Courtesy: pinterest
ਨਵੀਂ ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅਕਸਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦਾ ਰਹਿੰਦਾ ਹੈ। ਜੇਕਰ ਤੁਸੀ ਸੋਨਾ ਅਤੇ ਚਾਂਦੀ ਖਰੀਦਣ ਦਾ ਪਲਾਨ ਬਣਾ ਰਹੇ ਹੋ ਜਾਂ ਇਨ੍ਹਾਂ ਧਾਤੂਆਂ 'ਚ ਨਿਵੇਸ਼ ਕਰਨ ਦਾ ਸੋਚ ਰਹੇ ਹੋ ਤਾਂ ਇੱਕ ਵਾਰ ਤੁਹਾਨੂੰ ਇਨ੍ਹਾਂ ਦੀਆਂ ਤਾਜ਼ਾ ਕੀਮਤਾਂ ਜਰੂਰ ਚੈੱਕ ਕਰ ਲੈਣੀਆਂ ਚਾਹੀਦੀਆਂ ਹਨ। ਤਾਜ਼ਾ ਰੇਟਾੰ ਦੀ ਗੱਲ ਕਰਿਏ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਪੰਜ ਕਾਰੋਬਾਰੀ ਦਿਨਾ ਦੋਰਾਨ ਕਾਫ਼ੀ ਉਤਰਾਅ-ਚੜ੍ਹਾਅ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ਤੋਂ ਲੈ ਕੇ ਘਰੇਲੂ ਸਰਾਫਾ ਬਾਜ਼ਾਰ ਤੱਕ ਸੋਨੇ ਅਤੇ ਚਾਂਦੀ ਦੋਵਾਂ ਦੇ ਭਾਅ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
MCX ’ਤੇ ਚਾਂਦੀ ਦੀ ਕੀਮਤ ਵਿੱਚ ਤੇਜ਼ੀ
MCX ’ਤੇ 4 ਸਤੰਬਰ ਐਕਸਪਾਇਰੀ ਵਾਲੀ ਚਾਂਦੀ ਦੀ ਵਾਇਦਾ ਕੀਮਤ ਹਫ਼ਤੇ ਦੀ ਸ਼ੁਰੂਆਤ ਵਿੱਚ 2,31,466 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪੰਜ ਕਾਰੋਬਾਰੀ ਦਿਨਾਂ ਦੇ ਅੰਤ ਤੱਕ ਇਹ ਵਧ ਕੇ 2,36,272 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਤਰ੍ਹਾਂ ਇੱਕ ਕਿਲੋਗ੍ਰਾਮ ਚਾਂਦੀ ਵਿੱਚ 4,806 ਰੁਪਏ ਦਾ ਵਾਧਾ ਹੋਇਆ। ਅਰਥਾਤ ਹਫ਼ਤੇ ਦੌਰਾਨ ਚਾਂਦੀ ਨੇ ਨਿਵੇਸ਼ਕਾਂ ਨੂੰ ਕਾਫ਼ੀ ਮਜ਼ਬੂਤ ਵਾਪਸੀ ਦਿੱਤੀ।
ਹਾਲਾਂਕਿ ਪਿਛਲੇ ਪੰਜ ਦਿਨਾਂ ਵਿੱਚ ਚਾਂਦੀ ਦੇ ਭਾਅ ਵਿੱਚ ਤੇਜ਼ ਵਾਧਾ ਹੋਇਆ ਹੈ, ਪਰ ਇਸ ਦੀ ਮੌਜੂਦਾ ਵਾਇਦਾ ਕੀਮਤ ਆਪਣੇ ਇਤਿਹਾਸਕ ਉੱਚ ਪੱਧਰ ਤੋਂ ਅਜੇ ਵੀ ਕਾਫ਼ੀ ਹੇਠਾਂ ਹੈ। ਇਸ ਸਾਲ ਜਨਵਰੀ ਵਿੱਚ ਚਾਂਦੀ ਨੇ ਪਹਿਲੀ ਵਾਰ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦਾ ਪੱਧਰ ਪਾਰ ਕੀਤਾ ਸੀ ਅਤੇ ਬਾਅਦ ਵਿੱਚ 4,20,048 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਲਾਈਫਟਾਈਮ ਹਾਈ ਦਰਜ ਕੀਤਾ ਸੀ। ਮੌਜੂਦਾ 2,36,272 ਰੁਪਏ ਦੇ ਭਾਅ ਨਾਲ ਤੁਲਨਾ ਕੀਤੀ ਜਾਵੇ ਤਾਂ ਚਾਂਦੀ ਆਪਣੇ ਰਿਕਾਰਡ ਪੱਧਰ ਨਾਲੋਂ ਲਗਭਗ 1,83,776 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੈ।
MCX ’ਤੇ 5 ਅਕਤੂਬਰ ਐਕਸਪਾਇਰੀ ਵਾਲੇ ਸੋਨੇ ਦੀ ਵਾਇਦਾ ਕੀਮਤ ਵੀ ਪਿਛਲੇ ਹਫ਼ਤੇ ਵਧੀ ਹੈ। ਸ਼ੁੱਕਰਵਾਰ ਨੂੰ ਕਾਰੋਬਾਰ ਖ਼ਤਮ ਹੋਣ ਸਮੇਂ ਸੋਨਾ 1,54,590 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਬੰਦ ਹੋਇਆ। ਇਸ ਤੋਂ ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਦਾ ਭਾਅ 1,51,820 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਹਿਸਾਬ ਨਾਲ ਪੰਜ ਕਾਰੋਬਾਰੀ ਦਿਨਾਂ ਵਿੱਚ ਸੋਨੇ ਦੀ ਕੀਮਤ 2,770 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ।
MCX ਤੋਂ ਇਲਾਵਾ ਘਰੇਲੂ ਸਰਾਫਾ ਬਾਜ਼ਾਰ ਵਿੱਚ ਵੀ ਦੋਵੇਂ ਕੀਮਤੀ ਧਾਤਾਂ ਦੇ ਭਾਅ ਵਿੱਚ ਵਾਧਾ ਹੋਇਆ ਹੈ। ਇੰਡੀਆ ਬੁਲਿਅਨ ਐਂਡ ਜੁਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 1,49,621 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ ਹਫ਼ਤੇ ਦੇ ਅੰਤ ਵਿੱਚ 1,52,363 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਯਾਨੀ ਇਸਦੀ ਕੀਮਤ ਵਿੱਚ ਸਿੱਧਾ 2742 ਰੁਪਏ ਦਾ ਵਾਧਾ ਹੋਇਆ ਹੈ।
ਇਸੇ ਦੌਰਾਨ ਘਰੇਲੂ ਬਾਜ਼ਾਰ ਵਿੱਚ ਚਾਂਦੀ ਵੀ 2,31,381 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 2,33,842 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ’ਤੇ ਪਹੁੰਚ ਗਈ।
ਘਰੇਲੂ ਬਾਜ਼ਾਰ ਵਿੱਚ ਵੱਖ-ਵੱਖ ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ ਵੀ ਵੱਖਰੀਆਂ ਹਨ।
24 ਕੈਰੇਟ ਸੋਨੇ ਦਾ ਰੇਟ 1,52,363 ਰੁਪਏ ਪ੍ਰਤੀ 10 ਗ੍ਰਾਮ ਹੈ।
22 ਕੈਰੇਟ ਸੋਨਾ 1,48,710 ਰੁਪਏ ਪ੍ਰਤੀ 10 ਗ੍ਰਾਮ
20 ਕੈਰੇਟ ਸੋਨਾ 1,35,600 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ 1,23,410 ਰੁਪਏ ਪ੍ਰਤੀ 10 ਗ੍ਰਾਮ
ਉੱਥੇ ਹੀ 14 ਕੈਰੇਟ ਸੋਨੇ ਦੀ ਕੀਮਤ 98,270 ਰੁਪਏ ਪ੍ਰਤੀ 10 ਗ੍ਰਾਮ