Courtesy: ai image
ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਸੋਮਵਾਰ ਰਾਤ ਦਿਲ ਦਹਲਾ ਦੇਣ ਵਾਲਾ ਹਾਦਸਾ ਵਾਪਰਿਆ। ਰਾਸ਼ਟਰੀ ਰਾਜਮਾਰਗ-79 'ਤੇ ਰਾਤ ਕਰੀਬ 12 ਵਜੇ ਮਜ਼ਦੂਰਾਂ ਨਾਲ ਭਰਿਆ ਟਰੱਕ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾ ਗਿਆ। ਦੋਵਾਂ ਵਾਹਨਾਂ ਵਿਚਾਲੇ ਭਿੜੰਤ ਇੰਨੀ ਜੋਰਦਾਰ ਸੀ ਕਿ ਇਸ ਹਾਦਸ ਨੇ ਵਿੱਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25 ਮਜ਼ਦੂਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਜਖ਼ਮੀਆਂ ਨੂੰ ਹਸਤਪਤਾਲ ਲਿਜਾਇਆ ਗਿਆ। ਕਈਆਂ ਦੀ ਰਸਤੇ 'ਚ ਮੌਤ ਹੋ ਗਈ ਅਤੇ ਕਈਆਂ ਦਾ ਇਲਾਜ ਜਾਰੀ ਹੈ।
ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਹਫੜਾ ਦਫੜੀ ਮੱਚ ਗਈ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਜਖ਼ਮੀਆਂ ਨੂੰ ਟਰੱਕ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਕਈਆਂ ਦੇ ਸਿਰ 'ਤੇ ਡੂੰਘੀ ਸੱਟ ਵਜੀ, ਜਦੋਂ ਕਿ ਕਈਆਂ ਦੀਆਂ ਹੱਡੀਆਂ-ਪਸਲੀਆਂ ਟੁੱਟ ਗਈਆਂ।
#WATCH | Gwalior, Madhya Pradesh: Ramnaresh Yadav, Station In-charge, Gohad Chauraha, Bhind District, says, "An accident occurred around midnight on National Highway 719. There have been casualties, and a significant number of people—approximately 25—are injured. They had come to… pic.twitter.com/DaSVBXzorj
— ANI MP/CG/Rajasthan (@ANI_MP_CG_RJ) August 18, 2026
ਇਹ ਹਾਦਸਾ ਚਿੰਕਾ ਨੇੜੇ ਵਾਪਰਿਆ। ਹਾਦਸੇ 'ਚ ਜਖ਼ਮੀ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਸਨ ਕਿ ਇਸ ਵਿਚਾਲੇ ਸਾਹਮਣਿਓਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ ਅਤੇ ਮਜ਼ਦੂਰਾਂ ਨਾਲ ਲੋਡਡ ਟਰੱਕ ਪਲਟ ਗਿਆ। ਵਿਅਕਤੀ ਨੇ ਦੱਸਿਆ ਕਿ ਉਸਦੇ ਕਈ ਸਾਥੀ ਜਖ਼ਮੀ ਹੋ ਗਏ ਹਨ ਅਤੇ ਕਈਆਂ ਦੀ ਬੁਰੀ ਤਰੀਕੇ ਨਾਲ ਮੌਤ ਹੋ ਗਈ ਹੈ।
ਹਸਪਤਾਲ ਦੇ ਡਾਕਟਰ ਦੇ ਮੁਤਾਬਕ, ਕਈ ਜਖ਼ਮੀਆਂ ਦੀ ਹਾਲਤ ਬੇਹਦ ਗੰਭੀਰ ਹੈ, ਜਦੋਂ ਕਿ ਕਈਆਂ ਦੀ ਸਥਿਤੀ ਫਿਲਹਾਲ ਸਥਿਰ ਹੈ। ਡਾਕਟਰਾਂ ਦੀ ਟੀਮ ਲਗਾਤਾਰ ਜਖ਼ਮੀਆਂ ਦੀ ਹਾਲਤ 'ਚ ਨਜ਼ਰ ਰੱਖ ਰਹੀ ਹੈ।
ਇਸ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਪੁਲਿਸ ਅਧਿਕਾਰੀ ਰਾਮ ਮਹੇਸ਼ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਹਾਦਸਾ ਰਾਤ ਲਗਭਗ 12 ਵਜੇ ਨੈਸ਼ਨਲ ਹਾਈਵੇਅ 'ਤੇ ਵਾਪਰਿਆ। ਇਸ ਵਿੱਚ 25 ਲੋਕ ਜਖ਼ਮੀ ਹੋਏ ਹਨ ਅਤੇ 8 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮਜ਼ਦੂਰ ਝੌਨੇ ਦੀ ਰੋਪਾਈ ਦੇ ਕੰਮ ਲਈ ਚੀਨੀਰ ਖੇਤਰ ਆਏ ਸਨ। ਕੰਮ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਪਰਤ ਰਹੇ ਸਨ, ਤਾਂ ਉਦੋਂ ਇਹ ਹਾਦਸਾ ਵਾਪਰ ਗਿਆ।
ਪੁਲਿਸ ਨੇ ਭਰੋਸਾ ਦਿੱਤਾ ਕਿ ਫਿਲਹਾਲ ਅਸੀ ਰਾਹਤ ਅਤੇ ਬਚਾਅ ਕਾਰਜਾਂ 'ਚ ਜੁਟੇ ਹੋਏ ਹਾਂ। ਕਈ ਲੋਕਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ। ਇਸ ਕਾਰਨ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਨਹੀਂ ਹੋਇਆ ਹੈ। ਪੂਰੇ ਮਾਮਲੇ ਦੀ ਜਾਣਕਾਰੀ ਕੀਤੀ ਜਾ ਰਹੀ ਹੈ ਅਤੇ ਪੂਰੀ ਜਾਣਕਾਰੀ ਜੁਟਾਈ ਜਾ ਰਹੀ ਹੈ।
ਮਜ਼ਦੂਰਾਂ ਨਾਲ ਭਰੇ ਟਰੱਕ ਨੂੰ ਟਕਰ ਮਾਰਨ ਵਾਲੇ ਟਰੱਕ ਨੂੰ ਫੜ੍ਹ ਲਿਆ ਗਿਆ ਹੈ ਅਤੇ ਉਸਦੇ ਡ੍ਰਾਈਵਰ ਦੀ ਵੀ ਜਖ਼ਮੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ।