Courtesy: ai image
ਨਵੀਂ ਦਿੱਲੀ: ਦਿੱਲੀ ਅਦਾਲਤ 'ਚ ਪ੍ਰੈਕਟਿਸ ਕਰਨ ਵਾਲੀ ਇੱਕ ਮਹਿਲਾ ਵਕੀਲ ਨੇ ਹਾਲ ਹੀ 'ਚ ਜ਼ੇਨ ਜੀ (Gen-Z) ਇੰਟਰਨ ਦੇ ਨਾਲ ਕੰਮ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ, ਜਿਸ ਮਗਰੋਂ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ। ਮਹਿਲਾ ਨੇ ਦੱਸਿਆ ਕਿ ਮੈਂ ਇੱਕ ਇੰਟਰਨ ਨੂੰ ਕੁੱਝ ਕੰਮ ਸੰਭਾਲਵਣ ਲਈ ਸਵੇਰੇ 9 ਵਜੇ ਕੋਰਟ ਪਹੁੰਚਣ ਲਈ ਕਿਹਾ, ਪਰ ਉਸਨੇ ਕਿਹਾ ਕਿ ਇਹ ਸੰਭਵ ਨਹੀਂ ਹੈ, ਕਿਉਂਕਿ ਉਸਨੂੰ ਜਿਮ ਜਾਣਾ ਹੈ। ਪਰ ਥੋੜ੍ਹੀ ਦੇ ਬਾਅਦ ਉਸਨੇ ਅਪਵਾਦ ਵਜੋਂ ਕੰਮ ਕਰਨ ਲਈ ਹਾਮੀ ਭਰ ਦਿੱਤੀ। ਹੁਣ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੈਂ ਉਸਦੀ ਸੀਨੀਅਰ ਹਾਂ, ਉਸਦੀ ਜੂਨੀਅਰ ਹਾਂ, ਜਾਂ ਉਸਦੀ ਨਿੱਜੀ ਸਹਾਇਕ ਹਾਂ। ਇਸਨੂੰ ਆਮ ਨਹੀਂ ਸਮਝਿਆ ਜਾ ਸਕਦਾ।"
ਵਕੀਲ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਮੁੱਦੇ ਨੂੰ ਲੈ ਕੇ ਲੋਕ ਦੋ ਧੜਿਆਂ ਵਿੱਚ ਵੰਡੇ ਨਜ਼ਰ ਆਏ। ਕੁਝ ਯੂਜ਼ਰਾਂ ਨੇ ਇੰਟਰਨ ਦੇ ਰਵੱਈਏ ਨੂੰ ਗੈਰ-ਪੇਸ਼ੇਵਰ ਦੱਸਿਆ। ਉਨ੍ਹਾਂ ਦਾ ਤਰਕ ਸੀ ਕਿ ਜੇ ਕਿਸੇ ਇੰਟਰਨ ਨੂੰ ਕੰਮ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਅਤੇ ਉਹ ਕੰਮ ਉਸ ਦੀ ਨੌਕਰੀ ਜਾਂ ਇੰਟਰਨਸ਼ਿਪ ਦੀਆਂ ਸ਼ਰਤਾਂ ਦਾ ਹਿੱਸਾ ਹੈ ਤਾਂ ਨਿੱਜੀ ਰੁਟੀਨ ਨੂੰ ਹਰ ਵਾਰ ਪਹਿਲ ਦੇਣਾ ਠੀਕ ਨਹੀਂ।
Told an intern to reach Court by 9 AM to manage some work. He said that won’t be possible, as he has to go the gym and agreed to do it as a one-time exception.
— Tanatan (@is_enticing) August 16, 2026
At this point, I’m not sure if I’m his senior, his junior, or his personal assistant. 😭
Can't normalize this.
ਦੂਜੇ ਪਾਸੇ, ਕਈ ਲੋਕਾਂ ਨੇ ਇੰਟਰਨ ਦੇ ਹੱਕ ਵਿੱਚ ਵੀ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਨੌਜਵਾਨ ਕਰਮਚਾਰੀਆਂ ਅਤੇ ਇੰਟਰਨਜ਼ ਨੂੰ ਆਪਣੇ ਨਿੱਜੀ ਸਮੇਂ ਅਤੇ ਰੁਟੀਨ ਲਈ ਹੱਦਾਂ ਤੈਅ ਕਰਨ ਦਾ ਅਧਿਕਾਰ ਹੈ। ਉਨ੍ਹਾਂ ਮੁਤਾਬਕ ਕੰਮ ਵਾਲੀ ਥਾਂ 'ਤੇ ਕਿਸੇ ਤੋਂ ਵਾਧੂ ਸਮਾਂ ਜਾਂ ਆਮ ਕੰਮ ਦੇ ਘੰਟਿਆਂ ਤੋਂ ਪਹਿਲਾਂ ਹਾਜ਼ਰੀ ਦੀ ਉਮੀਦ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਉਸ ਲਈ ਭੁਗਤਾਨ ਅਤੇ ਕੰਮ ਦੇ ਨਿਯਮ ਕੀ ਹਨ।
ਇਸ ਮਾਮਲੇ 'ਤੇ ਆਪਣੀ ਰਾਏ ਦਿੰਦਿਆ ਇੱਕ ਪਾਂਖੀ ਹਰਮਿਲਾਪੀ ਨਾਮਕ ਵਕੀਲ ਨੇ ਉਨ੍ਹਾਂ ਤੋਂ ਸਵਾਲ ਕੀਤਾ ਕਿ ਕੀ ਇਹ ਪੋਸਟ ਜਾਣਬੁੱਝ ਕੇ ਲੋਕਾਂ ਨੂੰ ਗੁੱਸਾ ਦਿਵਾਉਣ ਲਈ ਕੀਤੀ ਗਈ ਸੀ। ਕਿਉਂਕਿ ਹੁਣ ਹਰ ਗੱਲ ਸ਼ੁਰੂ ਹੋ ਗਈ ਹੈ। ਕੀ ਤੁਸੀ ਉਸਨੂੰ ਜਲਦੀ ਚੈਕ ਇਨ ਕਰਨ ਦੀ ਸੁਵਿਧਾ ਲਈ ਐਕਸਟ੍ਰਾ ਪੈਸੇ ਦੇ ਰਹੇ ਹੋ। ਆਪਣੀ ਅਸਲੀਅਤ ਨਾ ਸਮਝਣਾ ਜਾਂ ਬਿਨਾ ਵਜ੍ਹਾ ਹੱਕ ਜਤਾਉਣਾ ਇਹ ਤਾਂ ਹੱਦ ਹੋ ਗਈ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਉਹ ਤੁਹਾਡੇ ਲਈ ਨਿਯਮ ਤੋਂ ਕੁੱਝ ਹਟ ਕੇ ਕਰ ਰਿਹਾ ਹੈ।
ਇਸ ਆਲੋਚਨਾ ਦਾ ਜਵਾਬ ਦਿੰਦਿਆਂ ਮਹਿਲਾ ਵਕੀਲ ਨੇ ਸਪੱਸ਼ਟ ਕੀਤਾ ਕਿ ਮੁੱਦਾ ਸਵੇਰੇ 9 ਵਜੇ ਅਦਾਲਤ ਪਹੁੰਚਣ ਦਾ ਨਹੀਂ ਸੀ। ਉਨ੍ਹਾਂ ਮੁਤਾਬਕ ਇਹ ਅਦਾਲਤੀ ਕੰਮ ਅਤੇ ਬ੍ਰੀਫਿੰਗ ਨਾਲ ਜੁੜਿਆ ਸਮਾਂ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਇੰਟਰਨਜ਼ ਨੂੰ ਭੁਗਤਾਨ ਕੀਤਾ ਜਾਂਦਾ ਹੈ ਅਤੇ ਕੰਮ ਨਾਲ ਜੁੜੇ ਖਰਚਿਆਂ ਦੀ ਰਕਮ ਵੀ ਵਾਪਸ ਕੀਤੀ ਜਾਂਦੀ ਹੈ। ਵਕੀਲ ਨੇ ਕਿਹਾ ਕਿ ਅਸਲ ਮੁੱਦਾ ਜਿਮ ਜਾਣਾ ਨਹੀਂ ਸੀ। ਉਨ੍ਹਾਂ ਮੁਤਾਬਕ ਚਿੰਤਾ ਇਸ ਗੱਲ ਨੂੰ ਲੈ ਕੇ ਸੀ ਕਿ ਕੰਮ ਦੀ ਇੱਕ ਆਮ ਜ਼ਿੰਮੇਵਾਰੀ ਨੂੰ 'ਇੱਕ ਵਾਰ ਦਾ ਅਪਵਾਦ' ਦੱਸਿਆ ਗਿਆ ਅਤੇ ਇਸ ਤਰ੍ਹਾਂ ਦਾ ਪ੍ਰਭਾਵ ਪਿਆ ਜਿਵੇਂ ਸੀਨੀਅਰ ਨੂੰ ਇੰਟਰਨ ਦੇ ਇਸ ਸਹਿਯੋਗ ਲਈ ਖਾਸ ਤੌਰ 'ਤੇ ਧੰਨਵਾਦੀ ਹੋਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਥਾਂ 'ਤੇ ਇੰਟਰਨ ਕੰਮ ਕਰਦੇ ਹਨ, ਉੱਥੇ ਉਨ੍ਹਾਂ ਨੂੰ ਕਈ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। ਉਦਾਹਰਨ ਵਜੋਂ ਸ਼ਨੀਵਾਰ ਨੂੰ ਵਰਕ ਫ੍ਰੌਮ ਹੋਮ ਦੀ ਸਹੂਲਤ, ਕੰਮ ਵਾਲੀ ਥਾਂ 'ਤੇ ਲਚਕਦਾਰ ਮਾਹੌਲ ਅਤੇ ਲੋੜ ਪੈਣ 'ਤੇ ਜਲਦੀ ਜਾਣ ਦੀ ਇਜਾਜ਼ਤ ਵਰਗੀਆਂ ਸਹੂਲਤਾਂ ਦਾ ਜ਼ਿਕਰ ਕੀਤਾ ਗਿਆ।
ਉਨ੍ਹਾਂ ਦੇ ਮੁਤਾਬਕ, ਜਦੋਂ ਕੰਮ ਦੀ ਥਾਂ 'ਤੇ ਇੰਨੀ ਲਚਕਤਾ ਦਿੱਤੀ ਜਾਂਦੀ ਹੈ ਤਾਂ ਕਰਮਚਾਰੀਆਂ ਅਤੇ ਇੰਟਰਨਜ਼ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਜਦੋਂ ਅਸਲ ਕੰਮ ਦੀ ਲੋੜ ਹੋਵੇ ਤਾਂ ਉਹ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨੂੰ ਸਮਝਣ।
ਇਸ ਪੂਰੇ ਵਿਵਾਦ ਨੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਕੀ ਨਵੀਂ ਪੀੜ੍ਹੀ ਕੰਮ ਅਤੇ ਨਿੱਜੀ ਜੀਵਨ ਵਿਚਾਲੇ ਵਧੇਰੇ ਸਪੱਸ਼ਟ ਹੱਦਾਂ ਚਾਹੁੰਦੀ ਹੈ। Gen-Z ਨਾਲ ਜੁੜੇ ਕਈ ਨੌਜਵਾਨ ਕੰਮਕਾਜ ਦੀ ਥਾਂ 'ਤੇ ਲਚਕਤਾ, ਮਾਨਸਿਕ ਸੁਖ-ਸਹੂਲਤ ਅਤੇ ਨਿੱਜੀ ਸਮੇਂ ਨੂੰ ਮਹੱਤਵ ਦਿੰਦੇ ਹਨ।ਦੂਜੇ ਪਾਸੇ, ਪੇਸ਼ੇਵਰ ਖੇਤਰ ਨਾਲ ਜੁੜੇ ਲੋਕਾਂ ਦਾ ਇੱਕ ਵਰਗ ਮੰਨਦਾ ਹੈ ਕਿ ਕੁਝ ਪੇਸ਼ਿਆਂ ਵਿੱਚ ਕੰਮ ਦੀ ਲੋੜ ਹਮੇਸ਼ਾ ਨਿੱਜੀ ਰੁਟੀਨ ਮੁਤਾਬਕ ਨਹੀਂ ਚੱਲ ਸਕਦੀ। ਖ਼ਾਸ ਤੌਰ 'ਤੇ ਕਾਨੂੰਨੀ ਖੇਤਰ ਵਿੱਚ ਅਦਾਲਤੀ ਕਾਰਵਾਈ ਅਤੇ ਕੇਸ ਨਾਲ ਜੁੜੀਆਂ ਜ਼ਰੂਰਤਾਂ ਕਾਰਨ ਸਮੇਂ ਵਿੱਚ ਅਚਾਨਕ ਬਦਲਾਅ ਆ ਸਕਦਾ ਹੈ।