Courtesy: X@Mrsinha
ਨਵੀਂ ਦਿੱਲੀ: ਅੱਜ 15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ। ਇਸ ਮੌਕੇ 'ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਵਿਖੇ ਤਿਰੰਗਾ ਲਹਿਰਾਇਆ, ਜਿਸ ਮਗਰੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਗਾਇਆ ਗਿਆ। ਇਹ ਲਗਾਤਾਰ 13ਵੀਂ ਵਾਰ ਹੈ ਜਦੋਂ ਪੀਐਮ ਮੋਦੀ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰ ਨੂੰ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੇ ਦੇਸ਼ ਦੇ ਦੂਜੇ ਪ੍ਰਧਾਨਮੰਤਰੀ ਬਣ ਗਏ ਹਨ।
ਸਾਲ 2014 ਵਿੱਚ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਪੀਐਮ ਮੋਦੀ ਹਰ ਸਾਲ 15 ਅਗਸਤ 'ਤੇ ਦੇਸ਼ ਨੂੰ ਸੰਬੋਧਿਤ ਕਰਦੇ ਹਨ ਅਤੇ ਤਿਰੰਗਾ ਲਹਿਰਾਉਂਦੇ ਹਨ। ਲਗਾਤਾਰ ਇਸ ਰਿਕਾਰਡ ਦੇ ਨਾਲ ਉਨ੍ਹਾਂ ਨੇ ਦੇਸ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇੰਦਰਾ ਗਾਂਧੀ ਨੇ 1966 ਤੋਂ ਲੈ ਕੇ 1976 ਦੇ ਵਿਚਕਾਰ ਲਗਾਤਾਰ ਸੁਤੰਤਰਤਾ ਦਿਵਸ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਸੀ।
ਸੁਤੰਤਰਤਾ ਦਿਵਸ 'ਤੇ ਦੇਸ਼ 'ਚ ਲਗਾਤਾਰ ਸਭ ਤੋਂ ਵੱਧ ਵਾਰ ਤਿਰੰਗਾ ਲਹਿਰਾਉਣ ਦਾ ਰਿਕਾਰਡ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰਲਾਲ ਨੇਹਰੂ ਦੇ ਨਾਮ ਹੈ। ਨੇਹਰੂ ਨੇ 1947 ਤੋਂ ਲੈ ਕੇ 1963 ਤੱਕ ਲਗਾਤਾਰ 17 ਵਾਰ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਸੀ।
ਦੱਸ ਦੇਈਏ, ਪ੍ਰਧਾਨਮੰਤਰੀ ਮੌਦੀ ਨੇ 15 ਅਗਸਤ, 2026 ਨੂੰ ਲਾਲ ਕਿਲ੍ਹੇ ਵਿਖੇ ਸਵੇਰੇ 7: 30 ਵਜੇ ਤਿਰੰਗਾ ਲਹਿਰਾਇਆ। ਇਸ ਦੌਰਾਨ ਉੱਥੇ ਹਜ਼ਾਰਾਂ ਦੀ ਸੰਖਿਆਂ 'ਚ ਮੁੱਖ ਮਹਿਮਾਨ ਅਤੇ ਲੋਕ ਸ਼ਾਮਲ ਰਹੇ। ਤਿਰੰਗਾ ਲਹਿਰਾਉਣ ਤੋਂ ਬਾਅਦ ਪੀਐਮ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਤਿਆਗ, ਸਾਹਸ ਅਤੇ ਅਟੁੱਟ ਸੰਕਲਪ ਦੇ ਜਰਿਏ ਦੇਸ਼ ਦੇ ਵੀਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕੀਤਾ। ਅੱਜ ਦੇਸ਼ ਉਨ੍ਹਾਂ ਵੀਰਾਂ ਅਤੇ ਜਵਾਨਾਂ ਨੂੰ ਯਾਦ ਕਰ ਰਿਹਾ ਹੈ, ਜਿਨ੍ਹਾਂ ਨੇ ਆਜ਼ਾਦੀ ਲਈ ਵੱਡੀ ਕੁਰਬਾਨੀ ਦੇ ਦਿੱਤੀ।