menu-icon
Punjabi Story Line
  • Home
  • News
  • Entertainment
  • 'ਮੈਨੂੰ ਸ਼ਾਂਤੀ ਨਾਲ ਮਰਨ ਦੇਓ..ਟਵਿਸ਼ਾ ਸ਼ਰਮਾ ਦੇ ਆਖਰੀ ਮੈਸੇਜ ਨਾਲ CBI ਨੂੰ ਮਿਲਿਆ ਵੱਡਾ ਸੁਰਾਗ, ਸੁੱਲਝੀ ਮੌਤ ਦੀ ਗੁੱਥੀ

'ਮੈਨੂੰ ਸ਼ਾਂਤੀ ਨਾਲ ਮਰਨ ਦੇਓ..ਟਵਿਸ਼ਾ ਸ਼ਰਮਾ ਦੇ ਆਖਰੀ ਮੈਸੇਜ ਨਾਲ CBI ਨੂੰ ਮਿਲਿਆ ਵੱਡਾ ਸੁਰਾਗ, ਸੁੱਲਝੀ ਮੌਤ ਦੀ ਗੁੱਥੀ

ਟਵਿਸ਼ਾ ਸ਼ਰਮਾ ਦੀ ਮੌਤ ਮਾਮਲੇ 'ਚ ਹਾਲ ਹੀ 'ਚ ਸੀਬੀਆਈ ਨੇ 636 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ, ਜਿਸ ਵਿੱਚ ਵੱਡੇ ਖੁਲਾਸੇ ਹੋਏ ਹਨ। ਇਸ ਚਾਰਜਸ਼ੀਟ ਵਿੱਚ ਟਵਿਸ਼ਾ ਵੱਲੋਂ ਆਪਣੀ ਭਰਜਾਈ ਨੂੰ ਭੇਜਿਆ ਗਿਆ ਉਨ੍ਹਾਂ ਦਾ ਆਖਰੀ ਸੰਦੇਸ਼ ਵੀ ਸਾਹਮਣੇ ਆਇਆ ਹੈ।

Date Updated Last Updated : 18 August 2026, 03:02 PM IST
Share:

ਨਵੀਂ ਦਿੱਲੀ: ਸਾਬਕਾ ਅਦਾਕਾਰਾ ਅਤੇ ਮਾਡਲ ਟਵਿਸ਼ਾ ਸ਼ਰਮਾ 12 ਮਈ ਨੂੰ ਭੋਪਾਲ 'ਚ ਆਪਣੇ ਸਹੁਰੇ ਪਰਿਵਾਰ 'ਚ ਮ੍ਰਿਤ ਮਿਲੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਮਲਾ ਕਾਫ਼ੀ ਵੱਧ ਗਿਆ ਅਤੇ ਗੱਲ ਸੀਬੀਆਈ ਤੱਕ ਪਹੁੰਚ ਗਈ। ਹੁਣ ਹਾਲ ਹੀ 'ਚ ਇਸ ਮਾਮਲੇ 'ਚ ਸੀਬੀਆਈ ਨੇ 636 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ, ਜਿਸ ਵਿੱਚ ਵੱਡੇ ਖੁਲਾਸੇ ਹੋਏ ਹਨ। ਇਸ ਚਾਰਜਸ਼ੀਟ ਵਿੱਚ ਟਵਿਸ਼ਾ ਦੇ ਪਤੀ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਸਿੰਘ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ ਚਾਰਜਸ਼ੀਟ ਵਿੱਚ ਟਵਿਸ਼ਾ ਵੱਲੋਂ ਆਪਣੀ ਭਰਜਾਈ ਨੂੰ ਭੇਜਿਆ ਗਿਆ ਉਨ੍ਹਾਂ ਦਾ ਆਖਰੀ ਸੰਦੇਸ਼ ਵੀ ਸਾਹਮਣੇ ਆਇਆ ਹੈ, ਜੋ ਕਾਫੀ ਭਾਵੁਕ ਕਰ ਦੇਣ ਵਾਲਾ ਹੈ।

ਟਵਿਸ਼ਾ ਸ਼ਰਮਾ ਦਾ ਆਖਰੀ ਮੈਸੇੇਜ

ਸੀਬੀਆਈ ਵੱਲੋ ਦਾਖਲ ਕੀਤੀ ਗਈ 636 ਪੰਨਿਆ ਦੀ ਚਾਰਜਸ਼ੀਟ ਵਿੱਚ ਟਵਿਸ਼ਾ ਸ਼ਰਮਾ ਦੇ ਆਖਰੀ ਸੰਦੇਸ਼ ਦਾ ਵੀ ਖੁਲਾਸਾ ਹੋਇਆ। ਐਕਟ੍ਰੇਸ ਨੇ ਆਪਣੀ ਮੌਤ ਤੋਂ ਪਹਿਲਾਂ ਭਰਜਾਈ ਨੂੰ ਆਖਰੀ ਮੈਸੇਜ ਕੀਤਾ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਨੂੰ ਦੱਸਣਾ ਕਿ ਮੇਰੀ ਪਤਨੀ ਦਾ ਬਚਿਆ-ਖੁਚਿਆ ਸਮਾਨ ਲੈ ਜਾਣ, ਪਰ ਕੱਲ੍ਹ, ਅਜੇ ਮੈਨੂੰ ਸ਼ਾਂਤੀ ਨਾਲ ਮਰਨ ਦੇਉ। ਆਪਣੀ ਮੌਤ ਤੋਂ ਪਹਿਲਾ ਟਵਿਸ਼ਾ ਨੇ ਇਹ ਦਿਲ ਦਹਿਲਾਉਣ ਵਾਲਾ ਸੰਦੇਸ਼ ਭੇਜਿਆ ਸੀ ਅਤੇ ਇਸ ਤੋਂ ਕੁੱਝ ਮਿੰਟਾਂ ਬਾਅਦ ਹੀ ਉਨ੍ਹਾਂ ਨੇ ਰੱਸੀ ਨਾਲ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ।

ਪਤੀ ਅਤੇ ਸੱਸ ਕੋਲੋਂ ਤੰਗ ਆ ਕੇ ਲਾਇਆ ਫਾਹਾ

ਸੀਬੀਆਈ ਦੀ ਚਾਰਜਸ਼ੀਟ ਮੁਤਾਬਕ, ਟਵਿਸ਼ਾ ਸ਼ਰਮਾ ਨੇ 12 ਮਈ ਦੀ ਰਾਤ ਕਰੀਬ ਸਾਢੇ 9 ਵਜੇ ਆਪਣੀ ਭਾਭੀ ਨੂੰ ਮੈਸੇਜ ਭੇਜਿਆ ਸੀ, ਜੋ ਉਨ੍ਹਾਂ ਦੀ ਜਾਂਚ ਦਾ ਮੁੱਖ ਸੁਰਾਗ ਬਣਿਆ। ਇਸ ਮੈਸੇਜ ਰਾਹੀਂ ਉਸ ਮਾਨਸਿਕ ਪਰੇਸ਼ਾਨੀ ਦਾ ਵੀ ਖੁਲਾਸਾ ਹੋਇਆ, ਜਿਸ ਕਾਰਨ ਉਸਨੇ ਆਪਣੇ ਪਤੀ ਅਤੇ ਸੱਸ ਕੋਲੋਂ ਤੰਗ ਆ ਕੇ ਆਤਮਹੱਤਿਆ ਕਰ ਲਈ।

ਜਾਂਚ ਏਜੰਸੀ ਸੀਬੀਆਈ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਮਾਂ-ਪੁੱਤ ਦੋਵਾਂ ਨੇ ਟਵਿਸ਼ਾ ਨੂੰ ਇਸ ਹੱਦ ਤੱਕ ਮਾਨਸਿਕ ਤੌਰ 'ਤੇ ਤੰਗ ਕੀਤਾ ਕਿ ਉਸ ਕੋਲ ਆਪਣੀ ਜਾਨ ਦੇਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ ਸੀ।

ਫੋਰੇਂਸਿਕ ਜਾਂਚ 'ਚ ਜੁੱਟੀ ਏਜੰਸੀ

ਇਸ ਖੁਲਾਸੇ ਤੋਂ ਬਾਅਦ ਵੀ ਜਾਂਚ ਏਜੰਸੀ ਅਜੇ ਵੀ ਟਵਿਸ਼ਾ ਅਤੇ ਸਮਰੱਥ ਦੇ ਫੋਨ ਦੀ ਫੋਰੇਂਸਿਕ ਜਾਂਚ ਕਰ ਰਹੀ ਹੈ ਅਤੇ ਉਸਦੇ ਭੋਪਾਲ ਸਥਿਤ ਸੋਹਰੇ ਘਰ 'ਚ ਲੱਗੇ ਸੀਸੀਟੀਵੀ ਦੇ ਡੀਵੀਆਰ ਦਾ ਇੰਤਜਾਰ ਕਰ ਰਹੀ ਹੈ। 


ਪੋਸਟਮਾਰਟਮ 'ਚ ਹੋਈ ਆਤਮਹੱਤਿਆ ਦੀ ਪੁਸ਼ਟੀ

ਟਵਿਸ਼ਾ ਸ਼ਰਮਾ ਦੀ ਪਹਿਲੀ ਪੋਸਟਮਾਰਟਮ ਰਿਪੋਰਟ ਵਿੱਚ ਉਸਦੇ ਪਰਿਵਾਰ ਨੇ ਸਵਾਲ ਚੁੱਕੇ ਸਨ ਅਤੇ ਦਾਅਵਾ ਕੀਤਾ ਸੀ ਕਿ ਉਸਦੇ ਸੋਹਰੇ ਪਰਿਵਾਰ ਨੇ ਸਬੂਤਾਂ ਨਾਲ ਖਿਲਵਾੜ ਕੀਤਾ ਹੈ। ਪਰਿਵਾਰ ਦੇ ਇਤਰਾਜ਼ਾਂ ਤੋਂ ਬਾਅਦ ਦਿੱਲੀ AIIMS ਦੀ ਟੀਮ ਨੇ ਭੋਪਾਲ ਜਾ ਕੇ ਦੁਬਾਰਾ ਪੋਸਟਮਾਰਟਮ ਕੀਤਾ ਸੀ। ਦੂਜੀ ਰਿਪੋਰਟ ਵਿੱਚ ਵੀ ਉਸਦੀ ਆਤਮਹੱਤਿਆ ਦੀ ਪੁਸ਼ਟੀ ਹੋਈ।


ਦੋਵੇਂ ਪੋਸਟਮਾਰਟਮ ਰਿਪੋਰਟਾਂ 'ਚ ਸਾਹਮਣੇ ਆਇਆ ਕਿ ਟਵਿਸ਼ਾ ਸ਼ਰਮਾ ਦੀ ਮੌਤ ਗਲੇ 'ਚ ਫਾਹਾ ਲਾਉਣ ਨਾਲ ਹੋਈ ਹੈ। ਫਾਹਾ ਲਾਉਣ ਲਈ ਰਿੰਗ ਵਾਲੀ ਜਿਮਨਾਸਟਿਕ ਬੇਲਟ ਦੀ ਵਰਤੋਂ ਕੀਤੀ ਗਈ। 

 

Tags :

Recent News