Courtesy: ai image
ਨਵੀਂ ਦਿੱਲੀ: ਹਰਿਆਲੀ ਤੀਜ ਦਾ ਔਰਤਾਂ ਨੂੰ ਇੱਕ ਅਲੱਗ ਹੀ ਚਾਅ ਰਹਿੰਦਾ ਹੈ, ਪਰ ਇਸ ਵਾਰ ਇਸ ਤਿਉਹਾਰ ਨੂੰ ਲੈ ਕੇ ਇੱਕ ਕਨਫਿਊਜ਼ਨ ਹੈ ਕਿ ਇਸ ਵਾਰ ਹਰਿਆਲੀ ਤੀਜ 14 ਅਗਸਤ ਜਾਂ 15 ਅਗਸਤ ਕਿਸ ਦਿਨ ਮਨਾਈ ਜਾ ਰਹੀ ਹੈ, ਤਾਂ ਦੱਸ ਦੇਈਏ ਇਹ ਤਿਉਹਾਰ ਇਸ ਵਾਰ 15 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਔਰਤਾਂ ਦੇ ਜੀਵਨ 'ਚ ਖੁਸ਼ਹਾਲੀ ਲਿਆਉਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਵਰਤ ਰੱਖ ਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਤੇ ਪਰਿਵਾਰ ਲਈ ਸੁੱਖ-ਸ਼ਾਂਤੀ ਦੀ ਕਾਮਨਾ ਕਰਦੀਆਂ ਹਨ। ਤਾਂ ਆਉ, ਇਸ ਵਿਸ਼ੇਸ਼ ਦਿਨ ਤੋਂ ਪਹਿਲਾਂ ਜਾਣ ਲੈਂਦੇ ਹਾਂ ਪੂਜਾ ਕਰਨ ਦਾ ਸਹੀ ਸਮਾਂ ਅਤੇ ਇਸ ਲਈ ਕਿਨ੍ਹਾਂ ਨਿਯਮਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ।
ਇਸ ਵਾਰ, ਤ੍ਰਿਤੀਆ ਤਿਥੀ (ਚੰਦਰ ਪੰਦਰਵਾੜੇ ਦਾ ਤੀਜਾ ਦਿਨ) 14 ਅਗਸਤ ਨੂੰ ਸ਼ਾਮ 6:46 ਵਜੇ ਸ਼ੁਰੂ ਹੋਵੇਗੀ ਅਤੇ 15 ਅਗਸਤ ਨੂੰ ਸ਼ਾਮ 5:28 ਵਜੇ ਸਮਾਪਤ ਹੋਵੇਗੀ। ਉਦਯ ਤਿਥੀ (ਸੂਰਜ ਚੜ੍ਹਨ ਵੇਲੇ ਪ੍ਰਚਲਿਤ ਚੰਦਰਮਾ ਦਿਨ) ਦੇ ਆਧਾਰ 'ਤੇ ਹਰਿਆਲੀ ਤੀਜ ਵਰਤ 15 ਅਗਸਤ, 2026 ਨੂੰ ਮਨਾਇਆ ਜਾਵੇਗਾ। ਇਸ ਵਾਰ ਹਰਿਆਲੀ ਤੀਜ ਸ਼ਨੀਵਾਰ ਦੇ ਦਿਨ ਪੈਣ ਕਾਰਨ ਕਈ ਖਾਸ ਅਤੇ ਸ਼ੁਭ ਸੰਯੋਗ ਲੈ ਕੇ ਆ ਰਹੀ ਹੈ। ਇਸ ਦਿਨ ਸਿਧ ਯੋਗ ਅਤੇ ਸਾਧਯ ਯੋਗ ਬਣਨ ਦੇ ਵੀ ਆਸਾਰ ਹਨ। ਇਸ ਸਮੇਂ ਕੀਤੀ ਗਈ ਪੂਜਾ ਨਾਲ ਇੱਛਾਵਾਂ ਜਲਦ ਹੀ ਪੂਰਾ ਹੋਣ ਦੀ ਮਾਨਤਾ ਹੈ।
ਇਸ ਦਿਨ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਨਹਾਉਣਾ ਚਾਹੀਦਾ ਹੈ ਅਤੇ ਹਰੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਫਿਰ ਪੂਜਾ ਸਥਾਨ 'ਤੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ, ਗਣੇਸ਼ ਜੀ ਦੀ ਮੂਰਤੀ ਸਥਾਪਤ ਕਰੋ। ਇਸ ਮਗਰੋਂ ਮਾਤਾ ਪਾਰਵਤੀ ਨੂੰ ਸੁਹਾਗ ਦੀ ਸਮੱਗਰੀ ਚੜ੍ਹਾਓ ਅਤੇ ਸ਼ਿਵ ਜੀ ਨੂੰ ਉਨ੍ਹਾਂ ਦੀ ਪਸੰਦੀਦਾ ਬੇਲਪੱਤਰ, ਭੰਗ, ਧਤੂਰਾ ਅਤੇ ਫਲ ਚੜ੍ਹਾਓ। ਪੂਜਾ ਤੋਂ ਬਾਅਦ ਹਰਿਆਲੀ ਤੀਜ ਦੀ ਵਰਤ ਕਥਾ ਸੁਣੋ। ਇਸਤੋਂ ਬਾਅਦ ਧੂਪ-ਦੀਪ ਜਗਾ ਕੇ ਆਰਤੀ ਕਰੋ ਅਤੇ ਆਪਣੇ ਪਰਿਵਾਰ ਦੀ ਸੁਖ-ਸ਼ਾਂਤੀ ਦੀ ਕਾਮਨਾ ਕਰੋ।
ਪੂਜਾ ਤੋਂ ਬਾਅਦ ਮਹਿਲਾ ਨੂੰ ਸੱਸ ਦਾ ਜਰੂਰ ਆਸ਼ੀਰਵਾਦ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਹਾਗ ਦੀ ਨਿਸ਼ਾਨੀ ਜਾਂ ਕੋਈ ਗਿਫ਼ਟ ਦੇ ਕੇ ਉਨ੍ਹਾਂ ਨੂੰ ਖੁਸ਼ ਕਰਨਾ ਚਾਹੀਦਾ ਹਾ।
ਇੰਨਾ ਹੀ ਨਹੀਂ, ਹਰਿਆਲੀ ਤੀਜ ਤੇ ਪੌਦੇ ਲਗਾਉਣਾ ਵੀ ਬੇਹਦ ਸ਼ੁਭ ਮੰਨਿਆ ਜਾਂਦਾ ਹੈ।
ਹਰਿਆਲੀ ਤੀਜ ਦੇ ਮੌਕੇ 'ਤੇ ਮਹਿਲਾਵਾਂ ਹਰੇ ਕੱਪੜੇ ਪਹਿਨਦੀਆਂ ਹਨ, ਆਪਣੇ ਹੱਥਾ 'ਤੇ ਮਹਿੰਦੀ ਲਗਾਉਂਦੀਆਂ ਹਨ ਅਤੇ 16 ਸ਼ਿੰਗਾਰ ਕਰਦੀਆਂ ਹਨ। ਇਨ੍ਹਾਂ ਸੋਲ੍ਹਾਂ ਸ਼ਿੰਗਾਰਾਂ ਵਿੱਚ ਸਿੰਦੂਰ, ਬਿੰਦੀ, ਮੰਗਲਸੂਤ, ਚੂੜੀਆਂ ਅਤੇ ਲਿਪਸਟਿਕ ਸ਼ਾਮਲ ਹਨ। ਇੰਨਾ ਹੀ ਨਹੀਂ, 16 ਸ਼ਿੰਗਾਰ ਕਰਨ ਦੇ ਨਾਲ ਪੂਜਾ ਦੌਰਾਨ ਮਾਤਾ ਪਾਰਵਤੀ ਨੂੰ ਵੀ ਸ਼ਿੰਗਾਰ ਅਰਪਿਤ ਕੀਤਾ ਜਾਂਦਾ ਹੈ।