Courtesy: ai image
ਨਵੀਂ ਦਿੱਲੀ. ਅੱਜ ਪੂਰਾ ਦੇਸ਼ 80ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ 'ਤੇ ਲੋਕ ਸੋਸ਼ਲ ਮੀਡੀਆ ਦੇ ਜ਼ਰਿਏ ਇੱਕ-ਦੂਜੇ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ ਅਤੇ ਦੇਸ਼ ਦੇ ਸੁਤਤੰਰਤਾ ਸੈਨਾਨੀਆਂ ਨੂੰ ਯਾਦ ਕਰ ਰਹੇ ਹਨ। ਇਸ ਦਿਹਾੜੇ 'ਤੇ ਬਾਲੀਵੁਡ ਸਿਤਾਰੇ ਵੀ ਪਿੱਛੇ ਨਹੀਂ ਹਨ। ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਤੋਂ ਲੈ ਕੇ ਜੈਕੀ ਸ਼ਰਾਫ਼ ਤੱਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜ਼ਰਿਏ ਭਾਰਤਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਇਹ ਪੋਸਟ ਇੰਟਰਨੈਟ 'ਤੇ ਲੋਕਾਂ ਦਾ ਖੂਬ ਧਿਆਨ ਖਿੱਚ ਰਹੇ ਹਨ। ਤਾਂ ਆਉ ਇੱਕ ਨਜ਼ਰ ਮਾਰਦੇ ਹਾਂ ਸੇਲਿਬ੍ਰੇਟੀਜ਼ ਦੇ ਇਨ੍ਹਾਂ ਪੋਸਟਾਂ 'ਤੇ..
ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਐਕਸ ਅਕਾਉਂਟ 'ਤੇ ਆਜ਼ਾਦੀ ਦਿਵਸ ਨੂੰ ਲੈ ਕੇ ਇੱਕ ਵੀਡਿਓ ਸਾਂਝਾ ਕੀਤਾ ਅਤੇ ਕੈਪਸ਼ਨ 'ਚ ਲਿਖਿਆ- "ਸਾਡੇ ਤਿਰੰਗੇ ਦੀ ਸ਼ਾਨ ਇੰਝ ਹੀ ਬਣੀ ਰਹੇ। ਹਰ ਦਿੱਲ 'ਚ ਉਮੀਦ ਅਤੇ ਹਰ ਅੱਖ 'ਤੇ ਬੇਹਤਰ ਕੱਲ੍ਹ ਦਾ ਸਪਨਾ ਬਣਿਆ ਰਹੇ। ਤੁਹਾਨੂ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ। ਜੈ ਹਿੰਦ."
ਸੁਪਰਸਟਾਰ ਜੈਕੀ ਸ਼ਰਾਫ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਸਾਂਝਾ ਕੀਤਾ, ਜਿਸ ਵਿੱਚ ਉਹ ਤਿਰੰਗੇ ਨੂੰ ਸੈਲੂਟ ਕਰਦੇ ਨਜ਼ਰ ਆ ਰਹੇ ਹੈ। ਇਸ ਵੀਡਿਓ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ 'ਚ ਜੈ ਹਿੰਦ ਲਿਖਿਆ ਅਤੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਦਿੱਗਜ ਐਕਟਰ ਅਨੁਪਮ ਖੇਰ ਨੇ ਇੰਸਟਾਗ੍ਰਾਮ 'ਤੇ ਆਪਣਾ ਇੱਕ ਵੀਡਿਓ ਸਾਂਝਾ ਕਰ ਕਿਹਾ- "ਤੁਹਾਨੂੰ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ। ਸਾਡੀ ਅੱਜ ਦੀ ਆਜ਼ਾਦੀ ਲਈ, ਸਾਡੇ ਬੀਤੇ ਹੋਏ ਕੱਲ੍ਹ ਵਿੱਚ ਬਹੁਤ ਸਾਰੇ ਜਾਣੇ-ਪਛਾਣੇ ਅਤੇ ਬਹੁਤ ਸਾਰੇ ਅਨਜਾਨ ਲੋਕਾਂ ਦਾ ਬਲਿਦਾਨ ਹੈ, ਤਿਆਗ ਹੈ। ਉਨ੍ਹਾਂ ਨੂੰ ਯਾਦ ਰੱਖਣਾ ਬਹੁਤ ਜਰੂਰੀ ਹੈ। ਜੈ ਹਿੰਦ, ਜੈ ਭਾਰਤ।"
ਐਕਟ੍ਰੇਸ ਰਕੁਲ ਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣਾ ਤਿਰੰਗਾ ਲਹਿਰਾਉਂਦਿਆਂ ਦਾ ਇੱਕ ਵੀਡਿਓ ਸਾਂਝਾ ਕਰ ਲਿਖਿਆ-
"ਇੱਕ ਆਸਮਾਨ, ਇੱਕ ਤਿਰੰਗਾ
ਇੱਕ ਮਿੱਟੀ, ਇੱਕ ਪਹਿਚਾਨ
ਰੰਗ ਅਲਗ ਹੋਵੇ, ਦਿਲ ਇੱਕ ਹੋਵੇ
ਇਹੀ ਤਾਂ ਹੈ ਮੇਰਾ ਹਿੰਦੂਸਤਾਨ"
ਅਦਾਕਾਰਾ ਟਵਿੰਕਲ ਖੰਨਾ ਨੇ ਵੀ ਆਜ਼ਾਦੀ ਦਿਵਸ ਦੇ ਮੌਕੇ 'ਤੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਖੂਬਸੂਰਤ ਵੀਡੀਓ ਸਾਂਝੀ ਕੀਤੀ ਅਤੇ ਇੱਕ ਲੰਬਾ ਚੌੜਾ ਪੋਸਟ ਲਿਖਿਆ। ਉਨ੍ਹਾ ਲਿਖਿਆ, "ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ। ਅਸੀਂ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਉਣ ਦੀ ਆਜ਼ਾਦੀ ਲਈ ਲੜੇ। ਹੁਣ, ਅਸੀਂ ਇਸ ਗੱਲ 'ਤੇ ਲੜ ਰਹੇ ਹਾਂ ਕਿ ਕਿਹੜੇ ਅੰਤਰਾਂ ਅਤੇ ਵਿਕਲਪਾਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਅਜਿਹਾ ਲਗਦਾ ਹੈ ਕਿ ਆਜ਼ਾਦੀ, ਸਾਡੀਆਂ ਵਾਸ਼ਿੰਗ ਮਸ਼ੀਨਾਂ ਵਾਂਗ, ਇੱਕ ਮੈਨੂਅਲ ਅਤੇ ਸੀਮਤ ਵਾਰੰਟੀ ਦੇ ਨਾਲ ਆਉਂਦੀ ਹੈ। ਜੇਕਰ ਤੁਸੀਂ ਭਾਰਤੀ ਹੋਣ ਦੇ ਸਿਰਫ਼ ਇੱਕ ਪਹਿਲੂ ਦਾ ਜਸ਼ਨ ਮਨਾ ਸਕਦੇ ਹੋ, ਜਾਂ ਸਿਰਫ਼ ਇੱਕ ਚੀਜ਼ ਬਦਲ ਸਕਦੇ ਹੋ, ਤਾਂ ਇਹ ਕੀ ਹੋਵੇਗਾ?"
ਉਨ੍ਹਾਂ ਅੱਗੇ ਲਿਖਿਆ, "ਮੇਹਰਾਨਗੜ੍ਹ ਕਿਲ੍ਹੇ ਦੀ ਸੁੰਦਰਤਾ, ਸਾਬੀਰ ਖਾਨ ਅਤੇ ਉਸਦਾ 122 ਸਾਲ ਪੁਰਾਣਾ ਸਾਜ਼... ਅਤੇ ਇੱਕ ਵੀ ਵਿਚਾਰ ਨਾਲ ਬੱਝੇ ਬਿਨਾਂ ਵਿਭਿੰਨ ਵਿਚਾਰਾਂ ਲਈ ਖੁੱਲ੍ਹੇ ਰਹਿਣ ਦੀ ਆਜ਼ਾਦੀ।"
ਬਾਲੀਵੁੱਡ ਅਭਿਨੇਤਾਵਾਂ ਦੇ ਇਨ੍ਹਾਂ ਪੋਸਟਾਂ 'ਤੇ ਨੇਟੀਜ਼ਨ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।