੀ ਬਿੱਲ ਮਾਮਲੇ 'ਚ 3 ਹੋਰ ਫਰਮ ਮਾਲਕਾਂ ਖਿਲਾਫ ਕੇਸ ਦਰਜ 

ਹੌਜ਼ਰੀ ਮਾਲਕ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ 71.45 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ। ਪੁਲਿਸ ਨੇ ਆਰੀਅਨ ਅਪੈਕਸ ਅਤੇ ਆਤਿਸ਼ ਕੁਮਾਰ ਵਿਰੁੱਧ ਸਰਕਾਰੀ ਖਜ਼ਾਨੇ ਨੂੰ 17.84 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ। 

Courtesy: file photo

Share:

ਕ੍ਰਾਇਮ ਨਿਊਜ਼। ਲੁਧਿਆਣਾ 'ਚ ਜਾਅਲੀ GST ਬਿਲਿੰਗ ਮਾਮਲਿਆਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ GST ਵਿਭਾਗ ਨੇ ਟੈਕਸ ਚੋਰੀ ਵਿੱਚ ਸ਼ਾਮਲ ਫਰਮਾਂ ਵਿਰੁੱਧ ਤਿੰਨ ਹੋਰ FIR ਦਰਜ ਕਰਾਈਆਂ ਹਨ। ਇਸਤੋਂ ਪਹਿਲਾਂ ਬੁੱਧਵਾਰ ਨੂੰ ਪੁਲਿਸ ਨੇ ਵੱਖ-ਵੱਖ ਫਰਮਾਂ ਵਿਰੁੱਧ ਤਿੰਨ ਐਫਆਈਆਰ ਦਰਜ ਕੀਤੀਆਂ ਸਨ। ਸੂਬੇ ਦੇ ਟੈਕਸ ਵਿਭਾਗ ਦੇ ਅਨੁਸਾਰ ਕਾਰੋਬਾਰੀਆਂ ਨੇ ਕਥਿਤ ਤੌਰ 'ਤੇ ਜਾਅਲੀ ਜੀਐਸਟੀ ਇਨਵੌਇਸ ਬਣਾਏ ਅਤੇ ਟੈਕਸਾਂ ਤੋਂ ਬਚਣ ਲਈ ਕਾਨੂੰਨ ਦੀ ਉਲੰਘਣਾ ਕੀਤੀ।

71.45 ਲੱਖ ਰੁਪਏ ਦਾ ਨੁਕਸਾਨ 

ਟੈਕਸ ਅਧਿਕਾਰੀ ਦੀਪਿਕਾ ਮਹਾਜਨ ਨੇ ਬਸਤੀ ਜੋਧੇਵਾਲ ਦੀ ਅਮਰਜੀਤ ਕਾਲੋਨੀ ਦੇ ਸੁੱਚਾ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜੋ ਆਰ.ਐਸ. ਹੌਜ਼ਰੀ ਦੇ ਮਾਲਕ ਹਨ। ਐਫਆਈਆਰ ਦੇ ਅਨੁਸਾਰ, ਹੌਜ਼ਰੀ ਮਾਲਕ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ 71.45 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ। ਇਸਦੇ ਲਈ ਬੋਗਸ ਬਿਲਿੰਗ ਕੀਤੀ ਗਈ। ਸਰਕਾਰ ਨਾਲ ਧੋਖਾ ਵੀ ਕੀਤਾ ਗਿਆ। 

17.84 ਕਰੋੜ ਰੁਪਏ ਦਾ ਨੁਕਸਾਨ 

ਦੋਸ਼ੀ 'ਤੇ ਜੀਐਸਟੀ ਐਕਟ 2017 ਦੀ ਧਾਰਾ 132 ਦੇ ਨਾਲ-ਨਾਲ ਧਾਰਾ ਆਈਪੀਸੀ ਦੀ ਧਾਰਾ 406, 420, 465, 467, 468, 471 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਡਿਵੀਜ਼ਨ ਨੰਬਰ 6 ਪੁਲਿਸ ਨੇ ਆਰੀਅਨ ਅਪੈਕਸ ਅਤੇ ਆਤਿਸ਼ ਕੁਮਾਰ ਵਿਰੁੱਧ ਸਰਕਾਰੀ ਖਜ਼ਾਨੇ ਨੂੰ 17.84 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਮੋਤੀ ਨਗਰ ਪੁਲਿਸ ਨੇ ਅਲਪਾਈਨ ਗਾਰਮੈਂਟਸ ਹਰਚਰਨ ਨਗਰ ਵਾਸੀ ਪ੍ਰਦੀਪ ਕੁਮਾਰ ਅਤੇ ਉਪਕਾਰ ਨਗਰ ਦੇ ਵਸਨੀਕ ਸਵਤੰਤਰ ਵੈਦ ਵਿਰੁੱਧ ਆਈਪੀਸੀ ਦੀ ਧਾਰਾ 406, 420, 465, 467,468, 471, 120-ਬੀ ਅਤੇ ਜੀਐਸਟੀ ਐਕਟ ਦੀ ਧਾਰਾ 132 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ

Tags :