menu-icon
Punjabi Story Line
  • Home
  • News
  • International
  • ਟਰੰਪ ਦੇ ਰਾਸ਼ਟਰਪਤੀ ਰਹਿਣ ਤੱਕ ਜੰਗ ਲੜੇਗਾ ਈਰਾਨ..IRGC ਦੇ ਸਲਾਹਕਾਰ ਨੇ ਕੀਤਾ ਆਪਣੇ ਪਲਾਨ ਦਾ ਪਰਦਾਫਾਸ਼

ਟਰੰਪ ਦੇ ਰਾਸ਼ਟਰਪਤੀ ਰਹਿਣ ਤੱਕ ਜੰਗ ਲੜੇਗਾ ਈਰਾਨ..IRGC ਦੇ ਸਲਾਹਕਾਰ ਨੇ ਕੀਤਾ ਆਪਣੇ ਪਲਾਨ ਦਾ ਪਰਦਾਫਾਸ਼

ਈਰਾਨ ਦੀ ਸ਼ਕਤੀਸ਼ਾਲੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਹਾਲ ਹੀ 'ਚ ਅਮਰੀਕਾ ਖਿਲਾਫ ਆਪਣੇ ਪਲਾਨ ਦਾ ਪਰਦਾਫਾਸ਼ ਕੀਤਾ ਹੈ। IRGC ਦੇ ਕਮਾਂਡਰ ਨੇ ਇੱਕ ਸੀਨੀਅਰ ਸਲਾਹਕਾਰ ਨੇ ਦੱਸਿਆ ਕਿ ਈਰਾਨ ਡੋਨਾਲਡ ਟਰੰਪ ਦੇ ਅਹੁਦੇ ਦੇ ਕਾਰਜਕਾਲ ਦੇ ਖਤਮ ਹੋਣ ਤੱਕ ਅਮਰੀਕਾ ਨਾਲ ਜੰਗ ਛੇੜ ਸਕਦਾ ਹੈ।

Date Updated Last Updated : 13 August 2026, 01:03 PM IST
Share:

ਨਵੀਂ ਦਿੱਲੀ: ਈਰਾਨ ਦੀ ਸ਼ਕਤੀਸ਼ਾਲੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਅਮਰੀਕਾ ਨਾਲ ਜੰਗ ਨੂੰ ਲੰਮਾ ਖਿੱਚਣ ਦੀ ਤਿਆਰੀ ਕਰ ਰਹੀ ਹੈ। IRGC ਦੇ ਕਮਾਂਡਰ ਨੇ ਇੱਕ ਸੀਨੀਅਰ ਸਲਾਹਕਾਰ ਨੇ ਦੱਸਿਆ ਕਿ ਈਰਾਨ ਡੋਨਾਲਡ ਟਰੰਪ ਦੇ ਅਹੁਦੇ ਦੇ ਕਾਰਜਕਾਲ ਦੇ ਖਤਮ ਹੋਣ ਤੱਕ ਅਮਰੀਕਾ ਨਾਲ ਜੰਗ ਛੇੜ ਸਕਦਾ ਹੈ। ਇਸਦੇ ਨਾਲ ਹੀ IRGC ਕਮਾਂਡਰ-ਇਨ-ਚੀਫ਼ ਦੇ ਸਲਾਹਕਾਰ ਮੁਹੰਮਦ ਰਜ਼ਾ ਨਕਦੀ ਨੇ ਦਲੀਲ ਦਿੱਤੀ ਕਿ ਅਜਿਹਾ ਕਰਨ ਨਾਲ ਭਵਿੱਖ ਵਿੱਚ ਹੋਣ ਵਾਲੇ ਹਮਲਿਆਂ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਮੁਹੰਮਦ ਰਜ਼ਾ ਨਕਦੀ ਨੇ ਦੱਸਿਆ ਪਲਾਨ
 

ਹਾਲ ਹੀ 'ਚ ਮੁਹੰਮਦ ਰਜ਼ਾ ਨਕਦੀ ਨੇ ਕਿਹਾ, ਇੱਕ ਤਰੀਕਾ ਹੈ ਜੰਗ ਨੂੰ ਉਦੋਂ ਤੱਕ ਲੰਮਾ ਖਿੱਚਿਆ ਜਾਵੇਗਾ, ਜਦੋਂ ਤੱਕ ਅਗਲੇ ਰਾਸ਼ਟਰਪਤੀ ਦਾ ਕਾਰਜਕਾਲ ਸ਼ੁਰੂ ਨਾ ਹੋ ਜਾਵੇ ਅਤੇ ਦੁਸ਼ਮਨ  ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾਵੇ। ਇਸ ਨਾਲ ਦੁਸ਼ਮਣ ਈਰਾਨ 'ਤੇ ਹਮਲਾ ਕਰਨਾ ਤੋਂ ਪਹਿਲਾਂ ਸੋਚੇਗਾ ਅਤੇ ਉਸਨੂੰ ਪਤਾ ਰਹੇਗਾ ਕਿ ਇਸਦਾ ਨਤੀਜਾ ਕੀ ਹੋਵੇਗਾ।


ਨਕਦੀ ਨੇ ਅਗੇ ਕਿਹਾ ਕਿ ਈਰਾਨ ਅਜੇ ਤੱਕ ਜੰਗ ਜਿੱਤ ਰਿਹਾ ਹੈ, ਪਰ ਉਸਨੇ ਅਜੇ ਤੱਕ ਆਪਣਾ ਅੰਤਮ ਉਦੇਸ਼ ਹਾਸਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀ ਅਜਿਹਾ ਡਰ ਪੈਦਾ ਕਰਾਂਗੇ ਕਿ ਦੁਸ਼ਮਣ ਸਾਡੇ 'ਤੇ ਹਮਲਾ ਕਰਨ ਦੀ ਹਿੰਮਤ ਵੀ ਨਾ ਕਰ ਸਕੇ। ਇਸਦਾ ਇਹੀ ਤਰੀਕਾ ਹੈ ਕਿ ਜੰਗ ਨੂੰ ਲੰਮਾ ਖਿੱਚਿਆ ਜਾਵੇ। ਦੁਸ਼ਮਣ ਨੂੰ ਪਤਾ ਹੋਵੇ ਕਿ ਈਰਾਨ 'ਤੇ ਹਮਲਾ ਕਰਨ 'ਤੇ ਇਸਦੀ ਵੱਡੀ ਕੀਮਤ ਚੁਕਾਉਣੀ ਪਵੇਗੀ।

ਟਰੰਪ ਨੇ ਕੀਤਾ ਹੋਰਮੁਜ਼ 'ਤੇ ਕੰਟਰੋਲ ਦਾ ਦਾਅਵਾ
 

ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਸਦਾ ਹੋਰਮੁਜ਼ ਜਲਡਮਰੂਮੱਧ 'ਤੇ ਪੂਰਾ ਕੰਟਰੋਲ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਇਸ ਰਣਨੀਤਿਕ ਜਲਮਾਰਗ 'ਤੇ ਵਾਸ਼ਿੰਗਟਨ ਆਪਣੀ ਪਕਣ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਟਰੂਥ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ- ਹੋਰਮੁਜ਼ ਜਲਡਮਰੂਮੱਧ 'ਤੇ ਅਮਰੀਕਾ ਦਾ ਪੂਰਾ ਕੰਟਰੋਲ ਹੈ। ਅਸੀ ਇਸਨੂੰ ਬਰਕਰਾਰ ਰਖਾਂਗੇ।


ਟਰੰਪ ਨੇ ਜਲ ਸੈਨਾ ਦੀ ਨਾਕਾਬੰਦੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਈਰਾਨ ਇਸਨੂੰ ਚੁਣੌਤੀ ਦੇਣ ਲਈ ਕੁਝ ਨਹੀਂ ਕਰ ਸਕਦਾ। ਅਮਰੀਕੀ ਰਾਸ਼ਟਰਪਤੀ ਅਨੁਸਾਰ, "ਹਰ ਕੋਈ ਸਾਡੀ ਜਲ ਸੈਨਾ ਦੀ ਨਾਕਾਬੰਦੀ ਨੂੰ 'ਸਟੀਲ ਦੀ ਕੰਧ' ਕਹਿ ਰਿਹਾ ਹੈ ਅਤੇ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।"

IRGC ਬਰਬਾਦ ਹੋ ਚੁੱਕੀ-ਟਰੰਪ

ਇਸਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਪੋਸਟ 'ਚ ਦਾਅਵਾ ਕੀਤਾ ਕਿ ਈਰਾਨ ਨੇ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਦੀ ਸ਼ਕਤੀ ਖੋ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਨਾ ਤਾਂ ਜਲ ਸੈਨਾ ਹੈ ਅਤੇ ਨਾ ਹੀ ਵਾਯੂਸੈਨਾ। ਉਨ੍ਹਾਂ ਦੇ ਬਚੇ ਸੈਨਿਕਾਂ ਨੂੰ ਤਨਖਾਹ ਤੱਕ ਨਹੀਂ ਮਿਲ ਰਹੀ। IRGC ਬਰਬਾਦ ਹੋ ਚੁੱਕੀ ਹੈ ਅਤੇ ਭੱਜ ਰਹੀ ਹੈ। 


ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਡੂੰਘੇ ਆਰਥਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਈਰਾਨ ਦੀ ਵਿਗੜਦੀ ਸਥਿਤੀ ਅਤੇ ਫੰਡ ਦੀ ਕਮੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਈਰਾਨ ਕੋਲ ਪੈਸੇ ਨਹੀਂ ਹਨ। ਪੂਰਾ ਦੇਸ਼ ਬਰਬਾਦ ਹੋ ਚੁੱਕਾ ਹੈ। ਉਨ੍ਹਾਂ ਕੋਲ ਫੇਕ ਨਿਊਜ਼ ਅਤੇ 300 ਪ੍ਰਤੀਸ਼ਤ ਮਹਿੰਗਾਈ ਅਤੇ ਖ਼ਰਾਬ ਹਾਲਤ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।

 

Recent News