ਮੌਸਮ ਬਦਲਣ ਨਾਲ ਸਰੀਰ ਦੀ ਲੋੜ ਵੀ ਬਦਲ ਜਾਂਦੀ ਹੈ। ਗਰਮੀ ਦੇ ਦਿਨਾਂ ਵਿੱਚ ਪਸੀਨਾ ਵੱਧ ਆਉਂਦਾ ਹੈ। ਇਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ। ਇਸ ਲਈ ਸਿਰਫ ਪਾਣੀ ਪੀਣਾ ਹੀ ਕਾਫ਼ੀ ਨਹੀਂ ਹੁੰਦਾ। ਖੁਰਾਕ ਵਿੱਚ ਵੀ ਉਹ ਚੀਜ਼ਾਂ ਸ਼ਾਮਲ ਕਰਨੀ ਚਾਹੀਦੀਆਂ ਹਨ ਜੋ ਪਾਣੀ ਨਾਲ ਭਰਪੂਰ ਹੋਣ। ਮੌਸਮੀ ਸਬਜ਼ੀਆਂ ਇਸ ਲਈ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਹਨ। ਇਹ ਸਰੀਰ ਨੂੰ ਤਾਕਤ ਵੀ ਦਿੰਦੀਆਂ ਹਨ ਅਤੇ ਤਾਜ਼ਗੀ ਵੀ ਬਣਾਈ ਰੱਖਦੀਆਂ ਹਨ।
ਗਰਮੀ ਦੇ ਦਿਨਾਂ ਵਿੱਚ ਖੀਰਾ ਸਭ ਤੋਂ ਵਧੀਆ ਸਬਜ਼ੀ ਮੰਨੀ ਜਾਂਦੀ ਹੈ। ਇਸ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ। ਖੀਰਾ ਖਾਣ ਨਾਲ ਸਰੀਰ ਠੰਢਾ ਰਹਿੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਵੀ ਮਿਲਦਾ ਹੈ। ਲੋਕ ਇਸਨੂੰ ਸਲਾਦ, ਰਾਇਤਾ ਜਾਂ ਸਿੱਧਾ ਕੱਚਾ ਵੀ ਖਾਂਦੇ ਹਨ। ਇਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਥਕਾਵਟ ਘੱਟ ਮਹਿਸੂਸ ਹੁੰਦੀ ਹੈ।
ਲੈਟਿਊਸ ਨੂੰ ਪੰਜਾਬੀ ਵਿੱਚ ਸਲਾਦ ਪੱਤਾ ਵੀ ਕਿਹਾ ਜਾਂਦਾ ਹੈ। ਇਹ ਸਬਜ਼ੀ ਲਗਭਗ ਪਚਾਨਵੇਂ ਫੀਸਦੀ ਪਾਣੀ ਨਾਲ ਭਰੀ ਹੁੰਦੀ ਹੈ। ਇਸ ਲਈ ਇਹ ਗਰਮੀ ਵਿੱਚ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸਨੂੰ ਸਲਾਦ ਜਾਂ ਸੈਂਡਵਿਚ ਵਿੱਚ ਵਰਤਿਆ ਜਾ ਸਕਦਾ ਹੈ। ਘਰ ਵਿੱਚ ਵੀ ਇਸ ਦੀ ਖੇਤੀ ਆਸਾਨੀ ਨਾਲ ਹੋ ਸਕਦੀ ਹੈ। ਤਾਜ਼ਾ ਪੱਤੇ ਖਾਣ ਨਾਲ ਸਰੀਰ ਨੂੰ ਹੋਰ ਵੀ ਜ਼ਿਆਦਾ ਪੋਸ਼ਣ ਮਿਲਦਾ ਹੈ।
ਪੇਠਾ ਜਿਸਨੂੰ ਵਾਈਟ ਪੰਪਕਿਨ ਵੀ ਕਿਹਾ ਜਾਂਦਾ ਹੈ ਗਰਮੀ ਵਿੱਚ ਬਹੁਤ ਲਾਭਦਾਇਕ ਸਬਜ਼ੀ ਹੈ। ਇਸ ਵਿੱਚ ਲਗਭਗ ਛਿਆਨਵੇਂ ਫੀਸਦੀ ਪਾਣੀ ਹੁੰਦਾ ਹੈ। ਇਸ ਦੀ ਸਬਜ਼ੀ ਹਲਕੀ ਅਤੇ ਸੁਆਦ ਵਾਲੀ ਬਣਦੀ ਹੈ। ਇਹ ਪਚਣ ਵਿੱਚ ਵੀ ਆਸਾਨ ਹੁੰਦੀ ਹੈ। ਪੇਠਾ ਖਾਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਇਸ ਲਈ ਕਈ ਲੋਕ ਇਸਨੂੰ ਗਰਮੀ ਦੇ ਮੌਸਮ ਵਿੱਚ ਜ਼ਰੂਰ ਖਾਂਦੇ ਹਨ।
ਟਮਾਟਰ ਵੀ ਗਰਮੀ ਵਿੱਚ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਵਿੱਚ ਵੀ ਪਾਣੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਟਮਾਟਰ ਵਿੱਚ ਵਿਟਾਮਿਨ ਸੀ ਅਤੇ ਲਾਇਕੋਪੀਨ ਵਰਗੇ ਤੱਤ ਮਿਲਦੇ ਹਨ। ਇਹ ਸਰੀਰ ਦੀ ਇਮਿਊਨਿਟੀ ਵਧਾਉਂਦੇ ਹਨ। ਟਮਾਟਰ ਸਲਾਦ ਵਿੱਚ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਚਮੜੀ ਵੀ ਸਿਹਤਮੰਦ ਰਹਿੰਦੀ ਹੈ।
ਪੁਰਾਣੇ ਸਮੇਂ ਤੋਂ ਕਿਹਾ ਜਾਂਦਾ ਹੈ ਕਿ ਗਰਮੀ ਵਿੱਚ ਕੱਚਾ ਪਿਆਜ਼ ਖਾਣਾ ਚਾਹੀਦਾ ਹੈ। ਇਹ ਲੂ ਤੋਂ ਬਚਾਅ ਵਿੱਚ ਮਦਦ ਕਰਦਾ ਹੈ। ਪਿਆਜ਼ ਵਿੱਚ ਵੀ ਪਾਣੀ ਦੀ ਮਾਤਰਾ ਵਧੀਆ ਹੁੰਦੀ ਹੈ। ਇਸਨੂੰ ਸਲਾਦ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਕਈ ਲੋਕ ਖਾਣੇ ਨਾਲ ਕੱਚਾ ਪਿਆਜ਼ ਖਾਂਦੇ ਹਨ। ਇਸ ਨਾਲ ਸਰੀਰ ਵਿੱਚ ਠੰਢਕ ਬਣੀ ਰਹਿੰਦੀ ਹੈ।
ਗਰਮੀ ਦੇ ਦਿਨਾਂ ਵਿੱਚ ਟਿੰਡਾ, ਲੌਕੀ ਅਤੇ ਤੋਰੀ ਵਰਗੀਆਂ ਸਬਜ਼ੀਆਂ ਵੀ ਖਾਣੀ ਚਾਹੀਦੀ ਹੈ। ਇਹ ਸਬਜ਼ੀਆਂ ਪਾਣੀ ਨਾਲ ਭਰਪੂਰ ਹੁੰਦੀਆਂ ਹਨ। ਇਹ ਪਚਣ ਲਈ ਵੀ ਬਹੁਤ ਵਧੀਆ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਹਲਕਾ ਮਹਿਸੂਸ ਹੁੰਦਾ ਹੈ। ਨਾਲ ਹੀ ਗਰਮੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਾਅ ਵੀ ਮਿਲਦਾ ਹੈ। ਇਸ ਲਈ ਡਾਕਟਰ ਵੀ ਗਰਮੀ ਵਿੱਚ ਇਹ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ।