menu-icon
Punjabi Story Line
Independence Day 2026
  • Home
  • News
  • National
  • 'ਛੋਟੇ ਸੁਪਨਿਆਂ ਨਾਲ ਨਹੀਂ ਚੱਲੇਗਾ ਦੇਸ਼..ਲਾਲ ਕਿਲ੍ਹੇ ਤੋਂ PM ਮੋਦੀ ਦਾ ਸੰਬੋਧਨ, Gen Z ਅਤੇ Gen Alpha ਲਈ ਕੀਤਾ ਵੱਡਾ ਐਲਾਨ

'ਛੋਟੇ ਸੁਪਨਿਆਂ ਨਾਲ ਨਹੀਂ ਚੱਲੇਗਾ ਦੇਸ਼..ਲਾਲ ਕਿਲ੍ਹੇ ਤੋਂ PM ਮੋਦੀ ਦਾ ਸੰਬੋਧਨ, Gen Z ਅਤੇ Gen Alpha ਲਈ ਕੀਤਾ ਵੱਡਾ ਐਲਾਨ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦਿੱਲ ਦੇ ਲਾਲ ਕਿਲ੍ਹੇ ਤੋਂ ਹਜ਼ਾਰਾਂ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ।

Date Updated Last Updated : 15 August 2026, 09:33 AM IST
Share:

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦਿੱਲ ਦੇ ਲਾਲ ਕਿਲ੍ਹੇ ਵਿਖੇ ਸਵੇਰੇ ਹਜ਼ਾਰਾਂ ਦੇਸ਼ਵਾਸੀਆਂ ਦੀ ਮੌਜੂਦਗੀ 'ਚ ਤਿਰੰਗਾ ਲਹਿਰਾਇਆ। ਇਸ ਖਾਸ ਮੌਕੇ 'ਤੇ ਪਹਿਲੀ ਵਾਰ ਰਾਸ਼ਟਰੀ ਗੀਤ ਬੰਦੇ ਮਾਤਰਮ ਵੀ ਗੂੰਜਿਆ। ਇਹ ਸਮਾਗਮ "ਵੰਦੇ ਮਾਤਰਮ" ਗੀਤ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤਾ ਗਿਆ। 15 ਅਗਸਤ ਦੇ ਖਾਸ ਮੌਕੇ 'ਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸਲਾਮ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ ਵਾਸੀਆਂ ਲਈ ਕਈ ਵੱਡੇ ਐਲਾਨ ਵੀ ਕੀਤੇ।

 

ਦੇਸ਼ ਲਈ ਜਾਨਾਂ ਵਾਰਨ ਵਾਲੇ ਵੀਰਾਂ ਨੂੰ ਦਿੱਤੀ ਸ਼ਰਧਾਂਜਲੀ

80ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀ। ਉਨ੍ਹਾਂ ਨੇ ਕਿਹਾ ਕਿ ਤਿਆਗ, ਸਾਹਸ ਅਤੇ ਅਟੁੱਟ ਸੰਕਲਪ ਦੇ ਜਰਿਏ ਦੇਸ਼ ਦੇ ਵੀਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕੀਤਾ। ਅੱਜ ਦੇਸ਼ ਉਨ੍ਹਾਂ ਵੀਰਾਂ ਅਤੇ ਜਵਾਨਾਂ ਨੂੰ ਯਾਦ ਕਰ ਰਿਹਾ ਹੈ, ਜਿਨ੍ਹਾਂ ਨੇ ਆਜ਼ਾਦੀ ਲਈ ਵੱਡੀ ਕੁਰਬਾਨੀ ਦੇ ਦਿੱਤੀ। ਪੀਐਮ ਮੋਦੀ ਨੇ ਮਹਾਤਮਾਂ ਗਾਂਧੀ ਸਮੇਤ ਸਾਰੇ ਸੁਤੰਤਰਤਾ ਸੈਲਾਨੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। 

 

 

ਦੇਸ਼ ਨੂੰ 2047 ਤੱਕ ਵਿਕਸਿਤ ਬਣਾਉਣ ਦਾ ਉਦੇਸ਼

ਪੀਐਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਉਦੇਸ਼ ਹੈ। ਆਜ਼ਾਦੀ ਦੇ 100 ਸਾਲ ਪੂਰੇ ਹੋਣ 'ਤੇ 140 ਕਰੋੜ ਦੇਸ਼ਵਾਸੀਆਂ ਦੀ ਕੋਸ਼ਿਸ਼ ਨਾਲ ਇਹ ਸਪਨਾ ਪੂਰਾ ਹੋ ਸਕਦਾ ਹੈ। ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਜਦੋਂ ਵਿਕਾਸ ਦਾ ਪ੍ਰਣ ਲੈਦਾ ਹੈ, ਤਾਂ ਉਸਦਾ ਆਤਮਵਿਸ਼ਵਾਸ਼ ਪੂਰੀ ਦੁਨੀਆਂ ਤੇ ਪ੍ਰਭਾਵ ਪਾਉਂਦਾ ਹੈ। 


Gen Z ਅਤੇ Gen Alpha ਨੂੰ ਤੋਹਫ਼ਾ ਦੇਣ ਦਾ ਐਲਾਨ

ਇੰਨਾ ਹੀ ਨਹੀਂ, ਪੀਐਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ Gen Z ਅਤੇ Gen Alpha ਨੂੰ ਤੋਹਫ਼ਾ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਕ ਸਾਲ ਦੇ ਅੰਦਰ ਦੇਸ਼ ਦੇ 1 ਕਰੋੜ ਨੌਜਵਾਨਾਂ ਨੂੰ AI ਸਕਿਲ ਲਈ ਟ੍ਰੇਨਿੰਗ ਦੇਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਬ ਅਤੇ ਮੱਧਮ ਵਰਗ ਦੇ ਲੋਕਾਂ ਲਈ ਕੋਚਿੰਗ ਲੈਣਾ ਬਹੁਤ ਮੁਸ਼ਕਿਲ ਹੁੰਦਾ ਹੈ, ਅਜਿਹੇ 'ਚ ਅਸੀ ਦੇਸ਼ ਵਿੱਚ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਦਾ ਇੰਤਜਾਮ ਕਰਾਂਗੇ। ਹਰ ਪਰਿਵਾਰ ਨੂੰ ਇਹ ਲੱਗਦਾ ਹੈ ਕਿ  ਕੋਚਿੰਗ ਤੋਂ ਬਿਨਾਂ ਵਿਕਸਿਤ ਪਰਿਵਾਰ ਨਹੀਂ, ਅਸੀ ਇਸ ਬੋਝ ਨੂੰ ਘੱਟ ਕਰਾਂਗੇ। 
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਨੌਜਵਾਨਾਂ ਦੀ ਵੱਡੀ ਭੂਮਿਕਾ ਹੈ। ਅੱਜ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਮੈਂ ਦੇਸ਼ ਦੇ ਨੌਜਵਾਨਾਂ ਲਈ ਇੱਕ ਘੋਸ਼ਣਾ ਕਰਨਾ ਚਾਹੁੰਦਾ ਹਾਂ ਕਿ ਅਸੀ ਸੰਕਲਪ ਲਿਆ ਹੈ ਕਿ ਆਉਣ ਵਾਲੇ 1 ਸਾਲ ਦੇ ਅੰਦਰ 1 ਕਰੋੜ ਨੌਜਵਾਨਾਂ ਨੂੰ AI ਸਕਿਲ ਟ੍ਰੇਨਿਗ ਦੇਣ ਦਾ ਕੰਮ ਕਰਾਂਗੇ।

ਓਲੰਪਿਕ ਖੇਡਾਂ ਨੂੰ ਲੈ ਕੇ ਕਹੀ ਇਹ ਗੱਲ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਦਾ ਇੱਕ ਮਜ਼ਬੂਤ ​​ਦਾਅਵੇਦਾਰ ਹੈ ਅਤੇ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਤਿਆਰ ਹੈ। ਅਸੀਂ 2036 ਓਲੰਪਿਕ ਲਈ ਇੱਕ ਪ੍ਰਤਿਭਾ ਪਛਾਣ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਖੇਡ ਵਿਸ਼ਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਨ੍ਹਾਂ 'ਤੇ ਭਾਰਤ ਨੇ ਪਹਿਲਾਂ ਵਿਚਾਰ ਨਹੀਂ ਕੀਤਾ ਸੀ। ਬੱਚਿਆਂ ਦੀ ਪ੍ਰਤਿਭਾ ਦਾ ਮੁਲਾਂਕਣ ਕੀਤਾ ਜਾਵੇਗਾ। 

'ਛੋਟੇ ਸੁਪਨਿਆਂ ਨਾਲ ਨਹੀਂ ਚੱਲੇਗਾ ਦੇਸ਼'

ਆਪਣੇ ਸੰਬੋਧਨ ਦੌਰਾਨ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਈ ਵੀ ਰਾਸ਼ਟਰ ਉਦੋਂ ਮਹਾਨ ਬਣਦਾ ਹੈ, ਜਦੋਂ ਉਹ ਆਪਣੇ ਸੁਪਨਿਆਂ, ਸੰਕਲਪਾਂ ਅਤੇ ਸਮਰੱਥਾਵਾਂ ਨਾਲ ਅੱਗੇ ਵਧਦਾ ਹੈ। ਛੋਟੇ ਸੰਕਲਪ ਹੁਣ ਕਾਫ਼ੀ ਨਹੀਂ ਹੋਣਗੇ। ਇਸ ਲਈ ਵੱਡੇ ਸੁਪਨੇ ਦੇਖਣੇ ਹੋਣਗੇ, ਜੋ ਵਿਸਥਾਰ ਨੂੰ ਉਤਸ਼ਾਹਿਤ ਕਰਦੇ ਹਨ। ਜਦੋਂ ਇੱਕ ਸੰਕਲਪ ਦ੍ਰਿੜ ਹੁੰਦਾ ਹੈ, ਤਾਂ ਇਸਨੂੰ ਪ੍ਰਾਪਤ ਕਰਨ ਦੀ ਸਮਰੱਥਾ ਵੀ ਵਧਦੀ ਹੈ। ਜਦੋਂ ਸੁਪਨੇ ਅਤੇ ਸੰਕਲਪ ਉੱਚੇ ਹੁੰਦੇ ਹਨ, ਤਾਂ ਸਮਰੱਥਾ ਦੀਆਂ ਉਚਾਈਆਂ ਵੀ ਵਧਦੀਆਂ ਹਨ। ਅੱਜ, ਭਾਰਤ ਨੇ ਵੀ ਇੱਕ ਸੁਪਨਾ ਦੇਖਿਆ ਹੈ ਅਤੇ ਇੱਕ ਦ੍ਰਿੜ ਇਰਾਦਾ ਕੀਤਾ ਹੈ। ਅਸੀਂ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਵਿੱਚ ਬਦਲਣ ਲਈ ਦ੍ਰਿੜ ਹਾਂ। ਸਾਡਾ ਇਰਾਦਾ ਸਾਡੀ ਹਿੰਮਤ ਦਾ ਪ੍ਰਮਾਣ ਹੈ।

Recent News