Courtesy: ai image
ਨਵੀਂ ਦਿੱਲੀ. ਅੱਜ ਕੱਲ੍ਹ ਤੁਸੀ ਬਹੁਤਿਆਂ ਕੇਸਾਂ ਵਿੱਚ ਦੇਖਿਆ ਹੋਣਾ ਕਿ ਪਤੀ-ਪਤਨੀ ਵਿਚਾਲੇ ਝਗੜੇ ਦਾ ਮੁੱਖ ਕਾਰਨ ਉਨ੍ਹਾਂ ਦਾ ਫੋਨ ਹੁੰਦਾ ਹੈ। ਕਈ ਪਤਨੀਆਂ ਆਪਣੇ ਪਤੀਆਂ 'ਤੇ ਸ਼ੱਕ ਕਰਦੀਆਂ ਹਨ ਅਤੇ ਉਨ੍ਹਾਂ ਦੇ ਫੋਨ ਆਉਣ ਵਾਲੇ ਹਰ ਫੋਨ-ਮੈਸੇਜ 'ਤੇ ਨਜ਼ਰ ਰੱਖਦੀਆਂ ਹਨ। ਦੂਜੇ ਪਾਸੇ ਕਈ ਪਤੀਆਂ ਦੀ ਵੀ ਪਤਨੀਆਂ 'ਤੇ ਸ਼ੱਕ ਕਰਨ ਦੀ ਅਜਿਹੀ ਆਦਤ ਹੁੰਦੀ ਹੈ ਅਤੇ ਇਹ ਵਜ੍ਹਾਂ ਬਣਦੀ ਹੈ ਦੰਪਤੀ ਦੇ ਰਿਸ਼ਤਿਆਂ ਵਿੱਚ ਕੜਵਾਹਟ ਦੀ। ਤਾਂ ਅੱਜ ਇਸ ਵਿਸ਼ੇ 'ਤੇ ਗੱਲ ਕਰਾਂਗੇ ਅਤੇ ਜਾਣਾਂਗੇ ਕਿ ਪਾਰਟਨ ਦਾ ਫੋਨ ਦੇਖਣਾ ਪਿਆਰ ਅਤੇ ਭਰੋਸੇ ਦਾ ਹਿੱਸਾ ਹੈ ਜਾਂ ਫਿਰ ਲੜਾਈ-ਝਗੜੇ ਦੀ ਮੁੱਖ ਵਜ੍ਹਾ..
ਕਈ ਬਾਰ ਪਾਰਟਰਜ਼ ਦੇ ਵਿੱਚ ਕਿਸੇ ਵਜ੍ਹਾਂ ਨੂੰ ਲੈ ਕੇ ਮਨ ਮੁਟਾਵ ਆ ਜਾਂਦਾ ਹੈ। ਅਜਿਹੇ 'ਚ ਵਿਅਕਤੀ ਆਪਣੀ ਹਰ ਚੀਜ਼ ਨੂੰ ਪਾਰਟਨਰ ਨਾਲ ਸਾਂਝਾ ਕਰਨਾ ਸਹੀ ਨਹੀਂ ਸਮਝਦਾ ਅਤੇ ਆਪਣੇ ਕੰਮਾਂ ਨੂੰ ਕਈ ਵਾਰ ਛੁਪਾ ਕੇ ਕਰਨ ਲੱਗ ਜਾਂਦਾ ਹੈ। ਇੱਥੋਂ ਹੀ ਹੁੰਦੀ ਹੈ ਸ਼ੱਕ ਦੀ ਸ਼ੁਰੂਆਤ। ਹਰ ਟਾਈਮ ਸਾਹਮਣੇ ਫੋਨ ਯੂਜ਼ ਕਰਨ ਵਾਲਾ ਇਨਸਾਨ ਜਦੋਂ ਛੁਪਾ ਕੇ ਫੋਨ ਦੇਖਦਾ ਹੈ ਤਾਂ ਪਾਰਟਨਜ਼ ਦੇ ਰਿਸ਼ਤੇ 'ਚ ਬਦਲਾਅ ਆਉਣ ਲੱਗ ਜਾਂਦਾ ਹੈ। ਲੇਕਿਨ ਅਜਿਹੇ ਵਿੱਚ ਪਾਰਟਰ 'ਤੇ ਸ਼ੱਕ ਕਰਨਾ ਸਹੀ ਨਹੀ। ਕਈ ਵਾਰ ਕੰਮ ਦਾ ਸਟ੍ਰੈਸ, ਕਈ ਨਿੱਜੀ ਝਗੜਾ ਜਾਂ ਫਿਜੀਕਲ ਦਿੱਕਤ ਨਾਲ ਵੀ ਬੰਦਾ ਪਰੇਸ਼ਾਨ ਹੋ ਜਾਂਦਾ ਹੈ। ਇਸ ਲਈ ਸ਼ੱਕ ਦੇ ਆਧਾਰ 'ਤੇ ਫੋਨ ਚੈੱਕ ਕਰਨਾ ਸਹੀ ਨਹੀ। ਇਸ ਨਾਲ ਰਿਸ਼ਤੇ 'ਚ ਹੋਰ ਖਟਾਸ ਆ ਜਾਂਦੀ ਹੈ।
ਦਰਅਸਲ, ਵਿਆਹ ਤੋਂ ਬਾਅਦ ਵੀ ਹਰ ਵਿਅਕਤੀ ਨਿੱਜਤਾ ਦਾ ਹੱਕਦਾਰ ਹੁੰਦਾ ਹੈ। ਕਿਸੇ ਦੋਸਤ ਨੇ ਕੋਈ ਸਮੱਸਿਆ ਦੱਸੀ ਹੋ ਸਕਦੀ ਹੈ, ਜਾਂ ਕਿਸੇ ਪਰਿਵਾਰਕ ਮੈਂਬਰ ਨੇ ਕੁਝ ਨਿੱਜੀ ਸਾਂਝਾ ਕੀਤਾ ਹੋ ਸਕਦਾ ਹੈ। ਇਸ ਲਈ ਇਹ ਜਰੂਰੀ ਨਹੀਂ ਕਿ ਹਰ ਛੋਟੀ-ਛੋਟੀ ਗੱਲ ਦੀ ਜਾਣਕਾਰੀ ਪਾਰਟਨਰ ਨੂੰ ਦਿੱਤੀ ਜਾਵੇ। ਨਿੱਜਤਾ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਅਕਤੀ ਕੁਝ ਗਲਤ ਕਰ ਰਿਹਾ ਹੈ। ਇਸਦਾ ਸਿੱਧਾ ਮਤਲਬ ਹੈ ਕਿ ਦੋਵਾਂ ਸਾਥੀਆਂ ਕੋਲ ਰਿਸ਼ਤੇ ਵਿੱਚ ਪ੍ਰਾਈਵੇਸੀ ਨਾਮ ਦੀ ਕੋਈ ਚੀਜ਼ ਹੈ। ਵਿਸ਼ਵਾਸ ਉਦੋਂ ਹੋਰ ਮਜ਼ਬੂਤ ਹੁੰਦਾ ਹੈ ਜਦੋਂ ਹਰ ਗੱਲ ਨੂੰ ਜਾਣਨ ਲਈ ਇੱਕ ਦੂਜੇ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ।
ਬਹੁਤ ਸਾਰੇ ਜੋੜੇ ਇੱਕ ਦੂਜੇ ਦੇ ਪਾਸਵਰਡ ਜਾਣਦੇ ਹਨ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਜੇਕਰ ਦੋਵੇਂ ਸਾਥੀ ਆਪਣੇ ਪਾਸਵਰਡ ਆਪਣੀ ਮਰਜ਼ੀ ਨਾਲ ਸਾਂਝੇ ਕਰਦੇ ਹਨ, ਤਾਂ ਇਹ ਉਨ੍ਹਾਂ ਵਿਚਕਾਰ ਵਿਸ਼ਵਾਸ ਦੀ ਨਿਸ਼ਾਨੀ ਹੋ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੀ ਫ਼ੋਨ ਨੂੰ ਅਨਲੌਕ ਕਰ ਸਕਦਾ ਹੈ ਅਤੇ ਕਦੇ ਵੀ ਉਹ ਨਿੱਜੀ ਚੈੱਟ ਚੈੱਕ ਕਰੇ। ਪਾਸਵਰਡ ਜਾਣਨਾ ਅਤੇ ਫ਼ੋਨ ਚੈੱਕ ਕਰਨ ਦੀ ਇਜਾਜ਼ਤ ਹੋਣਾ ਦੋ ਵੱਖ-ਵੱਖ ਚੀਜ਼ਾਂ ਹਨ। ਇੱਕ ਰਿਸ਼ਤੇ ਵਿੱਚ ਜੇਕਰ ਪਿਆਰ ਹੈ ਤਾਂ ਪਾਰਟਨਰਜ਼ ਇੱਕ ਦੂਜੇ ਨਾਲ ਹਰ ਚੀਜ਼ ਸਾਂਝੀ ਕਰਦੇ ਹਨ।
ਜੇਕਰ ਤੁਹਾਡੇ ਸਾਥੀ ਦਾ ਵਿਵਹਾਰ ਤੁਹਾਨੂੰ ਬਦਲਿਆ ਲੱਗਦਾ ਹੈ ਜਾਂ ਤੁਹਾਨੂੰ ਰਿਸ਼ਤੇ 'ਚ ਚਿੜਚਿੜਾਪਨ ਨਜ਼ਰ ਆ ਰਿਹਾ ਹੈ ਤਾਂ ਉਨ੍ਹਾਂ ਦੇ ਫ਼ੋਨ ਵੱਲ ਦੇਖਣ ਦੀ ਬਜਾਏ ਉਨ੍ਹਾਂ ਨਾਲ ਗੱਲ ਕਰਨਾ ਬਿਹਤਰ ਹੈ। ਸਿੱਧੇ ਤੌਰ 'ਤੇ ਇਹ ਕਹਿਣ ਦੀ ਬਜਾਏ ਕਿ "ਤੁਸੀਂ ਕੁਝ ਲੁਕਾ ਰਹੇ ਹੋ," ਆਪਣੀਆਂ ਭਾਵਨਾਵਾਂ ਜ਼ਾਹਰ ਕਰੋ। ਇਹ ਵੀ ਕਿਹਾ ਜਾ ਸਕਦਾ ਹੈ ਕਿੀ "ਤੁਸੀਂ ਅੱਜਕੱਲ੍ਹ ਆਪਣੇ ਫ਼ੋਨ ਨਾਲ ਥੋੜ੍ਹਾ ਵੱਖਰਾ ਵਿਵਹਾਰ ਕਰ ਰਹੇ ਹੋ, ਅਤੇ ਇਹ ਮੈਨੂੰ ਅਜੀਬ ਮਹਿਸੂਸ ਕਰਵਾ ਰਿਹਾ ਹੈ।" ਇਸ ਲਈ ਇੱਕ ਦੂਜੇ ਨੂੰ ਖੁਲ੍ਹ ਕੇ ਸਮਾਂ ਦੇਣਾ ਚਾਹੀਦਾ ਹੈ।