menu-icon
Punjabi Story Line
Independence Day 2026
  • Home
  • News
  • International
  • ਅਮਰੀਕਾ 'ਚ ਬਰਥ ਟੂਰਿਜ਼ਮ ਖ਼ਿਲਾਫ਼ ਸਖ਼ਤ ਕਾਰਵਾਈ, 600 ਤੋਂ ਵੱਧ ਵੀਜ਼ੇ ਰੱਦ, ਮਾਰਕੋ ਰੂਬਿਓ ਬੋਲੇ- ਨਾਗਰਿਕਤਾ ਵਿਕਾਊ ਨਹੀਂ ਹੈ

ਅਮਰੀਕਾ 'ਚ ਬਰਥ ਟੂਰਿਜ਼ਮ ਖ਼ਿਲਾਫ਼ ਸਖ਼ਤ ਕਾਰਵਾਈ, 600 ਤੋਂ ਵੱਧ ਵੀਜ਼ੇ ਰੱਦ, ਮਾਰਕੋ ਰੂਬਿਓ ਬੋਲੇ- ਨਾਗਰਿਕਤਾ ਵਿਕਾਊ ਨਹੀਂ ਹੈ

ਅਮਰੀਕੀ ਵਿਦੇਸ਼ੀ ਮੰਤਰੀ ਮਾਰਕੋ ਰੁਬਿਓ ਨੇ ਬਰਥ ਟੂਰਿਜ਼ਮ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇੱਕ ਮਹੀਨੇ ਦੇ ਅੰਦਰ 600 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਰੀਕੀ ਨਾਗਰਿਕਤਾ ਵਿਕਾਊ ਨਹੀਂ ਹੈ।

Date Updated Last Updated : 14 August 2026, 09:01 AM IST
Share:

ਨਵੀਂ ਦਿੱਲੀ: ਅਮਰੀਕੀ ਵਿਦੇਸ਼ੀ ਮੰਤਰੀ ਮਾਰਕੋ ਰੁਬਿਓ ਨੇ ਬਰਥ ਟੂਰਿਜ਼ਮ ਦੇ ਖਿਲਾਫ਼ ਕੜੀ ਕਾਰਵਾਈ ਦੀ ਘੋਸ਼ਣਾ ਕੀਤੀ   ਅਤੇ ਕਿਹਾ ਕਿ ਅਮਰੀਕੀ ਨਾਗਰਿਕਤਾ ਵਿਕਾਊ ਨਹੀਂ ਹੈ। ਇਸ ਮਾਮਲੇ ਵਿੱਚ ਮਾਰਕੋ ਰੂਬੀਓ ਨੇ ਸਖ਼ਤ ਰੁਖ ਅਪਣਾਉਂਦਿਆਂ ਇੱਕ ਮਹੀਨੇ ਦੇ ਅੰਦਰ 600 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਸਖ਼ਤ ਐਕਸ਼ਨ ਨੂੰ ਲੈ ਕੇ ਵਿਦੇਸ਼ੀ ਮੰਤਰੀ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਨੂੰ ਕਿਸੇ ਵਪਾਰਕ ਸੌਦੇ ਵਾਂਗ ਨਹੀਂ ਦੇਖਿਆ ਜਾ ਸਕਦਾ। ਇਸ ਮੁਹਿੰਮ ਦਾ ਉਦੇਸ਼ ਅਜਿਹੇ ਲੋਕਾਂ ਅਤੇ ਸੰਸਥਾਵਾਂ ’ਤੇ ਨਕੇਲ ਕੱਸਣਾ ਹੈ ਜੋ ਕਥਿਤ ਤੌਰ ’ਤੇ ਝੂਠੇ ਦਸਤਾਵੇਜ਼ਾਂ, ਗਲਤ ਜਾਣਕਾਰੀ ਅਤੇ ਵੀਜ਼ਾ ਪ੍ਰਕਿਰਿਆ ਬਾਰੇ ਗੁੰਮਰਾਹਕੁੰਨ ਸਲਾਹ ਦੇ ਕੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਲਿਆਉਣ ਵਿੱਚ ਮਦਦ ਕਰਦੇ ਹਨ।

600 ਤੋਂ ਵੱਧ ਵੀਜ਼ੇ ਰੱਦ

ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ, ਬਰਥ ਟੂਰਿਜ਼ਮ ਨਾਲ ਜੁੜੇ ਕਥਿਤ ਨੈੱਟਵਰਕਾਂ ’ਤੇ ਕਾਰਵਾਈ ਦੌਰਾਨ ਇੱਕ ਮਹੀਨੇ ਦੇ ਅੰਦਰ 600 ਤੋਂ ਵੱਧ ਵੀਜ਼ੇ ਰੱਦ ਕੀਤੇ ਗਏ ਹਨ। ਇਸ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅਮਰੀਕੀ ਵਿਦੇਸ਼ ਵਿਭਾਗ, ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ ਹੋਰ ਸਰਕਾਰੀ ਏਜੰਸੀਆਂ ਨੇ ਮਿਲ ਕੇ ਬਰਥ ਟੂਰਿਜ਼ਮ ਪ੍ਰਿਵੈਂਸ਼ਨ ਟਾਸਕ ਫੋਰਸ ਬਣਾਈ ਹੈ।


ਅਮਰੀਕੀ ਅਧਿਕਾਰੀਆਂ ਦਾ ਧਿਆਨ ਉਨ੍ਹਾਂ ਨੈੱਟਵਰਕਾਂ ਦੀ ਪਛਾਣ ਕਰਨ ’ਤੇ ਹੈ ਜੋ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇਣ ਲਈ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਜਾਂਚ ਵਿੱਚ ਵੀਜ਼ਾ ਅਰਜ਼ੀਆਂ, ਯਾਤਰਾ ਨਾਲ ਸਬੰਧਤ ਜਾਣਕਾਰੀ ਅਤੇ ਹੋਰ ਉਪਲਬਧ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਰੀਕੀ ਸਰਕਾਰ ਦਾ ਦੋਸ਼ ਹੈ ਕਿ ਕੁਝ ਨੈੱਟਵਰਕ ਮੁਨਾਫ਼ੇ ਲਈ ਵਿਦੇਸ਼ੀ ਲੋਕਾਂ ਨੂੰ ਫਰਜ਼ੀ ਦਸਤਾਵੇਜ਼ ਤਿਆਰ ਕਰਨ, ਵੀਜ਼ਾ ਇੰਟਰਵਿਊ ਲਈ ਕਹਾਣੀਆਂ ਬਣਾਉਣ ਜਾਂ ਅਧਿਕਾਰੀਆਂ ਨੂੰ ਗਲਤ ਜਾਣਕਾਰੀ ਦੇਣ ਬਾਰੇ ਸਲਾਹ ਦਿੰਦੇ ਹਨ। ਅਜਿਹੀਆਂ ਗਤੀਵਿਧੀਆਂ ਵੀਜ਼ਾ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।


ਮਾਰਕੋ ਰੂਬੀਓ ਦਾ ਸਖ਼ਤ ਸੰਦੇਸ਼

ਮਾਰਕੋ ਰੂਬੀਓ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸ ਮੁੱਦੇ ਨੂੰ ਲੈ ਕੇ ਕਿਹਾ- ਕੁਝ ਲੋਕ ਅਮਰੀਕੀ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰਕੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿੱਚ ਬੱਚੇ ਦੇ ਜਨਮ ਰਾਹੀਂ ਨਾਗਰਿਕਤਾ ਹਾਸਲ ਕਰਨ ਦੇ ਮੌਕੇ ਤੱਕ ਪਹੁੰਚਾਉਣ ਲਈ ਕਾਰੋਬਾਰੀ ਨੈੱਟਵਰਕ ਚਲਾ ਰਹੇ ਹਨ। ਅਜਿਹੇ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਵੀਜ਼ਾ ਰੱਦ ਕਰਨ ਤੋਂ ਲੈ ਕੇ ਹੋਰ ਕਾਨੂੰਨੀ ਕਾਰਵਾਈ ਤੱਕ ਦੇ ਕਦਮ ਚੁੱਕੇ ਜਾ ਸਕਦੇ ਹਨ। ਸਰਕਾਰ ਦਾ ਮੁੱਖ ਟੀਚਾ ਅਜਿਹੇ ਨੈੱਟਵਰਕਾਂ ਨੂੰ ਤੋੜਨਾ ਅਤੇ ਵੀਜ਼ਾ ਪ੍ਰਣਾਲੀ ਵਿੱਚ ਧੋਖਾਧੜੀ ਨੂੰ ਰੋਕਣਾ ਹੈ।

ਟਰੰਪ ਦੇ ‘ਗੋਲਡ ਕਾਰਡ’ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹਿਸ

ਰੂਬੀਓ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਮਰੀਕੀ ਪ੍ਰਸ਼ਾਸਨ ਦੇ ‘ਗੋਲਡ ਕਾਰਡ’ ਪ੍ਰੋਗਰਾਮ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ। ਆਲੋਚਕਾਂ ਨੇ ਸਵਾਲ ਉਠਾਇਆ ਕਿ ਜੇਕਰ ਅਮਰੀਕਾ ਨਾਗਰਿਕਤਾ ਨੂੰ ਵਪਾਰਕ ਚੀਜ਼ ਬਣਾਉਣ ਦੇ ਵਿਰੁੱਧ ਹੈ ਤਾਂ ਨਿਵੇਸ਼ ਦੇ ਆਧਾਰ ’ਤੇ ਇਮੀਗ੍ਰੇਸ਼ਨ ਦਾ ਰਸਤਾ ਦੇਣ ਵਾਲੀਆਂ ਯੋਜਨਾਵਾਂ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ। ਇਸ ਚਰਚਾ ਦੌਰਾਨ ਇੱਕ ਕਮਿਊਨਿਟੀ ਨੋਟ ਵਿੱਚ ਦੱਸਿਆ ਗਿਆ ਕਿ ‘ਗੋਲਡ ਕਾਰਡ’ ਯੋਜਨਾ ਨੂੰ ਸਿੱਧੇ ਤੌਰ ’ਤੇ ਅਮਰੀਕੀ ਨਾਗਰਿਕਤਾ ਵੇਚਣ ਦੀ ਯੋਜਨਾ ਵਜੋਂ ਦਰਸਾਉਣਾ ਸਹੀ ਨਹੀਂ ਹੈ। ਇਸ ਤਰ੍ਹਾਂ ਦੀ ਵਿਵਸਥਾ ਦਾ ਮਕਸਦ ਨਿਰਧਾਰਤ ਵਿੱਤੀ ਯੋਗਦਾਨ ਜਾਂ ਨਿਵੇਸ਼ ਦੇ ਆਧਾਰ ’ਤੇ ਅਮਰੀਕਾ ਵਿੱਚ ਕਾਨੂੰਨੀ ਤੌਰ ’ਤੇ ਰਹਿਣ ਦਾ ਰਸਤਾ ਮੁਹੱਈਆ ਕਰਨਾ ਹੈ, ਜਦਕਿ ਨਾਗਰਿਕਤਾ ਵੱਖਰੀ ਕਾਨੂੰਨੀ ਪ੍ਰਕਿਰਿਆ ਨਾਲ ਜੁੜੀ ਹੁੰਦੀ ਹੈ।

ਕੀ ਹੈ ਬਰਥ ਟੂਰਿਜ਼ਮ?

ਬਰਥ ਟੂਰਿਜ਼ਮ ਦਾ ਮਤਲਬ ਆਮ ਤੌਰ ’ਤੇ ਉਸ ਸਥਿਤੀ ਤੋਂ ਹੈ ਜਦੋਂ ਕੋਈ ਵਿਦੇਸ਼ੀ ਗਰਭਵਤੀ ਔਰਤ ਮੁੱਖ ਤੌਰ ’ਤੇ ਬੱਚੇ ਨੂੰ ਜਨਮ ਦੇਣ ਦੇ ਉਦੇਸ਼ ਨਾਲ ਅਮਰੀਕਾ ਵਿੱਚ ਯਾਤਰਾ ਕਰਦੀ ਹੈ। ਟਰੰਪ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਅਤੇ ਇਮੀਗ੍ਰੇਸ਼ਨ ਨੀਤੀ ਨਾਲ ਜੋੜਿਆ ਹੈ। ਖ਼ਾਸ ਤੌਰ ’ਤੇ ਉਹ ਮਾਮਲੇ ਨਿਸ਼ਾਨੇ ’ਤੇ ਹਨ ਜਿੱਥੇ ਗੈਰ-ਇਮੀਗ੍ਰੈਂਟ ਵੀਜ਼ੇ ’ਤੇ ਅਮਰੀਕਾ ਆਉਣ ਵਾਲੇ ਵਿਅਕਤੀ ਦਾ ਮੁੱਖ ਉਦੇਸ਼ ਬੱਚੇ ਦਾ ਜਨਮ ਕਰਵਾਉਣਾ ਹੋਵੇ। ਜੇਕਰ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਕਿਸੇ ਵਿਅਕਤੀ ਨੇ ਵੀਜ਼ਾ ਹਾਸਲ ਕਰਨ ਲਈ ਗਲਤ ਜਾਣਕਾਰੀ ਦਿੱਤੀ ਜਾਂ ਆਪਣੀ ਯਾਤਰਾ ਦਾ ਅਸਲ ਉਦੇਸ਼ ਲੁਕਾਇਆ, ਤਾਂ ਉਸ ਦੇ ਵੀਜ਼ੇ ’ਤੇ ਕਾਰਵਾਈ ਹੋ ਸਕਦੀ ਹੈ।

Tags :

Recent News