menu-icon
Punjabi Story Line
Independence Day 2026
  • Home
  • News
  • International
  • ਇੰਡੋਨੇਸ਼ੀਆ 'ਚ ਤੜਕੇ ਸਵੇਰੇ ਭੂਚਾਲ ਦੇ ਤੇਜ਼ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਸੁਨਾਮੀ ਦੀ ਚੇਤਾਵਨੀ

ਇੰਡੋਨੇਸ਼ੀਆ 'ਚ ਤੜਕੇ ਸਵੇਰੇ ਭੂਚਾਲ ਦੇ ਤੇਜ਼ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਸੁਨਾਮੀ ਦੀ ਚੇਤਾਵਨੀ

ਇੰਡੋਨੇਸ਼ੀਆ 'ਚ ਅੱਜ ਸਵੇਰੇ ਕਰੀਬ 4 ਵਜੇ 7.7 ਦੀ ਤੀਬਰਤਾ ਨਾਲ ਭੂਚਾਲ ਆਇਆ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਦਾ ਤੋਂ ਅਲਰਟ ਕੀਤਾ ਹੈ।

Date Updated Last Updated : 15 August 2026, 10:45 AM IST
Share:

ਨਵੀਂ ਦਿੱਲੀ. ਇੰਡੋਨੇਸ਼ੀਆ ਦੀ ਧਰਤੀ ਸ਼ਨੀਵਾਰ ਸਵੇਰੇ (15 ਅਗਸਤ) ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬ ਗਈ। ਇੱਥੇ ਅੱਜ ਸਵੇਰੇ ਕਰੀਬ 4 ਵਜੇ 7.7 ਦੀ ਤੀਬਰਤਾ ਨਾਲ ਭੂਚਾਲ ਆਇਆ ਅਤੇ ਗੂੜ੍ਹੀ ਨੀਂਦ ਵਿੱਚ ਸੋਂ ਰਹੇ ਲੋਕਾਂ ਨੂੰ ਜਗਾ ਦਿੱਤਾ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਉੱਥੇ ਹੀ ਸਥਾਨਕ ਰਾਹਤ, ਬਚਾਅ ਅਤੇ ਮੌਸਮੀ ਏਜੰਸੀਆਂ ਨੇ ਸੁਨਾਮੀ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਇੱਥੇ ਭੂਚਾਲ ਤੋਂ ਬਾਅਦ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।

ਪੀਟੀਆਈ ਦੀ ਰਿਪੋਰਟ ਮੁਤਾਬਕ,  ਯੂਐਸ ਜੀਓਲੌਜੀਕਲ ਸਰਵੇ (ਯੂਐਸਜੀਐਸ) ਨੇ ਸ਼ਨੀਵਾਰ ਸਵੇਰੇ ਇੰਡੋਨੇਸ਼ੀਆ ਦੇ ਤੱਟ 'ਤੇ 7.7 ਤੀਬਰਤਾ ਨਾਲ ਇੱਕ ਸ਼ਕਤੀਸ਼ਾਲੀ ਭੂਚਾਲ ਆਉਣ ਦੀ ਰਿਪੋਰਟ ਦਿੱਤੀ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 5:58 ਵਜੇ ਮਹਿਸੂਸ ਕੀਤੇ ਗਏ, ਜਿਸਦਾ ਕੇਂਦਰ ਪੂਰਬੀ ਨੁਸਾ ਤੇਂਗਾਰਾ ਸੂਬੇ ਦੇ ਐਂਡੇ ਸ਼ਹਿਰ ਤੋਂ 68 ਕਿਲੋਮੀਟਰ ਉੱਤਰ-ਉੱਤਰ-ਪੱਛਮ ਵਿੱਚ ਸੀ। ਭੂਚਾਲ ਇੰਡੋਨੇਸ਼ੀਆ ਦੇ ਫਲੋਰਸ ਟਾਪੂ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਸ਼ਕਤੀਸ਼ਾਲੀ ਭੂਚਾਲ ਦੇ ਨਾਲ ਆਲੇ-ਦੁਆਲੇ ਦੇ ਇਲਾਇਕਾਂ ਦੀ ਧਰਤੀ ਜ਼ੋਰ ਨਾਲ ਕੰਬ ਗਈ।

ਸ਼ੁਰੂਆਤੀ ਭੂਚਾਲ ਤੋਂ ਬਾਅਦ ਦੋ ਵਾਰ ਕੰਬੀ ਧਰਤੀ

ਸ਼ੁਰੂਆਤੀ ਭੂਚਾਲ ਤੋਂ ਬਾਅਦ ਉਸੇ ਖੇਤਰ ਵਿੱਚ 5.6 ਅਤੇ 5.9 ਤੀਬਰਤਾ ਨਾਲ ਦੋ ਹੋਰ ਝਟਕੇ ਮਹਿਸੂਸ ਕੀਤੇ ਗਏ, ਜਿਸ ਮਗਰੋਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਹੜੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਉੱਥੇ ਆਪਦਾ ਰਾਹਤ ਬਲ ਅਤੇ ਰੇਸਕਿਊ ਆਪਰੇਸ਼ਨ ਲਈ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ।

ਸੁਨਾਮੀ ਦੀ ਚੇਤਾਵਨੀ 

ਇਸ ਸ਼ਕਤੀਸ਼ਾਲੀ ਭੂਚਾਲ ਮਗਰੋਂ ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂਭੌਤਕੀ ਏਜੰਸੀ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਸਥਾਨਕ ਲੋਕਾਂ ਨੂੰ ਸਮੁੰਦਰੀ ਤੱਟ ਅਤੇ ਨਦੀ ਕਿਨਾਰਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਉੱਚੇ ਸਥਾਨਾਂ 'ਤੇ ਜਾਣ ਲਈ ਕਿਹਾ ਹੈ। 

ਕਿੰਨਾ ਖਤਰਨਾਕ ਹੁੰਦਾ ਹੈ 7.7 ਦੀ ਤੀਬਰਤਾ ਦਾ ਭੂਚਾਲ?

ਦੱਸ ਦੇਈਏ, 7.7 ਦੀ ਤੀਬਰਤਾ ਵਾਲਾ ਭੂਚਾਲ ਬੇਹਦ ਖਤਰਨਾਕ ਅਤੇ ਵਿਨਾਸ਼ਕਾਰੀ ਹੁੰਦਾ ਹੈ। ਇਸ ਨਾਲ ਭਾਰੀ ਤਬਾਹੀ, ਇਮਾਰਤਾਂ ਢਹਿਣ ਅਤੇ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਪਹੁੰਚ ਸਕਦਾ ਹੈ। ਜਦੋਂ ਕਿ ਇਸਤੋਂ ਘੱਟ ਯਾਨੀ 6 ਜਾਂ ਇਸਦੇ ਵਿਚਕਾਰ ਦੀ ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਸਿਰਫ਼ ਇਮਾਰਤਾਂ ਢਹਿ ਸਕਦੀਆਂ ਹਨ। ਉੱਥੇ ਹੀ ਇਸਤੋਂ ਵੀ ਘੱਟ ਤੀਬਰਤਾ ਵਾਲੇ ਭੂਚਾਲਾਂ ਨਾਲ ਘਰਾਂ 'ਚ ਤਰੇੜਾਂ ਆ ਸਕਦੀਆਂ ਹਨ, ਵਸਤੂਆਂ ਹਿਲਣ ਨਾਲ ਲੋਕ ਅਲਰਟ ਹੋ ਜਾਂਦੇ ਹਨ। 
 

Recent News