menu-icon
Punjabi Story Line
Independence Day 2026
  • Home
  • News
  • National
  • ਵਾਰਾਣਸੀ ਏਅਰਪੋਰਟ 'ਤੇ ਯਾਤਰੀ ਦੀ ਪਿਸਤੌਲ ਤੋਂ ਚੱਲੀ ਗੋਲੀ, ਦੋ ਲੋਕ ਜਖ਼ਮੀ

ਵਾਰਾਣਸੀ ਏਅਰਪੋਰਟ 'ਤੇ ਯਾਤਰੀ ਦੀ ਪਿਸਤੌਲ ਤੋਂ ਚੱਲੀ ਗੋਲੀ, ਦੋ ਲੋਕ ਜਖ਼ਮੀ

ਵਾਰਾਣਸੀ ਏਅਰਪੋਰਟ ਤੋਂ ਹਾਲ ਹੀ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਐਤਵਾਰ ਸਵੇਰੇ ਇੱਕ ਯਾਤਰੀ ਦੀ ਪਿਸਤੌਲ ਤੋਂ ਅਚਾਨਕ ਗੋਲੀ ਚੱਲ ਗਈ, ਜਿਸ ਵਿੱਚ ਇੱਕ ਮਹਿਲਾ ਅਤੇ ਇੱਕ ਲੜਕੇ ਸਮਤੇ ਦੋ ਜਖ਼ਮੀ ਹੋਏ ਹਨ।  

Date Updated Last Updated : 16 August 2026, 12:11 PM IST
Share:

ਨਵੀਂ ਦਿੱਲੀ: ਵਾਰਾਣਸੀ ਏਅਰਪੋਰਟ ਤੋਂ ਹਾਲ ਹੀ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਐਤਵਾਰ ਸਵੇਰੇ ਇੱਕ ਯਾਤਰੀ ਦੀ ਪਿਸਤੌਲ ਤੋਂ ਅਚਾਨਕ ਗੋਲੀ ਚੱਲ ਗਈ, ਜਿਸ ਵਿੱਚ ਇੱਕ ਮਹਿਲਾ ਅਤੇ ਇੱਕ ਲੜਕੇ ਸਮਤੇ ਦੋ ਜਖ਼ਮੀ ਹੋਏ ਹਨ।  ਇਸ ਘਟਨਾ ਵਿੱਚ ਜਖ਼ਮੀ ਹੋਏ ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

ਕਿਵੇਂ ਵਾਪਰੀ ਘਟਨਾ?

ਫਾਇਰਿੰਗ ਦੀ ਇਹ ਘਟਨਾ ਲਾਲ ਬਹਾਦੁਰ ਸ਼ਾਸ਼ਤਰੀ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ ਭਵਨ 'ਚ ਐਤਵਾਰ ਨੂੰ ਸਵੇਰੇ 9:30 ਵਜੇ ਵਾਪਰੀ, ਜਦੋਂ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦੀ ਲਾਈਸੇਂਸੀ ਬੰਦੂਕ ਤੋਂ ਗੋਲੀ ਚਲ ਗਈ। ਗੋਲੀ ਲੱਗਣ ਨਾਲ ਸਟਾਫ ਦੇ ਦੋ ਵਿਅਕਤੀ ਜਖ਼ਮੀ ਹੋ ਗਏ। ਇਕ ਮਹਿਲਾ ਕਰਮਚਾਾਰੀ ਦੇ ਪੈਰ 'ਚ ਗੋਲੀ ਲੱਗੀ, ਜਦੋਂ ਕਿ ਇੱਕ ਪੁਰਸ਼ ਦੇ ਹੱਥ ਨੂੰ ਗੋਲੀ ਟਚ ਕਰਦੇ ਹੋਏ ਨਿਕਲ ਗਈ। ਦੋਵਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਭੇਜਿਆ ਗਿਆ।

ਜਾਣਕਾਰੀ ਮੁਤਾਬਕ, ਆਜ਼ਮਗੜ੍ਹ ਦਾ 55 ਸਾਲਾ ਨਿਵਾਸੀ ਕਮਲੇਸ਼ ਰਾਏ ਸਵੇਰੇ ਮੁੰਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਲਈ ਏਅਰਪੋਰਟ 'ਤੇ ਪਹੁੰਚਿਆ ਸੀ। ਉਸ ਕੋਲ ਇੱਕ ਲਾਇਸੈਂਸੀ ਪਿਸਤੌਲ ਸੀ। ਨਿਰਧਾਰਤ ਪ੍ਰਕਿਰਿਆ ਦੇ ਤਹਿਤ, ਹਥਿਆਰ ਨੂੰ ਸੀਲ ਕਰਕੇ ਪਾਇਲਟ ਦੇ ਕੈਬਿਨ ਵਿੱਚ ਰੱਖਿਆ ਜਾਂਦਾ ਹੈ, ਪਰ ਇਸਤੋਂ ਪਹਿਲਾਂ ਹੀ ਗੋਲੀ ਚੱਲ ਗਈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਉਸ ਯਾਤਰੀ ਨੂੰ ਆਪਣੀ ਹਿਰਾਸਤ 'ਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। 

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ

ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹੁਣ ਪੁਲਿਸ ਇਸ ਮਾਮਲੇ ਨੂੰ ਆਪਣੀ ਕਸਟਡੀ ਵਿੱਚ ਲੈ ਕੇ ਜਾਂਚ ਕਰ ਰਹੀ ਹੈ। ਪੁਲਿਸ ਇਹ ਜਾਂਚ ਰਹੀ ਹੈ ਕਿ ਗੋਲੀ ਕਿਹੜੇ ਹਾਲਾਤਾਂ 'ਚ ਚਲੀ। ਇਸ ਦੌਰਾਨ ਕਿਹੜੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ। ਹੁਣ ਇਸ ਬਾਰੇ ਪੂਰੀ ਜਾਣਕਾਰੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਆਵੇਗੀ।

ਇਸ ਘਟਨਾ ਨੂੰ ਲੈ ਕੇ ਵਾਰਾਣਸੀ  ਪੁਲਿਸ ਨੇ ਕਿਹਾ ਕਿ 16 ਅਗਸਤ ਨੂੰ ਕਰੀਬ ਸਾਢੇ ਨੌ ਵਜੇ IX-1810 ਤੋਂ ਮੁੰਬਈ ਜਾਣ ਵਾਲੇ ਇੱਕ ਯਾਤਰੀ ਕੋਲ ਪਿਸਤੌਲ ਸੀ। ਉਹ ਆਪਣੀ ਪਤਨੀ ਨਾਲ ਸਫ਼ਰ ਕਰ ਰਿਹਾ ਸੀ। ਇਸ ਬੰਦੂਕ ਦੀ ਜਾਂਚ ਦੌਰਾਨ ਇੱਕ ਰਾਉਂਡ ਫਾਇਰਿੰਗ ਹੋ ਗਈ, ਜਿਸ ਨਾਲ ਦੋ ਲੋਕ ਜਖ਼ਮੀ ਹੋ ਗਏ। 
ਪੁਲਿਸ ਨੇ ਦੱਸਿਆ ਕਿ ਜਖ਼ਮੀ ਹੋਏ ਦੋਵਾਂ ਕਰਮਚਾਰੀਆਂ ਨੂੰ ਨਿਊ ਲਕਸ਼ਮੀ ਟ੍ਰਾਮਾ ਸੈਂਟਰ ਲਿਜਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 
 

Tags :

Recent News