Courtesy: ai image
ਮੁੰਬਈ. ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਟਾਈਗਰ ਸ਼ਰਾਫ਼ ਇੱਕ ਪਾਨ ਮਸਾਲਾ ਐਡ ਨੂੰ ਲੈ ਕੇ ਮੁਸ਼ਕਲਾਂ ਵਿੱਚ ਘਿਰ ਗਏ ਹੈ। ਮਹਾਰਾਸ਼ਟਰ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਤਿੰਨਾਂ ਅਦਾਕਾਰਾਂ ਨੂੰ ਵਿਮਲ ਇਲਾਇਚੀ ਦੇ ਪ੍ਰਚਾਰ ਮਾਮਲੇ 'ਚ 'ਕਾਰਣ ਦੱਸੋ' ਨੋਟਿਸ ਭੇਜਿਆ ਹੈ ਅਤੇ 15 ਦਿਨਾਂ ਦੇ ਅੰਦਰ ਸੋਸ਼ਲ ਮੀਡੀਆ ਤੋਂ ਪ੍ਰਮੋਸ਼ਨਲ ਕੰਟੇਟ ਹਟਾਉਣ ਦਾ ਹੁਕਮ ਦਿੱਤਾ ਹੈ। ਐਫਡੀਏ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ 'ਵਿਮਲ ਪਾਨ ਮਸਾਲਾ' ਲਈ ਇੱਕ ਸਰੋਗੇਟ ਇਸ਼ਤਿਹਾਰ ਵਜੋਂ ਕੰਮ ਕਰਦਾ ਹੈ, ਜਿਸ 'ਤੇ ਸੂਬੇ ਵਿੱਚ ਪਾਬੰਦੀ ਹੈ।
FDA ਨੇ ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਟਾਈਗਰ ਸ਼ਰਾਫ਼ ਸੁਪਰਸਟਾਰਾਂ ਨੂੰ ਨੋਟਿਸ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਉਹ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਕਾਂ, ਉਨ੍ਹਾਂ ਖਿਲਾਫ ਫੂਡ ਸੇਫਟੀ ਐਂਡ ਸਟੈਂਡਰੱਡ ਐਕਟ, 2026 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਨੋਟਿਸ 'ਚ ਕਿਹਾ ਗਿਆ ਕਿ ਤਿੰਨਾ ਅਭਿਨੇਤਾਵਾਂ ਨੂੰ ਸਬੂਤ ਪੇਸ਼ ਕਰਨੇ ਹੋਣਗੇ ਕਿ ਵਿਮਲ ਇਲਾਇਚੀ ਵਾਕਈ ਇੱਕ ਅਲੱਗ ਪ੍ਰੋਡਕਟ ਹੈ, ਜੋ ਬਜ਼ਾਰਾਂ ਵਿੱਚ ਵਿਕਦਾ ਹੈ ਜਾਂ ਫਿਰ ਇਹ ਬੈਨ ਵਿਮਲ ਪਾਨ ਮਸਾਲਾ ਅਤੇ ਤੰਬਾਕੂ ਉਤਪਾਦਾਂ ਨੂੰ ਪ੍ਰੋਮੋਟ ਕਰਨ ਲਈ ਬਣਾਇਆ ਗਿਆ ਬ੍ਰਾਂਡ ਐਕਸਟੈਂਸ਼ਨ ਐਡ ਹੈ। FDA ਨੇ ਸ਼ਾਹਰੁਖ, ਅਜੈ ਅਤੇ ਟਾਈਗਰ ਕੋਲੋਂ ਉਨ੍ਹਾਂ ਸਾਰੇ ਟੀਵੀ ਚੈਨਲਾਂ, ਡਿਜ਼ੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਾਣਕਾਰੀ ਮੰਗੀ ਹੈ, ਜਿਥੇ ਇਹ ਐਡ ਟੈਲੀਕਾਸਟ ਹੋਇਆ। ਇਸਦੇ ਨਾਲ ਹੀ ਏਅਰਟਾਈਮ ਦਾ ਸਮਾਂ ਦੱਸਣ ਲਈ ਵੀ ਕਿਹਾ ਹੈ।
FDA ਨੇ ਆਪਣੇ ਨੋਟਿਸ 'ਚ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰੱਡ ਐਕਟ, 2026 ਦੀ ਧਾਰਾ 24 ਭੋਜਨ ਪਦਾਰਥਾਂ ਨਾਲ ਸਬੰਧਤ ਇਸ਼ਤਿਹਾਰਾਂ 'ਤੇ ਪਾਬੰਦੀਆਂ ਪ੍ਰਦਾਨ ਕਰਦੀ ਹੈ ਅਤੇ ਅਨੁਚਿਤ ਵਪਾਰਕ ਅਭਿਆਸਾਂ 'ਤੇ ਪਾਬੰਦੀ ਲਗਾਉਂਦੀ ਹੈ। ਇਸ ਤੋਂ ਇਲਾਵਾ, ਇਹ ਉਨ੍ਹਾਂ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਂਦੀ ਹੈ ਜੋ ਗੁੰਮਰਾਹਕੁੰਨ ਹਨ ਜਾਂ ਐਕਟ ਅਤੇ ਇਸਦੇ ਅਧੀਨ ਬਣਾਏ ਗਏ ਨਿਯਮਾਂ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਧਾਰਾ 24 ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਅਤੇ ਧੋਖਾਧੜੀ ਵਾਲੇ ਖਾਧ ਇਸ਼ਤਿਹਾਰਾਂ 'ਤੇ ਸਖ਼ਤ ਰੋਕ ਲਗਾਉਂਦੀ ਹੈ।
ਐਫਡੀਏ ਨੇ ਤਿੰਨਾਂ ਅਭਿਨੇਤਾਵਾਂ ਨੂੰ 15 ਦਿਨਾਂ ਦੇ ਅੰਦਰ ਲਿਖਿਤ ਜਵਾਬ ਅਤੇ ਸਬੂਤ ਜਮ੍ਹਾਂ ਕਰਨ ਦਾ ਸਮਾਂ ਦਿੱਤਾ ਹੈ। ਇਸਤੋਂ ਇਲਾਨਾ ਤਿੰਨੋਂ ਐਕਟਰ ਵਿਅਕਤੀਗਤ ਤੌਰ 'ਤੇ ਜਾਂ ਆਪਣੇ ਅਧਿਕਾਰਤ ਪ੍ਰਤੀਨਿਧੀਆਂ ਰਾਹੀਂ ਨਿੱਜੀ ਸੁਣਵਾਈ ਦੀ ਬੇਨਤੀ ਵੀ ਕਰ ਸਕਦੇ ਹਨ। ਜੇਕਰ 15 ਦਿਨਾਂ ਦੇ ਅੰਦਰ ਜਵਾਬ ਨਹੀਂ ਦਿੱਤਾ ਗਿਆ ਤਾਂ ਅਭਿਨੇਤਾਵਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਲੰਘਣਾ ਕਰਨ 'ਤੇ 10 ਲੱਖ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।