menu-icon
Punjabi Story Line
Independence Day 2026
  • Home
  • News
  • National
  • NSA ਅਜੀਤ ਡੋਵਾਲ ਨੇ 'ਆਪ੍ਰੇਸ਼ਨ ਸਿੰਦੂਰ' ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਦੱਸਿਆ ਪਹਿਲਗਾਮ ਹਮਲੇ ਮਗਰੋਂ PM ਮੋਦੀ ਪਹਿਲਾ ਸਵਾਲ ਕੀ ਸੀ?

NSA ਅਜੀਤ ਡੋਵਾਲ ਨੇ 'ਆਪ੍ਰੇਸ਼ਨ ਸਿੰਦੂਰ' ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਦੱਸਿਆ ਪਹਿਲਗਾਮ ਹਮਲੇ ਮਗਰੋਂ PM ਮੋਦੀ ਪਹਿਲਾ ਸਵਾਲ ਕੀ ਸੀ?

ਪਿਛਲੇ ਸਾਲ ਅਪ੍ਰੈਲ ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਅਤੇ ਉਸ ਦੇ ਜਵਾਬ ਵਿੱਚ ਚਲਾਏ ਗਏ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਕਈ ਵੱਡੇ ਖੁਲਾਸੇ ਕੀਤੇ ਅਤੇ ਦੱਸਿਆ ਕਿ ਇਸ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦਾ ਸਭ ਤੋਂ ਪਹਿਲਾ ਸਵਾਲ ਕੀ ਸੀ।

Date Updated Last Updated : 15 August 2026, 03:12 PM IST
Share:

ਨਵੀਂ ਦਿੱਲੀ: 22 ਅਪ੍ਰੈਲ, 2025 ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਕਈ ਅਹਿਮ ਖੁਲਾਸੇ ਕੀਤੇ ਹਨ ਅਤੇ ਉਸ ਮੀਟਿੰਗ ਬਾਰੇ ਵੀ ਦੱਸਿਆ ਜਦੋਂ ਦੇਸ਼ ਦੇ ਪ੍ਰਧਾਨਮੰਤਰੀ ਆਪਣੀ ਸਾਊਦੀ ਅਰਬ ਦੀ ਯਾਤਰਾ ਨੂੰ ਵਿਚਾਲੇ ਛੱਡ ਕੇ ਭਾਰਤ ਪਰਤ ਆਏ ਸੀ। ਉਨ੍ਹਾਂ ਦੱਸਿਆ ਕਿ ਯਾਤਰਾ ਤੋਂ ਪਰਤਦਿਆਂ ਹੀ ਪੀਐਮ ਨਰਿੰਦਰ ਮੋਦੀ ਦਾ ਪਹਿਲਾ ਸਵਾਲ ਕੀ ਸੀ। NSA ਨੇ ਖੁਲਾਸਾ ਕੀਤਾ ਕਿ ਪੀਐਮ ਮੋਦੀ ਨੇ ਸਭ ਤੋਂ ਪਹਿਲਾ ਇਹੀ ਸਵਾਲ ਪੁੱਛਿਆ-"ਇਹ ਕਿਸ ਨੇ ਕੀਤਾ ਹੈ? 

ਇੰਟਰਵਿਊ 'ਚ ਕੀਤਾ ਵੱਡਾ ਖੁਲਾਸਾ
 

22 ਅਪ੍ਰੈਲ, 2025 ਨੂੰ ਹੋਏ ਪਹਲਗਾਮੀ ਹਮਲੇ ਵਿੱਚ 26 ਨਿਰਦੋਸ਼ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਪਾਕਿਸਤਾਨ ਖਿਲਾਫ਼ ਦੇਸ਼ ਦਾ ਖੂਨ ਖੌਲ ਗਿਆ ਸੀ। ਹੁਣ ਹਾਲ ਹੀ 'ਚ ਡਾਕੂਮੈਂਟਰੀ ਸੀਰੀਜ਼ 'ਡੀਕਲਾਸਿਫਾਈਡ' ਆਪਰੇਸ਼ਨ ਸਿੰਦੂਰ 'ਚ ਦਿੱਤੇ ਇੱਕ ਇੰਟਰਵਿਊ 'ਚ ਡੋਵਾਲ ਨੇ ਦੱਸਿਆ  ਉਨ੍ਹਾਂ ਫੈਸਲਿਆਂ ਦੇ ਵੇਰਵੇ ਸਾਂਝੇ ਕੀਤੇ ਜਿਨ੍ਹਾਂ ਨੇ ਭਾਰਤ ਦੀ ਫੌਜੀ ਪ੍ਰਤੀਕਿਰਿਆ ਨੂੰ ਆਕਾਰ ਦਿੱਤਾ।

ਪਹਿਲਗਾਮ ਅਟੈਕ ਮਗਰੋਂ ਦੌਰਾ ਵਿਚਾਲੇ ਛੱਡ ਆਏ ਸੀ ਪੀਐਮ ਮੋਦੀ

ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨਮੰਤਰੀ ਮੋਦੀ ਪਹਿਲਗਾਮ ਅਟੈਕ ਤੋਂ ਬਾਅਦ ਆਪਣਾ ਸਾਊਦੀ ਅਰਬ ਦਾ ਦੌਰਾ ਵਿਚਾਲੇ ਛੱਡ ਕੇ ਮੁੜ ਆਏ ਸੀ। ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਏਅਰਪੋਰਟ 'ਤੇ ਹੀ ਮੁੱਖ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ ਵਿੱਚ ਸਭ ਤੋਂ ਪਹਿਲਾ ਪੀਐਮ ਨੇ ਘਟਨਾਕ੍ਰਮ ਦੇ ਸਾਰੇ ਤੱਥਾ ਦੀ ਜਾਣਕਾਰੀ ਲਈ। ਇਸਤੋਂ ਮਗਰੋਂ ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਹਮਲੇ ਨੂੰ ਕਿਸਨੇ ਅੰਜਾਮ ਦਿੱਤਾ ਅਤੇ ਇਸਦਾ ਕੋਣ ਜਿੰਮੇਵਾਰ ਹੈ। 
ਡੋਵਾਲ ਨੇ ਦੱਸਆ ਕਿ ਉਨ੍ਹਾਂ ਦਾ ਪਹਿਲਾ ਸਵਾਲ ਸੀ-ਕਿਸਨੇ ਕੀਤਾ, ਕੌਣ ਜਿੰਮੇਵਾਰ ਹੈ? ਸਾਨੂੰ ਬਿਲਕੁਲ ਸਪਸ਼ੱਟ ਚਾਹੀਦਾ ਹੈ ਕਿ ਹਮਲਾਵਰ ਕੋਣ ਹੈ?

NSA ਐਨਐਸਏ ਡੋਵਾਲ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਅੱਤਵਾਦ ਵਿਰੁੱਧ ਆਪਣੀ ਨੀਤੀ ਅਤੇ ਕਾਰਵਾਈਆਂ ਬਾਰੇ ਸਪੱਸ਼ਟ ਰੁਖ਼ ਅਪਣਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਮਹਾਨਤਾ, ਸਹਿਣਸ਼ੀਲਤਾ ਜਾਂ ਸੰਜਮ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਭਾਰਤ ਕੋਲ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ, ਲੋੜ ਪੈਣ 'ਤੇ ਜੋਖਮ ਲੈਣ ਅਤੇ ਸਖ਼ਤ ਹਮਲਾ ਕਰਨ ਦੀ ਸਮਰੱਥਾ ਹੈ। 

ਡੋਵਾਲ ਨੇ 'ਆਪ੍ਰੇਸ਼ਨ ਸਿੰਦੂਰ' ਦੀ ਯੋਜਨਾਬੰਦੀ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਉਦੇਸ਼ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਸੀ। ਭਾਰਤ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅੱਤਵਾਦ ਲਈ ਪਾਕਿਸਤਾਨ ਦਾ ਸਮਰਥਨ - ਜਾਂ ਅੱਤਵਾਦੀਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਉਸਦੀ ਅਸਮਰੱਥਾ - ਭਾਰਤ ਨੂੰ ਅਸਵੀਕਾਰਨਯੋਗ ਸੀ। 

ਮਈ 'ਚ ਸ਼ੁਰੂ ਹੋਇਆ ਸੀ ਆਪ੍ਰੇਸ਼ਨ ਸਿੰਦੂਰ
 

ਪਹਿਲਗਾਮ ਅਟੈਕ ਤੋਂ ਬਾਅਦ ਭਾਰਤ ਨੇ ਮਈ 2025 ਵਿੱਚ ਹਮਲੇ ਦੇ ਜਵਾਬ ਵਿੱਚ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਇਸ ਕਾਰਵਾਈ ਦੇ ਤਹਿਤ, ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਲਗਭਗ 88 ਘੰਟੇ ਚੱਲੀ ਫੌਜੀ ਕਾਰਵਾਈ ਦਾ ਉਦੇਸ਼ ਖਾਸ ਤੌਰ 'ਤੇ ਪਹਿਲਗਾਮ ਹਮਲੇ ਨਾਲ ਜੁੜੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਸੀ। ਹਾਲਾਂਕਿ, 10 ਮਈ ਨੂੰ ਦੋਵਾਂ ਪੱਖਾਂ ਵਿੱਚ ਸਮਝੌਤਾ ਹੋਣ ਤੋਂ ਬਾਅਦ ਇਹ ਸੰਘਰਸ਼ ਸਮਾਪਤ ਹੋਇਆ ਸੀ।
 
  

Recent News