menu-icon
Punjabi Story Line
Independence Day 2026
  • Home
  • News
  • National
  • ਜਨਗਣਨਾ 2027 ਲਈ ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਲੋਕਾਂ ਤੋਂ ਪੁੱਛੇ ਜਾਣਗੇ ਇਹ 40 ਸਵਾਲ

ਜਨਗਣਨਾ 2027 ਲਈ ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਲੋਕਾਂ ਤੋਂ ਪੁੱਛੇ ਜਾਣਗੇ ਇਹ 40 ਸਵਾਲ

ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਅੱਜ ਜਨਗਣਨਾ ਲਈ 40 ਸਵਾਲਾਂ ਦੀ ਇੱਕ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਜਨਗਣਨਾ ਅਧਿਕਾਰੀ, ਤੁਹਾਡੇ-ਆਪਣੇ ਸਥਾਨਕ ਖੇਤਰ ਦੀ ਸੀਮਾ ਦੇ ਅੰਦਰ, ਭਾਰਤ ਦੀ ਜਨਗਣਨਾ 2027 ਲਈ 'ਹਾਉਸਹੋਲਡ ਸ਼ੈਡਿਊਲ ਦੀ ਸਾਰੀ ਜਾਣਕਾਰੀ ਇਕੱਠੀ ਕਰਨ ਲਈ ਸਵਾਲ ਪੁੱਛੇ ਜਾਣਗੇ। 

Date Updated Last Updated : 14 August 2026, 05:12 PM IST
Share:

ਨਵੀਂ ਦਿੱਲੀ: ਭਾਰਤ ਵਿੱਚ ਹੋਣ ਵਾਲੀ ਜਨਗਣਨਾ 2027 ਨੂੰ ਲੈ ਕੇ ਕੇਂਦਰ ਸਰਕਾਰ ਨੇ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਲੋਕਾਂ ਦੀ ਗਿਣਤੀ ਦੌਰਾਨ ਪੁੱਛੇ ਜਾਣ ਵਾਲੇ 40 ਸਵਾਲਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ, 14 ਅਗਸਤ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਵਾਰ ਜਨਗਣਨਾ ਵਿੱਚ ਲੋਕਾਂ ਤੋਂ ਉਨ੍ਹਾਂ ਦੇ ਨਾਮ, ਰੋਜ਼ਗਾਰ, ਧਰਮ, ਭਾਸ਼ਾ, ਬੱਚਿਆਂ ਦੀ ਗਿਣਤੀ ਸਮੇਤ ਕਈ ਤਰ੍ਹਾਂ ਦੀ ਜਾਣਕਾਰੀ ਪੁੱਛੀ ਜਾਵੇਗੀ। ਇਸਤੋਂ ਇਲਾਵਾਜਾਤੀ, ਮੋਬਾਈਲ ਨੰਬਰ, ਆਧਾਰ ਅਤੇ ਪਾਸਪੋਰਟ ਵਰਗੀਆਂ ਜਾਣਕਾਰੀਆਂ ਨਾਲ ਜੁੜੇ ਸਵਾਲ ਵੀ ਸ਼ਾਮਲ ਹਨ।

ਜਨਗਣਨਾ ਵਿੱਚ ਜਾਤੀ ਨਾਲ ਜੁੜਿਆ ਸਵਾਲ ਵੀ ਹੋਵੇਗਾ

ਜਾਰੀ ਕੀਤੀ ਗਈ ਸੂਚੀ ਵਿੱਚ 10ਵਾਂ ਸਵਾਲ ਜਾਤੀ ਨਾਲ ਸਬੰਧਤ ਹੈ। ਇਸ ਤਹਿਤ ਵਿਅਕਤੀ ਤੋਂ ਪੁੱਛਿਆ ਜਾਵੇਗਾ ਕਿ ਉਹ ਅਨੁਸੂਚਿਤ ਜਾਤੀ (SC) ਜਾਂ ਅਨੁਸੂਚਿਤ ਜਨਜਾਤੀ (ST) ਨਾਲ ਸਬੰਧਤ ਹੈ ਜਾਂ ਨਹੀਂ। ਖ਼ਾਸ ਗੱਲ ਇਹ ਹੈ ਕਿ ਇਸ ਸਵਾਲ ਵਿੱਚ ਹੋਰ ਪਿੱਛੜਾ ਵਰਗ (OBC) ਜਾਂ ਜਨਰਲ ਵਰਗ ਲਈ ਵੱਖਰਾ ਵਿਕਲਪ ਨਹੀਂ ਦਿੱਤਾ ਗਿਆ ਹੈ। ਜਾਤੀ ਨਾਲ ਸਬੰਧਤ ਜਾਣਕਾਰੀ ਨੂੰ ਸ਼ਾਮਲ ਕੀਤੇ ਜਾਣ ਕਾਰਨ ਜਨਗਣਨਾ 2027 ਦੀ ਪ੍ਰਕਿਰਿਆ ਨੂੰ ਲੈ ਕੇ ਇਸ ਪਹਿਲੂ ’ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।

 
ਇਸ ਤੋਂ ਇਲਾਵਾ, ਇਨ੍ਹਾਂ ਸਵਾਲਾਂ ਵਿੱਚ ਮੁੱਖ ਤੌਰ ’ਤੇ ਵਿਅਕਤੀ ਦੀ ਪਛਾਣ, ਕੰਮ-ਧੰਦਾ, ਧਰਮ, ਭਾਸ਼ਾ, ਬੱਚਿਆਂ ਦੀ ਗਿਣਤੀ ਅਤੇ ਸਮਾਜਿਕ ਸ਼੍ਰੇਣੀ ਵਰਗੇ ਵਿਸ਼ੇ ਸ਼ਾਮਲ ਹਨ। ਮੋਬਾਈਲ ਨੰਬਰ, ਆਧਾਰ ਅਤੇ ਪਾਸਪੋਰਟ ਨਾਲ ਸਬੰਧਤ ਜਾਣਕਾਰੀ ਨਾਲ ਜੁੜੇ ਸਵਾਲ ਵੀ ਇਸ ਲਿਸਟ ਵਿੱਚ ਰੱਖੇ ਗਏ ਹਨ।

ਤਾਂ ਆਉ ਜਾਣਦੇ ਹਾਂ ਇਸ ਲਿਸਟ ਵਿੱਚ ਹੋਰ ਕਿਹੜੇ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ...
 
ਵਿਅਕਤੀ ਦਾ ਨਾਮ
ਪਰਿਵਾਰ ਦੇ ਮੁਖੀ ਨਾਲ ਸਬੰਧ
ਲਿੰਗ
ਜਨਮ ਮਿਤੀ ਅਤੇ ਉਮਰ (ਪੂਰੇ ਸਾਲਾਂ ਵਿੱਚ)
ਮੌਜੂਦਾ ਵਿਆਹੁਤਾ ਸਥਿਤੀ
ਵਿਆਹ ਦੀ ਉਮਰ (ਪੂਰੇ ਸਾਲਾਂ ਵਿੱਚ)
ਪਤੀ/ਪਤਨੀ ਦਾ ਨਾਮ
ਧਰਮ
ਦੱਸੀ ਗਈ ਰਾਸ਼ਟਰੀਅਤਾ
ਅਨੁਸੂਚਿਤ ਜਾਤੀ (SC) / ਅਨੁਸੂਚਿਤ ਜਨਜਾਤੀ (ST) / ਜਾਤੀ
ਪਿਤਾ ਦੇ ਵੇਰਵੇ
ਮਾਤਾ ਦੇ ਵੇਰਵੇ
ਅਪੰਗਤਾ
ਮਾਤ ਭਾਸ਼ਾ ਅਤੇ ਹੋਰ ਜਾਣੀਆਂ-ਪਛਾਣੀਆਂ ਭਾਸ਼ਾਵਾਂ
ਸਾਖਰਤਾ ਅਤੇ ਡਿਜੀਟਲ ਸਾਖਰਤਾ ਸਥਿਤੀ
ਕਿਸੇ ਵਿਦਿਅਕ ਸੰਸਥਾ ਵਿੱਚ ਹਾਜ਼ਰੀ ਦੀ ਸਥਿਤੀ
ਪ੍ਰਾਪਤ ਸਿੱਖਿਆ ਦਾ ਉੱਚਤਮ ਪੱਧਰ ਅਤੇ ਸਟ੍ਰੀਮ/ਵਿਸ਼ਾ
ਪਿਛਲੇ ਸਾਲ ਦੌਰਾਨ ਕਿਸੇ ਵੀ ਸਮੇਂ ਕੰਮ ਕੀਤਾ
ਆਰਥਿਕ ਗਤੀਵਿਧੀ ਦੀ ਸ਼੍ਰੇਣੀ
ਪੇਸ਼ਾ
ਉਦਯੋਗ, ਵਪਾਰ, ਜਾਂ ਸੇਵਾ ਦੀ ਕਿਸਮ
ਕਰਮਚਾਰੀ ਦੀ ਸ਼੍ਰੇਣੀ
ਗੈਰ-ਆਰਥਿਕ ਗਤੀਵਿਧੀ
ਕੰਮ ਦੀ ਭਾਲ ਕਰਨਾ ਜਾਂ ਕੰਮ ਲਈ ਉਪਲਬਧ  
ਕੰਮ ਵਾਲੀ ਥਾਂ 'ਤੇ ਆਉਣਾ
ਜਨਮ ਸਥਾਨ
ਪਿਛਲੇ ਨਿਵਾਸ ਸਥਾਨ
ਪ੍ਰਵਾਸ ਦਾ ਕਾਰਨ
ਇਸ ਪਿੰਡ/ਸ਼ਹਿਰ ਵਿੱਚ ਰਹਿਣ ਦੀ ਮਿਆਦ ਜਦੋਂ ਤੋਂ ਆਖਰੀ ਪ੍ਰਵਾਸ
ਸਥਾਈ ਰਿਹਾਇਸ਼ੀ ਪਤਾ
ਮੌਜੂਦਾ ਜੀਵਤ ਬੱਚਿਆਂ ਦੀ ਗਿਣਤੀ (ਸਿਰਫ਼ ਵਰਤਮਾਨ ਵਿੱਚ ਵਿਆਹੀਆਂ, ਵਿਧਵਾ, ਤਲਾਕਸ਼ੁਦਾ ਅਤੇ ਵੱਖ ਹੋਈਆਂ ਔਰਤਾਂ ਲਈ)
ਅੱਜ ਤੱਕ ਜ਼ਿੰਦਾ ਪੈਦਾ ਹੋਏ ਬੱਚਿਆਂ ਦੀ ਕੁੱਲ ਗਿਣਤੀ 
ਪਿਛਲੇ ਸਾਲ ਜ਼ਿੰਦਾ ਪੈਦਾ ਹੋਏ ਬੱਚਿਆਂ ਦੀ ਗਿਣਤੀ 
ਕੋਵਿਡ-19 ਟੀਕਾਕਰਨ ਦਾ ਸਥਾਨ
ਬੈਂਕ ਖਾਤਿਆਂ ਦੀ ਕੁੱਲ ਗਿਣਤੀ
ਮੋਬਾਈਲ ਨੰਬਰ (ਜੇਕਰ ਉਪਲਬਧ ਹੋਵੇ)
ਆਧਾਰ ਨੰਬਰ (ਜੇਕਰ ਉਪਲਬਧ ਹੋਵੇ)
ਵੋਟਰ ਆਈਡੀ ਨੰਬਰ (ਜੇਕਰ ਉਪਲਬਧ ਹੋਵੇ)
ਪਾਸਪੋਰਟ ਨੰਬਰ (ਜੇਕਰ ਭਾਰਤੀ ਪਾਸਪੋਰਟ ਧਾਰਕ ਹੋਵੇ)
ਡਰਾਈਵਿੰਗ ਲਾਇਸੈਂਸ ਦੀ ਉਪਲਬਧਤਾ

ਕਦੋਂ ਸ਼ੁਰੂ ਹੋਵੇਗੀ ਜਨਗਣਨਾ ਦੀ ਪ੍ਰੀਕਿਰਿਆ

ਦਸ ਦੇਈਏ, ਜਨਗਣਨਾ ਦੀ ਇਹ ਪ੍ਰੀਕਿਰਿਆ ਬਰਫ਼ਬਾਰੀ ਵਾਲੇ ਇਲਾਕਿਆਂ (ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ) 'ਤੇ 1 ਸਿਤੰਬਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ ਦੇਸ਼ ਦੇ ਬਾਕੀ ਹਿੱਸਿਆ 'ਚ ਅਗਲੇ ਸਾਲ ਸ਼ੁਰੂ ਹੋਵੇਗੀ। 
 

Tags :

Recent News