Courtesy: X@ANI
ਨਵੀਂ ਦਿੱਲੀ: ਅੱਜ 15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। 80ਵੇਂ ਸੁਤੰਤਰਤਾ ਦਿਵਸ 'ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਇਸ ਵਾਰ ਦੇ ਸੁਤੰਤਰਤਾ ਦਿਵਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ 'ਤੇ ਪਹਿਲੀ ਵਾਰ ਰਾਸ਼ਟਰੀ ਗੀਤ ਬੰਦੇ ਮਾਤਰਮ ਗਾਇਆ ਗਿਆ। ਇਹ ਸਮਾਗਮ "ਵੰਦੇ ਮਾਤਰਮ" ਗੀਤ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤਾ ਗਿਆ।
ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਫੌਜੀ ਬੈਂਡ ਵੱਲੋਂ ‘ਵੰਦੇ ਮਾਤਰਮ’ ਦੀ ਧੁਨ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਪੀਐਮ ਮੋਦੀ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਝੰਡਾ ਲਹਿਰਾਉਣ ਦੇ ਨਾਲ ਹੀ, 1721 ਫੀਲਡ ਬੈਟਰੀ (ਸਮਾਰੋਹ) ਦੇ ਬਹਾਦਰ ਤੋਪਚੀਆਂ ਦੁਆਰਾ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਮੇਜਰ ਪਵਨ ਸਿੰਘ ਸ਼ੇਖਾਵਤ ਨੇ ਇਸ ਰਸਮੀ ਬੈਟਰੀ ਦੀ ਕਮਾਂਡ ਕੀਤੀ, ਜੋ ਕਿ ਸਵਦੇਸ਼ੀ 105mm ਲਾਈਟ ਫੀਲਡ ਗੰਨਾਂ ਨਾਲ ਲੈਸ ਹੈ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਦੋ Mi-17 ਹੈਲੀਕਾਪਟਰਾਂ ਨੇ ਫੁੱਲਾਂ ਦੀ ਬਰਸਾਤ ਕੀਤੀ।
#WATCH LIVE: https://t.co/cioy4gfnSK
— DD News (@DDNewslive) August 15, 2026
Our dream is to make India a developed nation by 2047, when we celebrate 100 years of Independence. With the collective efforts of 140 Crore Indians, we will achieve this goal. When the world’s most populous nation resolves to become… pic.twitter.com/46R4cLXJAj
ਲਾਲ ਕਿਲ੍ਹੇ ਦੀਆਂ ਇਤਿਹਾਸਕ ਕੰਧਾਂ ਵਿਚਕਾਰ ‘ਵੰਦੇ ਮਾਤਰਮ’ ਦੀ ਧੁਨ ਨੇ ਮੌਕੇ ਨੂੰ ਹੋਰ ਵੀ ਭਾਵਪੂਰਨ ਬਣਾ ਦਿੱਤਾ। ਇਸ ਸਾਲ ਦਾ ਆਯੋਜਨ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਨਾਲ ਵੀ ਜੋੜਿਆ ਗਿਆ, ਜਿਸ ਕਾਰਨ ਇਸ ਗੀਤ ਨੂੰ ਸਮਾਰੋਹ ਵਿੱਚ ਵਿਸ਼ੇਸ਼ ਸਥਾਨ ਦਿੱਤਾ ਗਿਆ।
ਸਮਾਰੋਹ ਵਿੱਚ ਨੈਸ਼ਨਲ ਕੈਡੇਟ ਕੋਰ (NCC) ਦੇ ਕੈਡੇਟਾਂ ਅਤੇ ‘ਮਾਇ ਭਾਰਤ’ ਨਾਲ ਜੁੜੇ ਸਵੈਸੇਵਕਾਂ ਨੇ ਵੀ ਹਿੱਸਾ ਲਿਆ। ਇਸਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਵਿਸ਼ੇਸ਼ ਮਹਿਮਾਨਾਂ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ‘ਯੁਵਾ ਸ਼ਕਤੀ’ ਨੂੰ ਵਿਸ਼ੇਸ਼ ਤਰਜੀਹ ਦੇਣ ਦੇ ਨਾਲ-ਨਾਲ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਨੂੰ ਵੀ ਸਮਾਗਮ ਦੇ ਮਹੱਤਵਪੂਰਨ ਪੱਖ ਵਜੋਂ ਉਭਾਰਿਆ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਭਾਰਤ ਦੇ ਭਵਿੱਖ ਲਈ ‘ਵਿਕਸਿਤ ਭਾਰਤ 2047’ ਦੇ ਟੀਚੇ ਨੂੰ ਦੁਹਰਾਉਂਦਿਆਂ ਦੇਸ਼ ਨੂੰ ਆਤਮਨਿਰਭਰ ਅਤੇ ਵਿਕਸਿਤ ਰਾਸ਼ਟਰ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਸੰਬੋਧਨ ਵਿੱਚ ਰਾਸ਼ਟਰੀ ਏਕਤਾ, ਨੌਜਵਾਨਾਂ ਦੀ ਭੂਮਿਕਾ, ਆਤਮਨਿਰਭਰਤਾ ਅਤੇ ਵਿਕਾਸ ਵਰਗੇ ਮੁੱਦੇ ਪ੍ਰਮੁੱਖ ਰਹੇ। ਉਨ੍ਹਾਂ ਨੇ ‘ਵੰਦੇ ਮਾਤਰਮ’ ਨੂੰ ਦੇਸ਼ ਦੀ ਭਾਵਨਾ ਅਤੇ ਰਾਸ਼ਟਰੀ ਚੇਤਨਾ ਨਾਲ ਜੋੜਦਿਆਂ ਕਿਹਾ ਕਿ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਸਮਰਪਣ ਦੀ ਭਾਵਨਾ ਮਜ਼ਬੂਤ ਹੈ।
ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਗੂੰਜੀ ਦੇਸ਼ਭਗਤੀ ਦੀ ਧੁਨ, ਰਾਸ਼ਟਰੀ ਝੰਡੇ ਦਾ ਲਹਿਰਾਉਣਾ ਅਤੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੇ ਇਸ ਸਾਲ ਦੇ ਆਜ਼ਾਦੀ ਦਿਵਸ ਨੂੰ ਇੱਕ ਯਾਦਗਾਰ ਰੂਪ ਦਿੱਤਾ। ਸਮਾਗਮ ਨੇ ਆਜ਼ਾਦੀ ਅੰਦੋਲਨ ਦੀ ਵਿਰਾਸਤ ਨੂੰ ਯਾਦ ਕਰਨ ਦੇ ਨਾਲ ਭਾਰਤ ਦੇ ਭਵਿੱਖ ਨੂੰ ਲੈ ਕੇ ਨਵੇਂ ਸੰਕਲਪਾਂ ਅਤੇ ਉਮੀਦਾਂ ਦਾ ਸੰਦੇਸ਼ ਵੀ ਦਿੱਤਾ।
ਦੱਸ ਦੇਈਏ, ਪ੍ਰਧਾਨ ਮੰਤਰੀ ਮੋਦੀ ਨੇ ਲਗਾਤਾਰ 13ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਹੈ ਅਤੇ ਇੱਕ ਰਿਕਾਰਡ ਕਾਇਮ ਕੀਤਾ ਹੈ।