menu-icon
Punjabi Story Line
Independence Day 2026
  • Home
  • News
  • National
  • ਲਾਲ ਕਿਲ੍ਹੇ ਵਿਖੇ ਸੁਤੰਤਰਤਾ ਦਿਵਸ ਸਮਾਗਮ 'ਚ ਸ਼ਾਮਲ ਨਹੀਂ ਹੋਏ ਰਾਹੁਲ ਗਾਂਧੀ ਅਤੇ ਖੜਗੇ, ਸੀਟਿੰਗ ਅਰੇਂਜਮੇਂਟ ਤੋਂ ਹੋਏ ਨਾਰਾਜ਼?

ਲਾਲ ਕਿਲ੍ਹੇ ਵਿਖੇ ਸੁਤੰਤਰਤਾ ਦਿਵਸ ਸਮਾਗਮ 'ਚ ਸ਼ਾਮਲ ਨਹੀਂ ਹੋਏ ਰਾਹੁਲ ਗਾਂਧੀ ਅਤੇ ਖੜਗੇ, ਸੀਟਿੰਗ ਅਰੇਂਜਮੇਂਟ ਤੋਂ ਹੋਏ ਨਾਰਾਜ਼?

80ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਲਾਲ ਕਿਲ੍ਹੇ ਵਿਖੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ, ਜਿਸ ਨਾਲ ਵਿਪੱਖ ਗਰਮ ਹੋ ਗਿਆ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਦੋਵਾਂ ਦੀ ਆਜ਼ਾਦੀ ਦਿਵਸ ਦੇ ਮੌਕੇ 'ਤੇ ਗੈਰਮੋਜੂਦਗੀ ਦੀ ਨਿੰਦਾ ਕੀਤੀ।

Date Updated Last Updated : 15 August 2026, 01:52 PM IST
Share:

ਨਵੀਂ ਦਿੱਲੀ: ਅੱਜ ਪੂਰਾ ਭਾਰਤ 80ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ 'ਤੇ ਦੇਸ਼ ਦੇ ਪ੍ਰਧਾਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਵਿਖੇ ਤਿਰੰਗਾ ਲਹਿਰਾਇਆ ਅਤੇ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਇਸ ਸਮਾਗਮ ਵਿੱਚ ਮੁੱਖ ਮਹਿਮਾਨਾਂ ਤੋਂ ਇਲਾਵਾ ਹਜ਼ਾਰਾਂ ਆਮ ਲੋਕਾਂ ਨੇ ਹਿੱਸਾ ਲਿਆ। ਹਾਲਾਂਕਿ, ਇਸ ਸਮਾਰੋਹ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨਜ਼ਰ ਨਹੀਂ ਆਏ। ਉਨ੍ਹਾਂ ਨੇ ਇਸ ਸਮਾਰੋਹ ਵਿੱਚ ਬੈਠਣ ਦੀ ਵਿਵਸਥਾ ਅਤੇ ਤੈਅ ਪ੍ਰੋਟੋਕੋਲ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ।

ਸੂਤਰਾਂ ਮੁਤਾਬਕ, ਰਾਹੁਲ ਗਾਂਧੀ ਅਤੇ ਮਲਿਕਾਰੁਜਨ ਖੜਗੇ ਸਮਾਰੋਹ ਵਿੱਚ ਪ੍ਰੋਟੋਕੋਲ ਅਤੇ ਬੈਠਣ ਦੇ ਪ੍ਰਬੰਧਾਂ ਤੋਂ ਨਾਰਾਜ਼ ਸਨ, ਇਸ ਲਈ ਉੱਥੇ ਸ਼ਾਮਲ ਨਹੀਂ ਹੋਏ। ਲਾਈਨਅੱਪ ਤੋਂ ਲੈ ਕੇ ਬੈਠਣ ਤੱਕ ਕਈ ਪਹਿਲੂ ਉਨ੍ਹਾਂ ਦੇ ਅਧਿਕਾਰਤ ਅਹੁਦਿਆਂ ਦੇ ਅਨੁਸਾਰ ਨਹੀਂ ਸਨ। ਨਤੀਜੇ ਵਜੋਂ, ਦੋਵੇਂ ਨੇਤਾਵਾਂ ਨੇ ਸਮਾਗਮ ਵਿੱਚ ਹਿੱਸਾ ਨਹੀਂ ਲਿਆ, ਜਿਸ ਮਗਰੋਂ ਰਾਜਨੀਤਿਕ ਅਟਕਲਾਂ ਸ਼ੁਰੂ ਹੋ ਗਈਆਂ।

ਬੀਜੇਪੀ ਨੇ ਕੀਤਾ ਹਮਲਾ

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਾਹੁਲ ਗਾਂਧੀ ਅਤੇ ਖੜਗੇ ਦੀ ਗੈਰ-ਮੌਜੂਦਗੀ ਨੂੰ ਲੈ ਕੇ ਬੀਜੇਪੀ ਨੇ ਵਾਰ ਕੀਤਾ। ਪਾਰਟੀ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਰਾਹੁਲ ਦੀ ਮਾਨਸਿਕਤਾ ਨੂੰ "ਸ਼ਹਿਰੀ ਨਕਸਲੀ" ਦੱਸਿਆ ਅਤੇ ਸੋਸ਼ਲ ਮੀਡੀਆ 'ਤੇ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਦਾ ਕੋਈ ਵੀ ਦੇਸ਼ ਭਗਤ ਨੇਤਾ ਆਪਣੀ ਮਰਜ਼ੀ ਨਾਲ ਕਿਸੇ ਰਾਸ਼ਟਰੀ ਸਮਾਗਮ ਤੋਂ ਦੂਰ ਰਹਿ ਸਕਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਵੰਦੇ ਮਾਤਰਮ ਪ੍ਰਤੀ ਨਫ਼ਰਤ ਰੱਖਣ ਦਾ ਵੀ ਦੋਸ਼ ਲਗਾਇਆ।

ਗਿਰੀਰਾਜ ਨੇ ਵੀ ਕੀਤਾ ਹਮਲਾ

ਭੰਡਾਰੀ ਤੋਂ ਇਲਾਵਾ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੇ ਸਮਾਰਹੋ ਵਿੱਚ ਸ਼ਾਮਲ ਨਾ ਹੋਣ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਰਾਹੁਲ ਗਾਂਧੀ ਅਤੇ ਖੜਗੇ ਸੰਸਦ 'ਚ ਵਿਪੱਖ ਦੇ ਅਹਿਮ ਅਹੁਦਿਾਂ 'ਤੇ ਹਨ ਅਤੇ ਸੁਤੰਤਰਤਾ ਦਿਵਸ 'ਤੇ ਦੋਵਾਂ ਨੇਤਾਵਾਂ ਦਾ ਲਾਲ ਕਿਲ੍ਹੇ 'ਤੇ ਮੌਜੂਦ ਨਾ ਹੋਣਾ ਬਹੁਤ ਮੰਦਭਾਗਾ ਹੈ।


ਲਗਾਤਾਰ ਦੂਜੀ ਵਾਰ ਸਮਾਰੋਹ 'ਚ ਸ਼ਾਮਲ ਨਹੀਂ ਹੋਏ ਰਾਹੁਲ ਗਾਂਧੀ

ਧਿਆਨਦੇਣ ਯੋਗ ਹੈ ਕਿ ਇਹ ਲਗਾਤਾਰ ਦੂਸਰਾ ਸਾਲ ਹੈ, ਜਦੋਂ ਵਿਰੋਧੀ ਧਿਰ ਦੇ ਨੇਤਾ ਆਜ਼ਾਦੀ ਸਮਾਰੋਹ 'ਚ ਦਿੱਲੀ ਦੇ ਲਾਲ ਕਿਲ੍ਹੇ 'ਚ ਸ਼ਾਮਲ ਨਹੀ ਹੋਏ। ਸਾਲ 2024 ਵਿੱਚ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਰਾਹੁਲ ਗਾਂਧੀ ਨੂੰ ਪਿੱਛੇ ਵਾਲੀ ਲਾਈਨ 'ਚ ਬਿਠਾਇਆ ਗਿਆ ਸੀ, ਜਿਸ 'ਤੇ ਕਾਂਗਰਸ ਨੇ ਸਵਾਲ ਚੁੱਕੇ ਸਨ।
ਉਸ ਵੇਲੇ ਕਾਂਗਰਸ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਵਿਰੋਧੀ ਨੇਤਾ ਦੀ ਇਜ਼ਤ ਨਹੀਂ ਕਰਦੀ। ਉਸ ਵੇਲੇ ਨੇਤਾ ਸੁਪ੍ਰਿਯਾ ਸ਼੍ਰੀਨੇਤ ਨੇ ਕਿਹਾ ਸੀ ਕਿ ਛੋਟੇ ਮਨ ਦੇ ਲੋਕਾਂ ਤੋਂ ਵੱਡੀ ਉਮੀਦ ਕਰਨਾ ਬੇਇਮਾਨੀ ਹੈ। ਭਾਵੇਂ ਵਿਪੱਖ ਨੇ ਸੁਤੰਤਰਤਾ ਦਿਵਸ 'ਤੇ ਰਾਹੁਲ ਗਾਂਧੀ ਨੂੰ ਪੰਜਵੀ ਕਤਾਰ 'ਚ ਬਿਟਾ ਕੇ ਹਮਦਰਦੀ ਦਿਖਾਈ, ਲੇਕਿਨ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।

ਪੀਐਮ ਮੋਦੀ ਨੇ ਲਗਾਤਾਰ 13ਵੀਂ ਵਾਰ ਲਹਿਰਾਇਆ ਤਿਰੰਗਾ

15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਲਾਲ ਕਿਲ੍ਹੇ ਤੇ ਝੰਡਾ ਲਹਿਰਾਇਆ ਹੈ। ਇਸ ਨਾਲ ਉਹ ਲਗਾਤਾਰ 13ਵੀਂ ਵਾਰ ਤਿਰੰਗਾ ਲਹਿਰਾਉਣ ਵਾਲੇ ਭਾਰਤ ਦੇ ਦੂਜੇ ਪ੍ਰਧਾਨਮੰਤਰੀ ਬਣ ਗਏ ਹਨ। ਇਸ ਮੌਕੇ ਉਨ੍ਹਾਂ ਨੇ 140 ਕਰੋੜ ਦੇਸ਼ਵਾਸੀਆਂ ਨੂੰ ਸੰਬੋਧਿਤ ਵੀ ਕੀਤਾ।

 

Recent News