Courtesy: ai image
ਨਵੀਂ ਦਿੱਲੀ. ਲੱਦਾਖ ਦੇ ਲੇਹ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇੱਥੇ ਰਿਕਟਲ ਸਕੇਲ 'ਤੇ 5.5 ਦੀ ਤੀਬਰਤਾ ਨਾਲ ਭੂਚਾਲ ਆਇਆ। ਇਹ ਭੂਚਾਲ ਸਵੇਰੇ 6 ਵੱਜ ਕੇ 5 ਮਿੰਟ 'ਤੇ ਆਇਆ ਅਤੇ ਇਸਦਾ ਕੇਂਦਰ ਜ਼ਮੀਨ ਦੇ 10 ਕਿਲੋਮੀਟਰ ਹੇਠਾਂ ਰਿਹਾ। ਭੂਚਾਲ ਦੇ ਝਟਕੇ ਮਹਿਸੂਸ ਹੋਣ ਮਗਰੋਂ ਲੋਕ ਦਹਿਸ਼ਤ ਵਿੱਚ ਆ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਖੜ੍ਹੇ ਹੋਏ। ਹਾਲਾਂਕਿ, ਅਜੇ ਤੱਕ ਇਸ ਭੂਚਾਲ 'ਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਸਥਾਨਕ ਪ੍ਰਸ਼ਾਸਨ ਇੱਥੇ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
ਭੂਚਾਲ ਤੜਕੇ ਸਵੇਰੇ 6:05 ਵਜੇ ਆਇਆ। ਭੁਚਾਲ ਦੇ ਝਟਕੇ ਇੰਨੀ ਤੇਜ਼ ਸਨ ਕਿ ਡੂੰਘੀ ਨੀਂਦ 'ਚ ਸੌਂ ਰਹੇ ਲੋਕਾਂ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਘਰਾਂ ਤੋਂ ਬਾਹਰ ਸੜਕਾਂ 'ਤੇ ਨਿਕਲ ਆਏ। ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਲ ਦਹਿਸ਼ਤ ਮਚ ਗਈ।
ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਆਪਣੇ X ਪਲੇਟਫਾਰਮ 'ਤੇ ਲੇਹ ਵਿੱਚ ਭੂਚਾਲ ਦੀ ਜਾਣਕਾਰੀ ਦਿੱਤੀ, ਜਿਸ ਦੇ ਮੁਤਾਬਕ, ਭੂਚਾਲ ਦਾ ਕੇਂਦਰ 36.881° ਉੱਤਰੀ ਅਕਸ਼ਾਂਸ਼ ਅਤੇ 74.402° ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ।
ਦੱਸ ਦੇਇਏ, ਇਸ ਤੋਂ ਕੁਝ ਦਿਨ ਪਹਿਲਾ ਨਾਸਿਕ ਅਤੇ ਦਿੱਲੀ ਵਿੱਚ ਵੀ ਭੂਚਾਲ ਆਇਆ ਸੀ। ਨਾਸਿਕ ਵਿੱਚ 8 ਅਗਸਤ ਨੂੰ 4.3 ਦੀ ਤੀਬਰਤਾ ਨਾਲ ਧਰਤੀ ਕੰਬੀ ਸੀ। ਇਸ ਨਾਲ ਕਈ ਇਲਾਕਿਆਂ 'ਚ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ 'ਤੇ ਤਰੇੜਾ ਆ ਗਈਆਂ ਸਨ। ਇਸਤੋਂ ਪਹਿਲਾ, ਦਿੱਲੀ-ਐਨਸੀਆਰ ਵਿੱਚ 2.9 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ। ਇਹ ਭੂਚਾਲ ਇੰਨਾ ਹਲਕਾ ਸੀ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ
ਦਰਅਸਲ, 7.0 ਦੀ ਤੀਬਰਤਾ ਜਾਂ ਉਸਤੋਂ ਜ਼ਿਆਦਾ ਤੀਬਰਤਾ ਵਾਲੇ ਭੂਚਾਲ ਨੂੰ ਖ਼ਤਰਨਾਕ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ, ਜਦੋਂ ਕਿ 2.0 ਜਾਂ ਉਸਤੋਂ ਘੱਟ ਤੀਬਰਤਾ ਵਾਲੇ ਭੂਚਾਲਾਂ ਨੂੰ ਸੂਖਮ (ਮਾਈਕ੍ਰੋ) ਭੂਚਾਲ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਨ੍ਹਾਂ ਭੂਚਾਲਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ। 4.5 ਜਾਂ ਉਸਤੋਂ ਵੱਧ ਤੀਬਰਤਾ ਵਾਲੇ ਭੂਚਾਲ ਨੇ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਇਹ ਨੁਕਸਾਨ ਪਹੁੰਚਾਉਣ ਵਾਲੇ ਹੋ ਸਕਦੇ ਹਨ। ਇਸ ਵੇਲੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ।