menu-icon
Punjabi Story Line
Independence Day 2026
  • Home
  • News
  • International
  • PAK 'ਚ ਹਿੰਦੂਆਂ ਨੂੰ ਲੈ ਕੇ ਰਾਸ਼ਟਰਪਤੀ ਆਸਿਫ ਜਰਦਾਰੀ ਦਾ ਭੜਕਾਊ ਬਿਆਨ, ਕਿਹਾ- ਪਾਕਿਸਤਾਨ ਦੇ ਹਿੰਦੂਆਂ ਨੂੰ ਭਾਰਤ ਦੀ ਬਜਾਏ ਇੱਥੇ ਰਹਿਣਾ ਪਸੰਦ

PAK 'ਚ ਹਿੰਦੂਆਂ ਨੂੰ ਲੈ ਕੇ ਰਾਸ਼ਟਰਪਤੀ ਆਸਿਫ ਜਰਦਾਰੀ ਦਾ ਭੜਕਾਊ ਬਿਆਨ, ਕਿਹਾ- ਪਾਕਿਸਤਾਨ ਦੇ ਹਿੰਦੂਆਂ ਨੂੰ ਭਾਰਤ ਦੀ ਬਜਾਏ ਇੱਥੇ ਰਹਿਣਾ ਪਸੰਦ

14 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਇੱਕ ਸਮਾਗਮ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਅਜਿਹਾ ਦਾਅਵਾ ਕੀਤਾ, ਜਿਸ ਮਗਰੋਂ ਉਨ੍ਹਾਂ ਦੀ ਖੂਬ ਆਲੋਚਨਾ ਹੋ ਰਹੀ ਹੈ। ਜਰਦਾਰੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਮੁਸਲਿਮ ਆਪਣੇ ਦੇਸ਼ 'ਚ ਹਿੰਦੂਆਂ ਨੂੰ ਸਹਿਣ ਕਰਦੇ ਹਨ।

Date Updated Last Updated : 16 August 2026, 11:11 AM IST
Share:

ਨਵੀਂ ਦਿੱਲੀ: ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਭਾਰਤ-ਪਾਕ ਦੇ ਰਿਸ਼ਤਿਆਂ ਅਤੇ ਦੋਵੇਂ ਦੇਸ਼ਾਂ ਦੀ ਸੋਚ ਨੂੰ ਲੈ ਕੇ ਭੜਕਾਊ ਬਿਆਨ ਦਿੱਤਾ ਹੈ। 14 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਇੱਕ ਸਮਾਗਮ 'ਚ ਉਨ੍ਹਾਂ ਨੇ ਭਾਰਤ ਦੇ ਖਿਲਾਫ ਜ਼ਹਿਰ ਉਗਲਦਿਆਂ ਕਿਹਾ ਕਿ ਉਹ ਆਪਣੇ ਦੇਸ਼ ਦੇ 4 ਫੀਸਦੀ ਹਿੰਦੂਆਂ ਨੂੰ ਝੇਲ ਰਹੇ ਹਨ। ਉਨ੍ਹਾਂ ਦਾਆਵਾ ਕੀਤਾ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂ ਭਾਰਤ ਜਾਣ ਦੀ ਬਜਾਏ ਪਾਕਿਸਤਾਨ 'ਚ ਹੀ ਰਹਿਣਾ ਪਸੰਦ ਕਰਨਗੇ।
ਮੀਡੀਆ ਰਿਪੋਰਟ ਮੁਤਾਬਕ, ਸੁਤੰਤਰਤਾ ਦਿਵਸ ਦੇ ਸਮਾਗਮ 'ਚ ਜਰਦਾਰੀ ਨੇ ਕਿਹਾ ਕਿ ਪਾਕਿਸਤਾਨੀ ਅਤੇ ਭਾਰਤੀਆਂ ਦੀ ਸੋਚ ਵਿੱਚ ਅੰਤਰ ਹੈ। 

'ਪਾਕਿਸਤਾਨ ਵਿੱਚ ਹਿੰਦੂ ਪੂਰੀ ਆਜ਼ਾਦੀ ਨਾਲ ਰਹਿੰਦੇ'-ਜਰਦਾਰੀ 

ਉਨ੍ਹਾਂ ਨੇ ਪਾਕਿਸਤਾਨ ਵਿੱਚ 4 ਫੀਸਦੀ ਹਿੰਦੂਆਂ ਦੀ ਆਬਾਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਹਿੰਦੂ ਪੂਰੀ ਆਜ਼ਾਦੀ ਨਾਲ ਰਹਿੰਦੇ ਹਨ। ਇਸ ਦੇਸ਼ ਵਰਗੀ ਆਜ਼ਾਦੀ ਉਨ੍ਹਾਂ ਨੂੰ ਕਿੱਥੇ ਹੋਰ ਨਹੀਂ ਮਿਲ ਸਕਦੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਜਿਹੇ ਮੁਸਲਿਮਾਂ ਦਾ ਦੇਸ਼ ਹੈ, ਜੋ ਦੂਜੇ ਧਰਮਾਂ ਨੂੰ ਬਰਦਾਸ਼ਤ ਕਰਦਾ ਹੈ।

'ਅਸੀ ਹਿੰਦੂਆਂ ਨੂੰ ਸਹਿਣ ਕਰਦੇ ਹਾਂ'

ਜਰਦਾਰੀ ਨੇ ਕਿਹਾ ਕਿ ਭਾਰਤ ਦੀ ਸੋਚ ਅਲੱਗ ਹੈ। ਉਹ 'ਅਖੰਡ ਭਾਰਤ' ਵਿੱਚ ਵਿਸ਼ਵਾਸ਼ ਰੱਖਦਾ ਹੈ, ਪਰ ਪਾਕਿਸਤਾਨ ਦੀ ਸੋਚ ਕਾਫੀ ਅਲੱਗ ਹੈ। ਇਸ ਵਿਚਾਲੇ ਬਹੁਤ ਕੁੱਝ ਅਜਿਹਾ ਹੈ, ਜਿਸਨੂੰ ਅਸੀ ਭੁੱਲ ਗਏ ਹਾਂ। ਅਸੀ ਮੁਸਲਮਾਨ ਹਾਂ,  ਉਹ ਨਹੀਂ। ਪਰ ਸਾਡੀ ਮੁਸਲਿਮਾਂ ਦੀ ਸੋਚ ਹੈ ਕਿ ਅਸੀ ਸਹਿਣ ਕਰਦੇ ਹਾਂ।

ਗੀਤਕਾਰ ਜਾਵੇਦ ਅਖ਼ਤਰ ਨੇ ਕੀਤੀ ਆਲੋਚਨਾ 

ਆਸਿਫ ਅਲੀ ਜਰਦਾਰੀ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਖੂਬ ਆਲੋਚਨਾ ਹੋ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਉਨ੍ਹਾਂ ਦੇ ਬਿਆਨ ਦੀ ਨਿੰਦਾ ਕਰਦਿਆਂ ਲਿਖਿਆ- ਪਾਕਿਸਤਾਨ ਦੇ ਮਿਸਟਰ ਜਰਦਾਰੀ, ਜੋ ਬੇਨਜੀਰ ਭੁਟੋ ਨਾਲ ਵਿਆਹ ਕਰਵਾ ਕੇ ਚਰਚਾ 'ਚ ਆਏ ਸਨ, ਕਹਿ ਰਹੇ ਹਨ ਕਿ ਉਹ ਆਪਣੇ ਦੇਸ਼ ਵਿੱਚ ਮੌਜੂਦ 4 ਫੀਸਦੀ ਹਿੰਦੂੂਆਂ ਨੂੰ ਸਹਿਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਮਝ ਸਕਦੇ ਹਨ, ਕਿਉਂਕਿ ਮਿਸਟਰ ਜਰਦਾਰੀ ਹਮੇਸ਼ਾ 10 ਪ੍ਰਤੀਸ਼ਤ ਤੋਂ ਹੇਠਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ।

   

Recent News