menu-icon
Punjabi Story Line
  • Home
  • News
  • Sports
  • ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਮੈਚ ਦਾ ਅੱਜ ਚੌਥਾ ਦਿਨ, ਰਾਹੁਲ ਅਤੇ ਪਡਿੱਕਲ ਨੇ ਬਣਾਈ ਮਜ਼ਬੂਤੀ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਮੈਚ ਦਾ ਅੱਜ ਚੌਥਾ ਦਿਨ, ਰਾਹੁਲ ਅਤੇ ਪਡਿੱਕਲ ਨੇ ਬਣਾਈ ਮਜ਼ਬੂਤੀ

ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਗਾਲ ਦੇ ਮੈਦਾਨ ਵਿੱਚ ਟੈਸਟ ਮੈਚ ਦਾ ਅੱਜ ਚੌਥਾ ਦਿਨਾ ਹੈ। ਪਹਿਲੀ ਪਾਰੀ 'ਚ ਭਾਰਤੀ ਟੀਮ ਨੇ 178 ਦੋੜਾਂ ਦੀ ਲੀਡ ਹਾਸਿਲ ਕੀਤੀ।

Date Updated Last Updated : 18 August 2026, 10:50 AM IST
Share:

ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਗਾਲ ਦੇ ਮੈਦਾਨ ਵਿੱਚ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਦਾ ਚੌਥਾ ਦਿਨ ਹੈ, ਜੋ ਕਿ ਬਹੁਤ ਅਹਿਮ ਹੈ। ਹਾਲਾਂਕਿ, ਮੰਗਲਵਾਰ ਨੂੰ ਭਾਰਤੀ ਟੀਮ ਨੇ ਦੂਜੀ ਪਾਰੀ ਦੀ ਖਰਾਬ ਸ਼ੁਰੂਆਤ ਕੀਤੀ। ਪਹਿਲੇ ਟੈਸਟ ਮੈਚ ਦੇ ਚੌਥੇ ਦਿਨ, ਇੰਡੀਆ ਟੀਮ ਨੇ 178 ਦੌੜਾਂ ਦੀ ਪਹਿਲੀ ਪਾਰੀ ਦੀ ਲੀਡ ਹਾਸਲ ਕਰਨ ਤੋਂ ਬਾਅਦ ਦੁਬਾਰਾ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਪਾਰੀ ਦੀ ਸ਼ੁਰੂਆਤ ਵਿੱਚ ਹੀ ਭਾਰਤ ਦਾ ਪਹਿਲਾ ਵਿਕਟ ਜ਼ੀਰੋ ਸਕੋਰ 'ਤੇ ਡਿੱਗ ਗਿਆ। ਯਸ਼ਸਵੀ ਜਾਇਸਵਾਲ ਪਹਿਲੀ ਪਾਰੀ 'ਚ ਹੀ 32 ਦੋੜਾਂ ਬਣਾ ਕੇ ਰਨ ਆਊਟ ਹੋ ਗਏ।

ਰਾਹੁਲ ਅਤੇ ਪਡਿੱਕਲ ਨੇ ਬਣਾਈ ਮਜ਼ਬੂਤ ਪਕੜ

ਭਾਰਤੀ ਟੀਮ ਨੇ ਦੂਜੀ ਪਾਰੀ ਦੌਰਾਨ 10 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ 'ਤੇ 40 ਦੌੜਾਂ ਬਣਾ ਲਈਆਂ ਹਨ। ਕੇਐਲ ਰਾਹੁਲ ਨੇ 34 ਗੇਂਦਾਂ 'ਤੇ 18 ਰਨ ਬਣਾਏ, ਜਦੋਂ ਕਿ ਦੇਵਦੱਤ ਪਡਿੱਕਲ ਨੇ 25 ਗੇਂਦਾਂ 'ਤੇ 19 ਦੌੜਾਂ ਬਣਾਈਆਂ ਹਨ। ਭਾਰਤ ਦੀ ਕੁੱਲ ਲੀਡ ਹੁਣ 218 ਦੌੜਾਂ 'ਤੇ ਪਹੁੰਚ ਗਈ ਹੈ।

ਪਹਿਲੀ ਪਾਰੀ ਵਿੱਚ ਭਾਰਤ ਨੇ 462 ਦੋੜਾਂ ਬਣਾਈਆਂ ਅਤੇ ਦੇਵਦੱਤ ਪਡਿੱਕਲ ਨੇ 167 ਰਨਾਂ ਦੀ ਪਾਰੀ ਖੇਡੀ। ਪਹਿਲੀ ਪਾਰੀ ਵਿੱਚ 167 ਦੌੜਾਂ ਬਣਾਉਣ ਵਾਲੇ ਦੇਵਦੱਤ ਪਡਿੱਕਲ ਨਵੇਂ ਬੱਲੇਬਾਜ਼ ਵਜੋਂ ਕ੍ਰੀਜ਼ 'ਤੇ ਆਏ।

ਗਾਲ 'ਚ ਸਾਫ ਹੈ ਮੌਸਮ

ਟੈਸਟ ਮੈਚ ਦੇ ਚੌਥੇ ਦਿਨ ਦੀ ਗੱਲ ਕਰੀਏ ਤਾਂ ਫਿਲਹਾਲ ਗਾਲ 'ਚ ਅਜੇ ਮੌਸਮ ਸਾਫ ਹੈ। ਅਜੇ ਬਾਰਿਸ਼ ਨਹੀਂ ਹੋ ਰਹੀ ਅਤੇ ਖਿਡਾਰੀ ਵੀ ਮੈਦਾਨ 'ਚ ਅਭਿਆਸ ਕਰ ਰਹੇ ਹਨ। ਇਸਦਾ ਮਤਲਬ ਹੈ ਕਿ ਤੈਅ ਸਮੇਂ 'ਤੇ ਮੁਕਾਬਲਾ ਸ਼ੁਰੂ ਹੋ ਸਕਦਾ ਹੈ।

ਤੀਸਰੇ ਦਿਨ ਦਾ ਜਾਣਕਾਰੀ

ਟੈਸਟ ਸੀਰੀਜ਼ ਦੇ ਤੀਸਰੇ ਦਿਨ ਭਾਰਤੀ ਟੀਮ ਨੇ 463 ਦੋੜਾਂ ਬਣਾ ਕੇ ਆਪਣੀ ਪਾਰੀ ਖ਼ਤਮ ਕੀਤੀ। ਇਸ ਮਗਰੋਂ ਸ਼੍ਰੀਲੰਕਾ ਦੀ ਪਾਰੀ ਸ਼ੁਰੂ ਹੋਈ ਅਤੇ 90 ਰਨ ਬਣਾ ਕੇ ਅੱਧੀ ਟੀਮ ਆਊਟ ਹੋ ਗਈ। ਫਿਰ ਨਿਰੋਸ਼ਨ ਡਿਕਵੇਲਾ ਨੇ 80 ਅਤੇ ਸੋਨਲ ਦਿਨੂਸ਼ਾ ਨੇ 100 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਦੀ ਪਹਿਲੀ ਪਾਰੀ 284 ਰਨਾਂ 'ਤੇ ਹੀ ਸਿਮਟ ਗਈ। ਉੱਥੇ ਹੀ ਭਾਰਤ ਨੂੰ 178 ਦੋੜਾਂ ਦੀ ਲੀਡ ਮਿਲੀ।

ਭਾਰਤ ਦੀ ਪਲੇਇੰਗ ਇਲੇਵਨ

ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿਲ (ਕਪਤਾਨ), ਦੇਵਦੱਤ ਪਡਿੱਕਲ, ਰਿਸ਼ੱਭ ਪੰਤ (ਵਿਕੇਟਕੀਪਰ) ਰਵਿੰਦਰ ਜਡੇਜਾ, ਧਰੁਵ ਜੁਰੇਲ, ਕੁਲਦੀਪ ਯਾਦਵ, ਮਾਨਵ ਸੁਥਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ।

ਸ਼੍ਰੀਲੰਕਾ ਦੀ ਪਲੇਇੰਗ ਇਲੇਵਨ

ਲਾਹਿਰੂ ਉਦਾਰਾ, ਨਿਸ਼ਾਨ ਮਦੁਸ਼ਕਾ, ਦਿਨੇਸ਼ ਚੰਡੀਮਲ, ਕਾਮਿੰਡੂ ਮੇਂਡਿਸ, ਧਨੰਜਯ ਡਿਸਿਲਵਾ (ਕਪਤਾਨ), ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ (ਵਿਕੇਟਕੀਪਰ), ਕੇਸ਼ਰਾ ਨੁਵਾਂਥਾ, ਪ੍ਰਭਾਤ ਜੈਸੂਰਿਆ, ਲਾਹਿਰੂ ਕੁਮਾਰਾ, ਅਸਿਥਾ ਫਰਨਾਂਡੋ।
 

Recent News