menu-icon
Punjabi Story Line
  • Home
  • News
  • International
  • ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸੀਦ ਨੇ ਭਾਰਤ ਨੂੰ ਦਿੱਤੀ ਤਬਾਹ ਕਰਨ ਦੀ ਧਮਕੀ, ਖੁਦ ਨੂੰ ਦੱਸਿਆ ਹਾਫਿਜ਼ ਸਈਦ ਦਾ ਗੁਲਾਮ

ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸੀਦ ਨੇ ਭਾਰਤ ਨੂੰ ਦਿੱਤੀ ਤਬਾਹ ਕਰਨ ਦੀ ਧਮਕੀ, ਖੁਦ ਨੂੰ ਦੱਸਿਆ ਹਾਫਿਜ਼ ਸਈਦ ਦਾ ਗੁਲਾਮ

ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸੀਦ ਨੇ ਮੰਚ ਤੋਂ ਭਾਰਤ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖੁਦ ਨੂੰ ਲਸ਼ਕਰ-ਏ-ਤੈਅਬਾ ਦੇ ਸੰਸਥਾਪਕ ਹਾਫਿਜ਼ ਸਈਦ ਦਾ ਗੁਲਾਮ ਦੱਸਿਆ ਅਤੇ ਕਿਹਾ ਕਿ ਮੈਂ ਉਨ੍ਹਾਂ ਦਾ ਫਾਲੋਅਰ ਹਾਂ।

Date Updated Last Updated : 13 August 2026, 11:20 AM IST
Share:

ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸੀਦ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਪ੍ਰੋਗਰਾਮ 'ਚ ਮੰਚ 'ਤੇ ਲਸ਼ਕਰ-ਏ-ਤੈਅਬਾ ਨਾਲ ਜੁੜੇ ਲੋਕਾਂ ਨਾਲ ਬੈਠ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਲਸ਼ਕਰ-ਏ-ਤੈਅਬਾ ਦੇ ਸੰਸਥਾਪਕ ਹਾਫਿਜ਼ ਸਈਦ ਨਾਲ ਆਪਣੇ ਰਿਸ਼ਤਿਆਂ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਖੁਦ ਨੂੰ ਹਾਫਿਜ਼ ਸਈਦ ਦਾ ਗੁਲਾਮ ਦੱਸਦੇ ਹਨ। ਹਾਲਾਂਕਿ,  ਇਹ ਵੀਡਿਓ ਕਦੋਂ ਅਤੇ ਕਿਸ ਥਾਂ ਦਾ ਹੈ, ਇਸ ਦੀ ਪੁਸ਼ਟੀ ਨਹੀਂ ਹੋਈ ਹੈ। 

ਖੁਦ ਨੂੰ ਦੱਸਿਆ ਹਾਫਿਜ਼ ਦਾ ਗੁਲਾਮ

ਓਸਿੰਟ ਟੀਵੀ ਨੇ ਆਪਣੇ ਐਕਸ ਅਕਾਉਂਟ 'ਚ ਇੱਕ ਵੀਡਿਓ ਸਾਂਝਾ ਕੀਤਾ, ਜਿਸ ਵਿੱਚ ਸ਼ੇਖ ਰਸੀਦ ਖੁਦ ਨੂੰ ਹਾਫਿਜ਼ ਸਈਦ ਦਾ ਫਾਲੋਅਰ ਦੱਸਦੇ ਹਨ। ਉਹ ਕਹਿੰਦੇ ਹਨ ਮੈਂ ਤਾਂ ਹਾਫਿਜ਼ ਦਾ ਗੁਲਾਮ ਹਾਂ। ਇਸ ਮਗਰੋਂ ਉਹ ਦਾਅਵਾ ਕਰਦੇ ਹਨ ਕਿ ਅਮਰੀਕਾ ਤੋਂ ਉਨ੍ਹਾਂ ਨੂੰ  ਇਸ ਲਈ ਵਾਪਸ ਭੇਜਿਆ ਗਿਆ, ਕਿਉਂਕਿ ਉਨ੍ਹਾਂ ਦੇ ਫੋਨ 'ਚ ਹਾਫਿਜ਼ ਸਈਦ ਦਾ ਨੰਬਰ ਮਿਲਿਆ ਸੀ। ਇਸ ਤੋਂ ਬਾਅਦ ਸ਼ੇਖ ਰਸੀਦ ਨੇ ਭਾਰਤ ਨੂੰ ਲੈ ਕੇ ਧਮਕੀ ਭਰੇ ਸ਼ਬਦਾਂ ਦਾ ਇਸਤੇਮਾਲ ਕੀਤਾ।

ਭਾਰਤ ਨੂੰ ਦਿੱਤੀ ਧਮਕੀ

ਉਨ੍ਹਾਂ ਕਿਹਾ ਕਿ ਨਾ ਚਿੜੀਆਂ ਹਿੰਦੁਸਤਾਨ 'ਚ ਚਹਿਕਣਗੀਆਂ, ਨਾ ਬਿਰਲਾ ਜੀ ਦੇ ਮੰਦਰਾਂ 'ਚ ਘੰਟੀਆਂ ਵਜਣਗੀਆਂ। ਉਨ੍ਹਾਂ ਭਾਰਤ ਵਿਰੁੱਧ ਕਾਰਵਾਈ ਕਰਨ ਬਾਰੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਹਿੰਦੁਸਤਾਨ ਪਾਕਿਸਤਾਨ ਵੱਲ ਵੇਖਦਾ ਹੈ, ਤਾਂ ਅੱਲ੍ਹਾ ਇਸਨੂੰ ਤਬਾਹ ਕਰ ਦੇਵੇਗਾ। ਵੀਡੀਓ ਵਿੱਚ,ਉਹ ਕਹਿੰਦੇ ਹਨ ਕਿ ਪਾਕਿਸਤਾਨ ਅਤੇ ਹਾਫਿਜ਼ ਸਈਦ ਸਾਹਿਬ ਦੇ ਨਾਲ ਖੜ੍ਹਾ ਹੈ।

ਇਸ ਵੀਡਿਓ ਵਿੱਚ ਸ਼ੇਖ ਰਸ਼ਿਦ ਨਾਲ ਪਾਕਿਸਤਾਨ ਮਰਕਜੀ ਮੁਸਲਿਮ ਲੀਗ ਦੇ ਪ੍ਰਧਾਨ ਖਾਲਿਦ ਮਸੂਦ ਸੰਧੂ ਵੀ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ, ਕਾਰੀ ਮੁਹੰਮਦ ਯਾਕੂਬ ਸ਼ੇਖ ਦੀ ਮੌਜੂਦਗੀ ਦਾ ਦਾਅਵਾ ਕੀਤਾ ਜਾ ਰਿਹਾ ਹੈ।  


ਦੱਸ ਦੇਈਏ, ਇਸਤੋਂ ਪਹਿਲਾਂ ਵੀ ਸ਼ੇਖ ਰਸੀਦ ਅਤੇ ਹਾਫਿਜ਼ ਸਈਦ ਦੇ ਸੰਪਰਕ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਸਾਲ 2012 ਵਿ4ਚ ਉਨ੍ਹਾਂ ਅਮਰੀਕਾ ਏਅਰਪੋਰਟ 'ਚ ਕੁੱਝ ਘੰਟਿਆਂ ਤੱਕ ਪੁੱਛਗਿਛ ਲਈ ਰੋਕਿਆ ਗਿਆ ਸੀ। ਉਸ ਵੇਲੇ, ਉਨ੍ਹਾਂ ਦਾ ਹਾਫਿਜ਼ ਸਈਦ ਅਤੇ ਲਸ਼ਕਰ-ਏ-ਤੈਅਬਾ ਨਾਲ ਕਨੇਕਸ਼ਨ ਦਾ ਵੀ ਜ਼ਿਕਰ ਹੋਇਆ ਸੀ।

ਕੌਣ ਹੈ ਹਾਫਿਜ਼ ਸਈਦ?

ਦੱਸ ਦੇਈਏ, ਹਾਫਿਜ਼ ਸਈਦ ਪਾਕਿਸਥਾਨ ਸਥਿਤ ਲਸ਼ਕਰ-ਏ-ਤੈਅਬਾ ਦਾ ਸੰਸਥਾਪਕ ਹੈ। ਉਸਨੂੰ 2008 ਵਿੱਚ ਮੁੰਬਈ ਦੇ ਅੱਤਵਾਦੀ ਹਮਲਿਆਂ ਦਾ ਮਾਸਟਰਮਾਇੰਡ ਮੰਨਿਆ ਜਾਂਦਾ ਹੈ। ਉਸਤੇ ਭਾਰਤ ਵਿੱਚ ਅੱਤਵਾਦੀ ਹਮਲਿਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਭਾਰਤੀ ਰਾਸ਼ਟਰੀ ਜਾਂਚ ਏਜੰਸੀ ਨੇ 2026 ਵਿੱਚ ਵੀ ਹਾਫਿਜ਼ ਸਈਦ ਦੇ ਖਿਲ਼ਾਫ ਇੱਕ ਅੱਤਵਾਦੀ ਹਮਲੇ ਨਾਲ ਜੁੜੇ ਇੱਕ ਮਾਮਲੇ ਵਿੱਚ ਵੀ ਦੋਸ਼ ਦਾਖਲ ਕੀਤੇ ਹਨ। ਪਾਕਿਸਤਾਨ ਦੀਆਂ ਅਦਾਲਤਾਂ ਹਾਫਿਜ਼ ਨੂੰ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲਿਆਂ 'ਚ ਵੀ ਸਜ਼ਾ ਸੁਣਾ ਚੁੱਕੀਆਂ ਹਨ। ਫਿਲਹਾਲ ਉਹ ਪਾਕਿਸਤਾਨ ਵਿੱਚ 31 ਸਾਲ ਦੀ ਸਜ਼ਾ ਕੱਟ ਰਿਹਾ ਹੈ।

Recent News