menu-icon
Punjabi Story Line
  • Home
  • News
  • Sports
  • IND vs SL: ਰਿਸ਼ਭ ਪੰਤ ਨੇ ਰਚਿਆ ਇਤਿਹਾਸ, ਸਭ ਤੋਂ ਤੇਜ਼ 100 ਛੱਕਿਆਂ ਦਾ ਬਣਾਇਆ ਵਿਸ਼ਵ ਰਿਕਾਰਡ 

IND vs SL: ਰਿਸ਼ਭ ਪੰਤ ਨੇ ਰਚਿਆ ਇਤਿਹਾਸ, ਸਭ ਤੋਂ ਤੇਜ਼ 100 ਛੱਕਿਆਂ ਦਾ ਬਣਾਇਆ ਵਿਸ਼ਵ ਰਿਕਾਰਡ 

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਚੌਥੇ ਦਿਨ ਰਿਸ਼ਭ ਪੰਤ ਨੇ ਇਤਿਹਾਸ ਰਚ ਦਿੱਤਾ ਅਤੇ 100 ਛੱਕੇ ਲਗਾਉਣ ਵਾਲੇ ਭਾਰਤ ਦੇ ਪਹਿਲੇ ਕ੍ਰਿਕਟਰ ਬਣ ਗਏ।  

Date Updated Last Updated : 18 August 2026, 03:40 PM IST
Share:

ਨਵੀਂ ਦਿੱਲੀ. ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਗਾਲ ਦੇ ਮੈਦਾਨ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਦੇ ਚੌਥੇ ਦਿਨ ਇੰਡੀਆ ਟੀਮ ਦੇ ਸਟਾਰ ਵਿਕਟਕੀਪਰ-ਬੱਲੇਬਾਜ ਰਿਸ਼ਭ ਪੰਤ ਨੇ ਇਤਿਹਾਸ ਰਚ ਦਿੱਤਾ। ਮੈਚ ਦੌਰਾਨ ਉਨ੍ਹਾਂ ਆਪਣੀ ਬੱਲੇਬਾਜੀ ਨਾਲ ਸ਼੍ਰੀਲੰਕਾ ਦੇ ਗੇਂਦਬਾਜਾਂ ਦੇ ਪਸੀਨੇ ਛੁਡਾ ਦਿੱਤੇ ਅਤੇ 100 ਛੱਕੇ ਲਗਾਉਣ ਵਾਲੇ ਭਾਰਤ ਦੇ ਪਹਿਲੇ ਕ੍ਰਿਕਟਰ ਬਣ ਗਏ। ਰਿਸ਼ਭ ਪੰਤ ਨੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ ਲਾਹਿਰੂ ਕੁਮਾਰਾ ਦੀ ਗੇਂਦ 'ਤੇ ਫਾਈਨ-ਲੈੱਗ 'ਤੇ ਸ਼ਾਨਦਾਰ ਛੱਕਾ ਲਗਾ ਕੇ ਇਹ ਇਤਿਹਾਸਕ ਪ੍ਰਾਪਤੀ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ ਆਪਣਾ 20ਵਾਂ ਅਰਧ ਸੈਂਕੜ ਵੀ ਪੂਰਾ ਕੀਤਾ।

ਰਿਸ਼ਭ ਪੰਤ ਨੇ ਆਪਣੇ ਕਰੀਅਰ ਦੀ 89ਵੀਂ ਟੈਸਟ ਪਾਰੀ ਵਿੱਚ 100 ਛੱਕੇ ਪੂਰੇ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਸ ਰਿਕਾਰਡ ਨੂੰ ਕਾਇਮ ਕਰਨ 'ਚ ਹੋਰ ਬੱਲੇਬਾਜਾਂ ਨੂੰ ਕਾਫੀ ਜ਼ਿਆਦਾ ਸਮਾਂ ਲੱਗਿਆ ਸੀ। 

ਆਪਣੀ ਦੂਜੀ ਪਾਰੀ ਦੌਰਾਨ ਰਿਸ਼ਭ ਪੰਤ ਕਾਫੀ ਹਮਲਾਵਰ ਦਿਖੇ। ਉਨ੍ਹਾਂ ਨੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਦੇ ਲੰਬੇ ਸਮੇਂ ਦੇ ਓਵਰ 'ਤੇ ਇੱਕ ਸ਼ਾਨਦਾਰ ਛੱਕਾ ਲਗਾਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਉਸੇ ਗੇਂਦਬਾਜ਼ ਦੇ ਖਿਲਾਫ ਫਾਈਨ ਲੈੱਗ 'ਤੇ ਇੱਕ ਟ੍ਰੇਡਮਾਰਕ ਹੁੱਕ ਸ਼ਾਟ ਖੇਡ ਕੇ ਛੱਕਿਆਂ ਦਾ ਸੈਂਕੜਾ ਪੂਰਾ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਸਿਰਫ 53 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ।
 

ਟੈਸਟ ਮੈਚ ਵਿੱਚ 100 ਛੱਕੇ ਲਗਾਉਣ ਨਾਲ ਰਿਸ਼ਭ ਪੰਤ ਉਨ੍ਹਾਂ ਗਿਣੇ-ਚੁਣੇ ਦਿੱਗਜਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਟੈਸਟ 'ਚ ਛੱਕਿਆ ਦਾ ਸ਼ਤਕ ਰਿਕਾਰਡ ਬਣਾਇਆ ਹੈ। ਟੈਸਟ ਵਿੱਚ  ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਿਆਂ 'ਚ ਸਭ ਤੋਂ ਪਹਿਲਾ ਨਾਮ ਇੰਗਲੈਂਡ ਦੇ ਬੇਨ ਸਟੋਕਸ ਦਾ ਹੈ, ਜਦੋਂ ਕਿ ਦੂਜੇ ਸਥਾਨ 'ਤੇ ਬ੍ਰੇਂਡਨ ਮੈਕੁਲਮ ਦਾ ਨਾਮ ਦਰਜ ਹੈ ਅਤੇ ਹੁਣ ਰਿਸ਼ਭ ਪੰਤ ਨੇ ਵੀ ਇਹ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ। 100 ਛੱਕੇ ਜੜ੍ਹ ਕੇ ਉਹ ਤੀਜੇ ਸਥਾਨ 'ਤੇ ਆ ਗਏ ਹਨ ਅਤੇ ਆਸਟ੍ਰੇਲਿਆ ਦੇ ਦਿਗਜ ਏਡਮ ਗਿਲਕ੍ਰਿਸਟ ਦੀ ਬਰਾਬਰੀ ਕਰ ਲਈ ਹੈ। 

ਟੈਸਟ ਕ੍ਰਿਕੇਟ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਟਾਪ-5 ਬੱਲੇਬਾਜ:
 
ਬੇਨ ਸਟੋਕਸ 138 ਛੱਕੇ
ਬ੍ਰੇਂਡਨ ਮੈਕੁਲਮ 107 ਛੱਕੇ
ਰਿਸ਼ਭ ਪੰਤ 100 ਛੱਕੇ
ਏਡਮ ਗਿਲਾਕ੍ਰਿਸਟ 100 ਛੱਕੇ
ਟਿਮ ਸਾਉਥੀ 98 ਛੱਕੇ
ਕ੍ਰਿਸ ਗੋਲ 97 ਛੱਕੇ

Recent News