menu-icon
Punjabi Story Line
Independence Day 2026
  • Home
  • News
  • National
  • ਅਰੁਣਾਚਲ ਪ੍ਰਦੇਸ਼ ਵਿੱਚ ਆਏ ਹੜ੍ਹ ਅਤੇ ਭੂਸਖਲਨ ਵਿੱਚ 4 ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ

ਅਰੁਣਾਚਲ ਪ੍ਰਦੇਸ਼ ਵਿੱਚ ਆਏ ਹੜ੍ਹ ਅਤੇ ਭੂਸਖਲਨ ਵਿੱਚ 4 ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ

ਅਰੁਣਾਚਲ ਪ੍ਰਦੇਸ਼ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਮੀਂਹ ਕਾਰਨ ਦਿਬਾਂਗ ਘਾਟੀ ਜ਼ਿਲ੍ਹੇ ਵਿੱਚ ਹੜ੍ਹ ਆ ਗਿਆ, ਜਿਸ ਵਿੱਚ ਫੋਜ ਦੇ 5 ਜਵਾਨ ਲਾਪਤਾ ਹੋ ਗਏ। ਉੱਥੇ ਹੀ ਸੁਬਨਸਿਰੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਹੋਏ ਭੂਸਖਲਨ ਵਿੱਚ 4 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

Date Updated Last Updated : 15 August 2026, 04:13 PM IST
Share:

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਵਿੱਚ ਸ਼ੁੱਕਰਵਾਰ ਸ਼ਾਮ ਹੋਈ ਭਾਰੀ ਬਾਰਿਸ਼ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾ ਦਿੱਤੀ।  ਲਗਾਤਾਰ ਮੀਂਹ ਕਾਰਨ ਦਿਬਾਂਗ ਘਾਟੀ ਜ਼ਿਲ੍ਹੇ ਵਿੱਚ ਅਚਾਨਕ ਹੜ੍ਹ ਆ ਗਿਆ, ਜਿਸੇ ਤੇਜ਼ ਵਹਾਅ ਵਿੱਚ 5ਵੀਂ ਗ੍ਰੇਨੇਡੀਅਰ ਦੇ ਦੋ ਸ਼ੈਲਟਰ ਵਹਿ ਗਏ। ਇਸ ਹਾਦਸੇ ਵਿੱਚ ਫੌਜ ਦੇ 5 ਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੂਜੇ ਪਾਸੇ, ਉੱਪਰੀ ਸੁਬਨਸਿਰੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਵੱਡਾ ਭੂਸਖਲਨ ਹੋਇਆ। ਮਲਬੇ ਹੇਠ ਦੱਬਣ ਕਾਰਨ ਚਾਰ ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਫੌਜ, ਆਈਟੀਬੀਪੀ, ਬੀਐੱਸਐੱਫ ਅਤੇ ਬੀ.ਆਰ.ਓ. ਸਮੇਤ ਸਬੰਧਤ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਗਈਆਂ ਹਨ।


ਦਿਬਾਂਗ ਘਾਟੀ ਵਿੱਚ ਕਿਵੇਂ ਵਾਪਰਿਆ ਹਾਦਸਾ?

ਦਿਬਾਂਗ ਘਾਟੀ ਦੇ ਪਾਸੂ ਪਾਣੀ ਇਲਾਕੇ ਵਿੱਚ ਸਥਿਤ ਫੌਜੀ ਕੈਂਪ ਵਿੱਚ ਭਾਰੀ ਮੀਂਹ ਤੋਂ ਬਾਅਦ ਅਚਾਨਕ ਫਲੈਸ਼ ਫਲੱਡ ਆ ਗਈ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ 5ਵੀਂ ਗ੍ਰੇਨੇਡੀਅਰ ਦੇ ਦੋ ਸ਼ੈਲਟਰ ਇਸ ਦੀ ਲਪੇਟ ਵਿੱਚ ਆ ਕੇ ਵਹਿ ਗਏ। ਘਟਨਾ ਦੇ ਸਮੇਂ ਕੁੱਲ ਸੱਤ ਫੌਜੀ ਕਰਮਚਾਰੀਆਂ ਦੇ ਪਾਣੀ ਵਿੱਚ ਵਹਿਣ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਬਚਾਅ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਪੰਜ ਜਵਾਨ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਨ੍ਹਾਂ ਲਾਪਤਾ ਜਵਾਨਾਂ ਦੇ ਨਾਂਅ ਉਪੇਂਦਰ, ਕੁੰਦਨ, ਵਿਨੋਦ, ਆਦਿਤਿਆ ਅਤੇ ਸਮੁੰਦਾ ਦੇ ਨਾਮ ਦੱਸੇ ਜਾ ਰਹੇ ਹਨ।

ਫੌਜੀਆਂ ਦੀ ਭਾਲ ਵਿੱਚ ਜੁੱਟੀਆਂ ਏਜੰਸੀਆਂ 

ਲਾਪਤਾ ਫੌਜੀ ਜਵਾਨਾਂ ਦੀ ਭਾਲ ਲਈ ਫੌਜ ਨੇ ਆਪਣੀਆਂ ਟੀਮਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਹੈ। ਰਾਹਤ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ। ਫੌਜ ਦੇ ਨਾਲ ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ), ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ.), ਅਰੁਣਾਚਲ ਪ੍ਰਦੇਸ਼ ਪੁਲਿਸ ਅਤੇ ਸਥਾਨਕ ਵਲੰਟੀਅਰ ਵੀ ਬਚਾਅ ਕਾਰਜਾਂ ਵਿੱਚ ਸਹਿਯੋਗ ਕਰ ਰਹੇ ਹਨ।
  

ਸੁਬਨਸਿਰੀ ਵਿੱਚ ਭੂਸਖਲਨ ਵਿੱਚ 4 ਲੋਕਾਂ ਦੀ ਮੌਤ

ਭਾਰੀ ਮੀਂਹ ਕਾਰਨ ਉੱਪਰੀ ਸੁਬਨਸਿਰੀ ਵਿੱਚ ਵੱਡਾ ਭੂਸਖਲਨ ਹੋਇਆ। ਕੇਓਜ਼ਾਰਿੰਗ-ਬਿਆਚਿੰਗ ਸੜਕ 'ਤੇ ਕਟਾਈ ਵਾਲੀ ਥਾਂ ਨੇੜੇ ਹੋਏ ਭੂਸਖਲਨ ਦੌਰਾਨ ਕਈ ਮਜ਼ਦੂਰ ਅਤੇ ਹੋਰ ਲੋਕ ਮਲਬੇ ਹੇਠ ਦੱਬ ਗਏ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤਾਦੂ ਬਾਕੀ, ਤਾਜੀ ਰਾਏ, ਮਾਰਕੋਸ਼ ਬਸੁਮਤਾਰੀ ਅਤੇ ਬਾਬੁਲ ਅਲੀ ਵਜੋਂ ਹੋਈ ਹੈ। 

ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀਆਂ ਮੁਤਾਬਕ ਬਾਬੁਲ ਅਲੀ ਦੀ ਲਾਸ਼ ਮਲਬੇ ਵਿੱਚੋਂ ਬਰਾਮਦ ਕਰ ਲਈ ਗਈ ਹੈ। ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਕੱਢਣ ਲਈ ਵੀ ਰਾਹਤ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।


ਪ੍ਰਸ਼ਾਸਨ ਅਤੇ ਰਾਹਤ ਏਜੰਸੀਆਂ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ। ਇਸ ਸਮੇਂ ਸਭ ਤੋਂ ਵੱਡੀ ਤਰਜੀਹ ਲਾਪਤਾ ਪੰਜ ਫੌਜੀ ਜਵਾਨਾਂ ਦੀ ਭਾਲ ਕਰਨਾ ਅਤੇ ਭੂਸਖਲਨ ਵਾਲੀ ਥਾਂ ਤੋਂ ਬਾਕੀ ਲਾਸ਼ਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ।

Recent News