Courtesy: ai image
ਨਵੀਂ ਦਿੱਲੀ: ਅੱਜ 15 ਅਗਸਤ ਯਾਨੀ ਆਜ਼ਾਦੀ ਦਾ ਦਿਹਾੜਾ ਹੈ। ਇਸ ਤਿਉਹਾਰ ਨੂੰ ਲੋਕ ਵੱਖ-ਵੱਖ ਅੰਦਾਜ 'ਚ ਮਨਾਉਂਦੇ ਹਨ। ਕੋਈ ਇਸ ਮੌਕੇ 'ਤੇ ਆਪਣੇ ਕਰੀਬੀਆਂ ਅਤੇ ਦੋਸਤਾਂ ਨੂੰ ਗਿਫ਼ਟ ਦਿੰਦਾ ਹੈ, ਕੋਈ ਆਜ਼ਾਦੀ ਸਮਾਰੋਹਾਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਕੋਈ ਘਰ ਰਹਿ ਕੇ ਸਵਾਦੇ ਪਕਵਾਨ ਬਣਾ ਅਤੇ ਖਾ ਕੇ ਇਸਨੂੰ ਸੇਲਿਬ੍ਰੇਟ ਕਰਦਾ ਹੈ। ਇਸੇ ਕੜੀ 'ਚ ਜੇਕਰ ਤੁਸੀ ਵੀ ਘਰ ਰਹਿ ਕੇ ਪਕਵਾਨ ਬਣਾ ਕੇ ਆਪਣੇ ਆਜ਼ਾਦੀ ਦਿਵਸ ਨੂੰ ਖਾਸ ਬਣਾਉਣਾ ਚਾਹੁੰਦੇ ਹੋ, ਤਾਂ ਇਸ ਮੌਕੇ ਅੱਜ ਅਸੀ ਤੁਹਾਡੇ ਲਈ ਲਿਆਏ ਹਾਂ ਸਪੈਸ਼ਲ ਖਾਣਾ, ਜਿਸ ਨਾਲ ਤੁਹਾਡੇ ਆਜ਼ਾਦੀ ਦਿਵਸ ਨੂੰ ਚਾਰ-ਚੰਨ ਲੱਗ ਜਾਣਗੇ। ਇਹ ਕੁੱਝ ਹੋਰ ਨਹੀਂ, ਬਲਕਿ ਸੁਤੰਤਰਤਾ ਦਿਵਸ ਸਪੇਸ਼ਲ ਪਰਾਂਠਾ ਹੈ, ਜੋ ਤਿਰੰਗੇ ਦੇ ਰੰਗਾਂ ਵਿੱਚ ਬਣਦਾ ਹੈ, ਤਾਂ ਚੱਲੋ ਜਾਣ ਲੈਂਦੇ ਹਾਂ ਇਸਨੂੰ ਕਿਵੇਂ ਬਣਾਈਏ..
ਇਹ ਟ੍ਰਾਈਕਲਰ ਪਰਾਂਠਾ ਬਣਾਉਣ ਤੋਂ ਪਹਿਲਾਂ ਤੁਸੀ ਸੋਚ ਰਹੇ ਹੋਵੋਂਗੇ ਕਿ ਇਸ ਲਈ ਫੂਡ ਕਲਰ ਦੀ ਵਰਤੋਂ ਕੀਤੀ ਜਾਵੇਗੀ, ਤਾਂ ਇਸ ਗੱਲ ਤੋਂ ਤੁਸੀ ਟੈਂਸ਼ਨ ਫ੍ਰੀ ਹੋ ਜਾਓ। ਇਸ ਲਈ ਕੋਈ ਕਲਰ ਨਹੀਂ, ਬਲਕਿ ਘਰ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾ ਹਨ, ਜੋ ਤਿਰੰਗੇ ਦਾ ਫੀਲ ਦਿਵਾਉਣਗੀਆਂ...
ਕੇਸਰੀ ਰੰਗ- ਇਸ ਲਈ ਅੱਧਾ ਕਪ ਕਣਕ ਦਾ ਆਟਾ, ਇੱਕ ਚੌਥਾਈ ਕਪ ਗਾਜਰ ਦੀ ਪਿਊਰੀ ਅਤੇ ਸਵਾਦ ਅਨੁਸਾਰ ਨਮਕ
ਸਫ਼ੇਦ ਰੰਗ- ਇਸ ਲਈ ਅੱਧਾ ਕੱਪ ਆਟਾ ਅਤੇ ਸਵਾਦ ਅਨੁਸਾਰ ਨਮਕ
ਹਰਾ ਰੰਗ- ਅੱਧਾ ਕੱਪ ਆਟਾ, ਇਕ ਚੌਥਾਈ ਕੱਪ ਪਾਲਕ ਦੀ ਪਿਊਰੀ ਅਤੇ ਸਵਾਦ ਅਨੁਸਾਰ ਨਮਕ
ਪਰਾਂਠਾ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੱਪ ਆਟੇ ਨੂੰ ਗਾਜਰ ਦੀ ਪਿਊਰੀ ਨਾਲ ਗੁੰਨੋ ਅਤੇ ਦੂਜੇ ਪਾਸੇ ਇੱਕ ਕੱਪ ਆਟੇ ਨੂੰ ਪਾਲਕ ਪਿਊਰੀ ਨਾਲ ਗੁੰਨੋ।
ਸਫ਼ੇਦ ਰੰਗ ਲਈ ਸਾਦਾ ਆਟਾ ਗੁੰਨ ਲਓ ਅਤੇ ਤਿੰਨਾਂ ਰੰਗਾਂ ਦੇ ਆਟਿਆਂ ਨੂੰ ਥੋੜ੍ਹੀ ਦੇਰ ਲਈ ਸਾਈਡ 'ਤੇ ਰੱਖ ਦਿਓ।
ਇਸਤੋਂ ਮਗਰੋਂ ਤਿੰਨੋਂ ਤਰ੍ਹਾਂ ਦੇ ਆਟਿਆਂ ਤੋਂ ਛੋਟੀਆਂ-ਛੋਟੀਆਂ ਲੋਈਆਂ ਕੱਢਓ ਅਤੇ ਚਿਪਕਾ ਦਿਓ, ਫਿਰ ਬੇਲ ਦਿਓ। ਇਸ ਤਰ੍ਹਾਂ ਪਰਾਂਠੇ ਵਿੱਚ ਤਿਰੰਗੇ ਦੇ ਤਿੰਨੋਂ ਰੰਗ ਕੇਸਰੀ, ਹਰਾ ਅਤੇ ਸਫ਼ੇਦ ਆ ਜਾਣਗੇ।
ਪਰਾਂਠਾ ਬੇਲਣ ਤੋਂ ਬਾਅਦ ਤਵਾ ਗਰਮ ਕਰਕੇ ਉਸ 'ਤੇ ਸੇਕੋ। ਦੋਨੋਂ ਪਾਸਿਆਂ ਤੋਂ ਘਿਓ ਲਗਾ ਕੇ ਪਰਾਂਠੇ ਨੂੰ ਚੰਗੀ ਤਰ੍ਹਾ ਪਕਾ ਲਓ। ਇਸ ਤਰ੍ਹਾਂ ਤੁਹਾਡਾ ਤਿਰੰਗਾ ਪਰਾਂਠਾ ਤਿਆਰ ਹੋ ਜਾਵੇਗਾ।
ਇਸ ਤਿਰੰਗੇ ਪਰਾਂਠੇ ਨੂੰ ਤੁਸੀ ਚਾਹ ਦੇ ਨਾਲ ਖਾ ਸਕਦੇ ਹੋ ਜਾਂ ਆਚਾਰ ਅਤੇ ਦਹੀਂ ਨਾਲ ਲੈ ਸਕਦੇ ਹੋ। ਆਜ਼ਾਦੀ ਦਿਵਸ 'ਤੇ ਬਣਿਆ ਇਹ ਪਰਾਂਠਾ ਤੁਹਾਡੇ ਬੱਚਿਆਂ ਨੂੰ ਜਰੂਰ ਪਸੰਦ ਆਵੇਗਾ ਅਤੇ ਤੁਹਾਨੂੰ ਵੀ ਸੁਤੰਤਰਤਾ ਦਿਵਸ ਦਾ ਫੀਲ ਦਿਵਾਏਗਾ।