menu-icon
Punjabi Story Line
Independence Day 2026
  • Home
  • News
  • National
  • ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, TMC ਦਫ਼ਤਰ ’ਚ ਫ਼ਾਹੇ ਨਾਲ ਲਟਕਦੀ ਮਿਲੀ ਲਾਸ਼

ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, TMC ਦਫ਼ਤਰ ’ਚ ਫ਼ਾਹੇ ਨਾਲ ਲਟਕਦੀ ਮਿਲੀ ਲਾਸ਼

ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਉਨ੍ਹਾਂ ਦੀ ਦੇਹ ਟੀਐਮਸੀ ਦੇ ਦਫ਼ਤਰ 'ਚ ਫਾਹੇ ਨਾਲ ਲਟਕਦੀ ਮਿਲੀ। ਇਸਦੇ ਨਾਲ ਹੀ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਲਈ ਕਿਸੇ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਹੈ।

Date Updated Last Updated : 16 August 2026, 09:58 AM IST
Share:

ਨਵੀਂ ਦਿੱਲੀ: ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਤੋਂ ਪੰਜ ਵਾਰ ਵਿਧਾਇਕ ਰਹੇ ਅਤੇ ਮਮਤਾ ਬੈਨਰਜੀ ਸਰਕਾਰ ਵਿੱਚ ਸਾਬਕਾ ਮੰਤਰੀ ਰਹੇ ਆਸ਼ੀਸ਼ ਬੈਨਰਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਐਤਵਾਰ ਨੂੰ ਰਾਮਪੁਰਹਾਟ ਵਿੱਚ ਸਥਿਤ ਪਾਰਟੀ ਦਫ਼ਤਰ ਵਿੱਚ ਉਨ੍ਹਾਂ ਦੀ ਲਾਸ਼ ਫਾਹੇ ਨਾਲ ਲਟਕਦੀ ਬਰਾਮਦ ਹੋਈ। ਸੂਤਰਾਂ ਮੁਤਾਬਕ, ਆਸ਼ੀਸ਼ ਬੈਨਰਜੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਦੇ ਬਿਲਕੁਲ ਨਾਲ ਲੱਗਦੇ TMC ਦਫ਼ਤਰ ਵਿੱਚੋਂ ਮਿਲੀ ਹੈ। ਉਨ੍ਹਾਂ ਦੀ ਲਾਸ਼ ਨੇੜਿਓਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। 

ਆਸ਼ੀਸ਼ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

2001 ਤੋਂ ਰਾਮਪੁਰਹਾਟ ਦੀ ਨੁਮਾਇੰਦਗੀ ਕਰ ਰਹੇ ਆਸ਼ੀਸ਼ ਬੈਨਰਜੀ ਹਾਲ ਹੀ ਵਿੱਚ ਭਾਜਪਾ ਉਮੀਦਵਾਰ ਧਰੁਵ ਸਾਹਾ ਤੋਂ ਵਿਧਾਨ ਸਭਾ ਚੋਣ ਹਾਰ ਗਏ ਸਨ। ਇਸ ਵਿਚਾਲੇ ਉਨ੍ਹਾਂ ਦੇ ਖੁਦਕੁਸ਼ੀ ਨੋਟ ਵਿੱਚ ਵੀ ਇਹ ਦਰਦ ਦੇਖਣ ਨੂੰ ਮਿਲਿਆ।

ਪੁਲਿਸ ਨੂੰ ਬਰਾਮਦ ਹੋਇਆ ਸੁਸਾਈਡ ਨੋਟ
ਪੁਲਿਸ ਨੂੰ ਬਰਾਮਦ ਹੋਏ ਆਸ਼ੀਸ਼ ਬੈਨਰਜੀ ਦੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਸਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, "ਪਰ ਅੱਜ, ਮੈਨੂੰ ਅਹਿਸਾਸ ਹੋਇਆ ਕਿ ਰਾਜਨੀਤੀ ਵਿੱਚ ਆਉਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ।"

ਖੁਦਕੁਸ਼ੀ ਨੋਟ ਵਿੱਚ ਛਲਕਿਆ ਦਰਦ
ਪੇਸ਼ੇ ਵਜੋਂ ਅਧਿਆਪਕ ਰਹੇ ਆਸ਼ੀਸ਼ ਨੇ ਆਪਣੇ ਨੋਟ ਵਿੱਚ ਸਾਫ-ਸੁਥਰੇ ਕਰੀਅਰ ਦੀ ਗੱਲ ਕਰਦਿਆਂ ਲਿਖਿਆ ਕਿ ਉਨ੍ਹਾਂ ਨੇ ਜਿੰਦਗੀ ਭਰ ਕਿਸੇ ਕੋਲੋਂ ਗਲਤ ਤਰੀਕੇ ਨਾਲ ਪੈਸਾ ਨਹੀਂ ਲਿਆ ਅਤੇ ਹਮੇਸ਼ਾ ਬਿਨਾ ਫੀਸ ਤੋਂ ਵਿਦਿਆਰਥੀਆਂ ਨੂੰ ਪੜ੍ਹਾਇਆ। ਆਪਣੇ ਸੁਸਾਈਡ ਨੋਟ ਵਿੱਚ ਸਾਬਕਾ ਵਿਧਾਇਕ ਨੇ ਦੱਸਿਆ ਕਿ ਉਹ ਕਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਨਹੀਂ ਰਹੇ, ਫਿਰ ਵੀ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਉਨ੍ਹਾਂ ਦੁਖ ਪ੍ਰਗਟ ਕਰਦਿਆਂ ਆਪਣੇ ਪਰਿਵਾਰ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਕਦੇ ਵੀ ਰਾਜਨੀਤੀ ਵਿੱਚ ਨਾ ਆਉਣ ਦੀ ਸਲਾਹ ਦਿੱਤੀ।

ਮਾਮਲੇ ਦੀ ਜਾਂਚ 'ਚ ਜੁੱਟੀ ਪੁਲਿਸ
TMC ਦੇ ਸਾਬਕਾ ਵਿਧਾਇਕ ਆਸ਼ੀਸ਼ ਬੈਨਰਜੀ ਦੀ ਮੌਤ ਮਗਰੋਂ ਪੂਰੇ ਇਲਾਕੇ ਅਤੇ ਟੀਐਮਸੀ ਦੇ ਵਰਕਰਾਂ ਵਿੱਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਪੁਲਿਸ ਸੁਸਾਈਡ ਨੋਟ ਬਰਾਮਦ ਕਰਨ ਮਗਰੋਂ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਆਸ਼ੀਸ਼ ਬੈਨਰਜੀ, ਮਮਤਾ ਬੈਨਰਜੀ ਦੇ ਕਾਫੀ ਕਰੀਬ ਸਨ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਸਨ। ਪੱਛਮੀ ਬੰਗਾਲ ਵਿੱਚ TMC ਦੇ ਸੱਤਾ ਵਿੱਚ ਆਉਣ ਮਗਰੋਂ ਉਨ੍ਹਾਂ ਨੇ ਕਈ ਵਿਭਾਗਾਂ ਵਿੱਚ ਮੰਤਰੀ ਵਜੋਂ ਸੇਵਾ ਨਿਭਾਈ। ਇਸਤੋਂ ਇਲਾਵਾ ਉਨ੍ਹਾਂ ਨੇ ਸਕੂਲ ਸਿੱਖਿਆ ਅਤੇ ਖੇਤੀਬਾੜੀ ਮੰਤਰੀ ਵਜੋਂ ਵੀ ਸੇਵਾ ਨਿਭਾਈ। ਸਾਲ 2001 ਤੋਂ ਉਹ ਲਗਾਤਾਰ ਪੰਜ ਵਾਰ ਰਾਮਪੁਰਹਾਟ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਮਮਤਾ ਬੈਨਰਜੀ ਦੀ ਸਰਕਾਰ ਦੌਰਾਨ ਉਨ੍ਹਾਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਸੇਵਾ ਨਿਭਾਈ ਸੀ। ਹਾਲਾਕਂ, 2026 ਵਿੱਚ ਉਹ  ਭਾਜਪਾ ਉਮੀਦਵਾਰ ਧਰੁਵ ਸਾਹਾ ਤੋਂ ਵਿਧਾਨ ਸਭਾ ਚੋਣ ਹਾਰ ਗਏ ਸਨ।
 
 

Recent News