menu-icon
Punjabi Story Line
Independence Day 2026
  • Home
  • News
  • Trending
  • ਕਿਤੇ ਕੇਕ ਲਈ ਮਚੀ ਹਫੜਾ-ਦਫੜੀ ਤਾਂ ਕਿਤੇ ਭੀੜ ਨੇ ਕੀਤਾ ਹੰਗਾਮਾ, ਪਾਕਿਸਤਾਨ ਤੋਂ ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਵੀਡਿਓ ਵਾਇਰਲ

ਕਿਤੇ ਕੇਕ ਲਈ ਮਚੀ ਹਫੜਾ-ਦਫੜੀ ਤਾਂ ਕਿਤੇ ਭੀੜ ਨੇ ਕੀਤਾ ਹੰਗਾਮਾ, ਪਾਕਿਸਤਾਨ ਤੋਂ ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਵੀਡਿਓ ਵਾਇਰਲ

ਪਾਕਿਸਤਾਨ ਵਿੱਚ 14 ਅਗਸਤ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਪਾਕਿਸਤਾਨ ਦੇ ਲੋਕ ਆਜ਼ਾਦੀ ਦੇ ਜਸ਼ਨਾ ਵਿਚਕਾਰ ਝਗੜਦੇ ਦਿਖਾਈ ਦਿੱਤੇ ਕਿਤੇ ਕੇਕ ਲੈਣ ਲਈ ਲੋਕਾਂ ਵਿਚਾਲੇ ਧੱਕਾ-ਮੁੱਕੀ ਅਤੇ ਕਿਤੇ ਹਫੜਾ-ਦਫੜੀ ਵਰਗੇ ਦ੍ਰਿਸ਼ ਦੇਖਣ ਨੂੰ ਮਿਲੇ।

Date Updated Last Updated : 15 August 2026, 03:43 PM IST
Share:

ਨਵੀਂ ਦਿੱਲੀ: ਭਾਰਤ ਅੱਜ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾ ਰਿਹਾ ਹੈ, ਜਦੋਂ ਕਿ ਗਵਾਂਢੀ ਦੇਸ਼ ਪਾਕਿਸਤਾਨ ਵਿੱਚ 14 ਅਗਸਤ ਆਜ਼ਾਦੀ ਦਿਵਸ ਯਾਨੀ ‘ਯੌਮ-ਏ-ਆਜ਼ਾਦੀ’ ਮਨਾਇਆ ਗਿਆ। ਇੱਥੇ ਆਜ਼ਾਦੀ ਦਿਹਾੜੇ 'ਤੇ ਅਲੱਗ ਹੀ ਤਰੀਕੇ ਨਾਲ ਜਸ਼ਨ ਮਨਾਇਆ ਗਿਆ, ਜਿਸਦੀਆਂ ਤਸਵੀਰਾਂ ਅਤੇ ਵੀਡਿਓਜ਼ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਵਾਇਰਲ ਹੋ ਰਹੀਆਂ ਕਲਿੱਪਾਂ ਵਿੱਚ ਕਿਤੇ ਕੇਕ ਕੱਟਿਆ ਜਾਂਦਾ ਦਿਖਾਈ ਦੇ ਰਿਹਾ ਹੈ, ਤਾਂ ਕਿਤੇ ਕੇਕ ਲੈਣ ਲਈ ਲੋਕਾਂ ਵਿਚਾਲੇ ਧੱਕਾ-ਮੁੱਕੀ ਅਤੇ ਹਫੜਾ-ਦਫੜੀ ਵਰਗੇ ਦ੍ਰਿਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡਿਓਜ਼ 'ਤੇ ਉਪਭੋਗਤਾਵਾਂ ਦੀ ਖੂਬ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।

ਕੇਕ ਕੱਟਣ ਦਾ ਵੀਡੀਓ ਹੋਇਆ ਵਾਇਰਲ

ਪਾਕਿਸਤਾਨ ਵਿੱਚ ਆਜ਼ਾਦੀ ਦਿਵਸ 'ਤੇ ਹਰੇ ਅਤੇ ਚਿੱਟੇ ਰੰਗ ਦੀ ਥੀਮ ਵਾਲਾ ਕੇਕ ਜਨਤਕ ਸਮਾਗਮਾਂ ਵਿੱਚ ਕੱਟਣ ਦਾ ਰੁਝਾਨ ਦੇਖਿਆ ਜਾਂਦਾ ਹੈ। ਇਸ ਵਾਰ ਵੀ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਆਜ਼ਾਦੀ ਦਿਵਸ ਨਾਲ ਜੁੜੇ ਪ੍ਰੋਗਰਾਮ ਕਰਵਾਏ ਗਏ। ਸਾਹਮਣੇ ਆਏ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲਾਹੌਰ ਦੇ ਲਿਬਰਟੀ ਮਾਰਕੀਟ ਵਿੱਚ ਇੱਕ ਵੱਡਾ ਕੇਕ ਕੱਟਣ ਤੋਂ ਪਹਿਲਾਂ ਉੱਥੇ ਕਾਫ਼ੀ ਭੀੜ ਇਕੱਠੀ ਹੋ ਗਈ। ਜਿਵੇਂ ਹੀ ਕੇਕ ਕੱਟਿਆ ਗਿਆ, ਲੋਕਾਂ ਵਿੱਚ ਅਫਰਾ-ਤਫ਼ਰੀ ਮੱਚ ਗਈ। ਕੁਝ ਲੋਕ ਕੇਕ ਹਾਸਲ ਕਰਨ ਲਈ ਅੱਗੇ ਵਧਦੇ ਅਤੇ ਧੱਕਾ-ਮੁੱਕੀ ਕਰਦੇ ਦਿਖੇ।
ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁੱਝ ਲੋਕਾਂ ਨੇ ਇਸ ਤਰ੍ਹਾਂ ਦੇ ਜਸ਼ਨ ਦੇ ਤਰੀਕੇ 'ਤੇ ਸਵਾਲ ਚੁੱਕੇ ਅਤੇ ਸਿਵਿਕ ਸੈਂਸ ਨਾਲ ਜੋੜਿਆ।

ਪੇਸ਼ਾਵਰ ਤੋਂ ਵੀ ਝਗੜੇ ਦੀ ਵੀਡੀਓ 

ਇਸ ਤੋਂ ਇਲਾਵਾ, ਪਾਕਿਸਤਾਨ ਦੇ ਆਜ਼ਾਦੀ ਦਿਵਸ 'ਤੇ ਪੇਸ਼ਾਵਰ ਤੋਂ ਇੱਕ ਵੀਡਿਓ ਸਾਹਮਣੇ ਆਇਆ। ਇਸ ਵਿੱਚ ਦਾਅਵਾ ਕੀਤਾ ਗਿਆ ਕਿ ਆਜ਼ਾਦੀ ਦਿਵਸ ਦੇ ਜਸ਼ਨ ਦੌਰਾਨ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਵੀਡੀਓ ਵਿੱਚ ਲੋਕ ਇੱਕ-ਦੂਜੇ ਵੱਲ ਬੋਤਲਾਂ ਸੁੱਟਦੇ ਵੀ ਨਜ਼ਰ ਆਏ। 


ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਾਂ ਨੇ ਵੀ ਇਨ੍ਹਾਂ ਘਟਨਾਵਾਂ 'ਤੇ ਪ੍ਰਤੀਕਿਰਿਆ ਦਿੱਤੀ। ਕੁਝ ਲੋਕਾਂ ਨੇ ਕਿਹਾ ਕਿ ਆਜ਼ਾਦੀ ਦਿਵਸ ਦਾ ਮਤਲਬ ਸਿਰਫ਼ ਸ਼ੋਰ-ਸ਼ਰਾਬਾ ਜਾਂ ਭੀੜ ਇਕੱਠੀ ਕਰਨਾ ਨਹੀਂ, ਸਗੋਂ ਦੇਸ਼ ਪ੍ਰਤੀ ਜ਼ਿੰਮੇਵਾਰੀ ਅਤੇ ਅਨੁਸ਼ਾਸਨ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਕੁਝ ਯੂਜ਼ਰਾਂ ਨੇ ਇਨ੍ਹਾਂ ਦ੍ਰਿਸ਼ਾਂ ਨੂੰ ‘ਸਿਵਿਕ ਸੈਂਸ’ ਦੀ ਕਮੀ ਨਾਲ ਜੋੜਿਆ। 

 

ਇੱਕ ਹੋਰ ਵੀਡਿਓ ਵਿੱਚ ਪਾਕਿਸਤਾਨ ਵਿੱਚ ਲੋਕ ਆਜ਼ਾਦੀ ਦੇ ਜਸ਼ਨਾਂ ਵਿਚਾਲੇ ਖੂਬ ਝਗੜਦੇ ਨਜ਼ਰ ਆ ਰਹੇ ਹਨ। ਨੌਜਵਾਨ ਇੱਕ ਦੂਜੇ 'ਤੇ ਖੂਬ ਮੁੱਕੇ ਬਰਸਾਉਂਦੇ ਹਨ।  

ਪਾਕਿਸਤਾਨ ਦੇ 79ਵੇਂ ਆਜ਼ਾਦੀ ਦਿਵਸ ਮੌਕੇ ਹੋਏ ਜਸ਼ਨਾਂ ਨਾਲ ਜੁੜੀਆਂ ਇਹ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇੱਕ ਪਾਸੇ ਲੋਕਾਂ ਨੇ ਦੇਸ਼ਭਗਤੀ ਦੇ ਰੰਗ ਵਿੱਚ ਆਜ਼ਾਦੀ ਦਿਵਸ ਮਨਾਇਆ, ਜਦਕਿ ਕੁਝ ਲੋਕ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਭੜਕ ਗਏ ਅਤੇ ਝਗੜਿਆਂ ਦੇ ਕਾਰਨ ਲੋਕਾਂ ਦਾ ਧਿਆ ਖਿੱਚਿਆ। 

Recent News