ਮਾਮੂਲੀ ਜਿਹੀ ਗੱਲ ਪਿੱਛੇ ਕਸ਼ਮੀਰੀ ਲੱਕੜਹਾਰੇ ਨੇ ਪੁਲਿਸ ਮੁਲਾਜ਼ਮ 'ਤੇ ਕੁਹਾੜੀ ਨਾਲ ਹਮਲਾ ਕੀਤਾ, ਭੱਜਣ ਦੀ ਕੋਸ਼ਿਸ਼ 

ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮ ਵੱਲੋਂ ਰਜਿਸਟ੍ਰੇਸ਼ਨ ਦੀ ਮੰਗ ਕੀਤੇ ਜਾਣ 'ਤੇ ਇਕ ਵਿਅਕਤੀ ਤੈਸ਼ 'ਚ ਆ ਗਿਆ ਅਤੇ ਗੁੱਸੇ 'ਚ ਆ ਕੇ ਆਪਣੇ ਕੋਲ ਮੌਜੂਦ ਕੁਹਾੜੀ ਲਹਿਰਾ ਦਿੱਤੀ। ਉਸਨੇ ਪੁਲਿਸ ਮੁਲਾਜ਼ਮ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਥਾਨਕ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ। ਜੇਕਰ ਪੁਲਿਸ ਬਚਾਅ ਨਾ ਕਰਦੀ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ।  

Courtesy: file photo

Share:

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘੁਮਾਰਵਿਨ ਖੇਤਰ ਦੇ ਡਕੜੀ ਚੌਕ 'ਤੇ ਰਜਿਸਟ੍ਰੇਸ਼ਨ ਦੀ ਮੰਗ 'ਤੇ ਇਕ ਕਸ਼ਮੀਰੀ ਲੱਕੜਹਾਰੇ ਨੇ ਪੁਲਿਸ ਮੁਲਾਜ਼ਮ ਉੱਤੇ ਕੁਹਾੜੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਦੋਂ ਵਾਪਰੀ, ਜਦੋਂ ਸਥਾਨਕ ਪੁਲਿਸ ਮੁਲਾਜ਼ਮ ਨੇ ਇਲਾਕੇ ਵਿਚ ਰਹਿ ਰਹੇ ਕਸ਼ਮੀਰੀ ਲੱਕੜਹਾਰਿਆਂ ਨੂੰ ਉਨ੍ਹਾਂ ਦੀ ਪਛਾਣ ਰਜਿਸਟਰ ਕਰਵਾਉਣ ਲਈ ਕਿਹਾ। ਇਸ ਮਗਰੋਂ ਲੱਕੜਹਾਰੇ ਨੇ ਕਾਨੂੰਨ ਨੂੰ ਹੱਥ 'ਚ ਲਿਆ। ਜੇਕਰ ਪੁਲਿਸ ਬਚਾਅ ਨਾ ਕਰਦੀ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ।  

ਤੈਸ਼ 'ਚ ਆ ਕੇ ਪੁਲਿਸ ਉਪਰ ਹਮਲੇ ਦੀ ਕੋਸ਼ਿਸ਼ 

ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮ ਵੱਲੋਂ ਰਜਿਸਟ੍ਰੇਸ਼ਨ ਦੀ ਮੰਗ ਕੀਤੇ ਜਾਣ 'ਤੇ ਇਕ ਵਿਅਕਤੀ ਤੈਸ਼ 'ਚ ਆ ਗਿਆ ਅਤੇ ਗੁੱਸੇ 'ਚ ਆ ਕੇ ਆਪਣੇ ਕੋਲ ਮੌਜੂਦ ਕੁਹਾੜੀ ਲਹਿਰਾ ਦਿੱਤੀ। ਉਸਨੇ ਪੁਲਿਸ ਮੁਲਾਜ਼ਮ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਥਾਨਕ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ। ਭੱਜਣ ਦੇ ਦੌਰਾਨ ਉਸਨੇ ਰਸਤੇ 'ਚ ਆ ਰਹੇ ਇੱਕ ਬਾਈਕ ਸਵਾਰ ਉੱਤੇ ਵੀ ਕੁਹਾੜੀ ਨਾਲ ਹਮਲਾ ਕੀਤਾ ਜਿਸ ਕਾਰਨ ਉਸਦੀ ਬਾਈਕ ਡਿੱਗ ਗਈ। ਪੁਲਿਸ ਮੁਲਾਜ਼ਮ ਨੇ ਤੁਰੰਤ ਮੌਕੇ 'ਤੇ ਹੋਰ ਸਹਿਯੋਗੀ ਸਟਾਫ ਨੂੰ ਸੂਚਨਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਹੋਰ ਟੀਮ ਮੌਕੇ 'ਤੇ ਪਹੁੰਚੀ ਅਤੇ ਹਮਲਾਵਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ ਹੋਰ ਸਾਥੀਆਂ ਸਮੇਤ ਇਲਾਕੇ ਵਿਚ ਕਾਠੀ ਚੁੱਕਣ ਦਾ ਕੰਮ ਕਰ ਰਿਹਾ ਸੀ।

ਤਿੰਨ ਦਿਨਾਂ ਤੋਂ ਚੇਤਾਵਨੀ ਦੇ ਰਹੀ ਸੀ ਪੁਲਿਸ 

ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਚੰਦਰਪਾਲ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਦੇ ਖਿਲਾਫ IPC ਦੀਆਂ ਸੰਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿੱਚ ਰਿਹਾ ਰਹੇ ਹੋਰ ਬਾਹਰੀ ਲੋਕਾਂ ਦੀ ਵੀ ਪਛਾਣ ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ, ਤਿੰਨ ਦਿਨ ਪਹਿਲਾਂ ਪੁਲਿਸ ਨੇ ਇਲਾਕੇ ਦੇ ਸਾਰੇ ਕਸ਼ਮੀਰੀ ਲੱਕੜਹਾਰਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਇਹ ਘਟਨਾ ਉਸ ਦਿਨ ਵਾਪਰੀ ਜਦੋਂ ਪੁਲਿਸ ਦੁਬਾਰਾ ਰਜਿਸਟ੍ਰੇਸ਼ਨ ਦੀ ਜਾਂਚ ਲਈ ਪਹੁੰਚੀ। ਇਸ ਘਟਨਾ ਮਗਰੋਂ ਪੁਲਿਸ ਨੇ ਇਲਾਕੇ ਅੰਦਰ ਪੜਤਾਲ ਹੋਰ ਤੇਜ਼ ਕਰ ਦਿੱਤੀ ਹੈ ਕਿ ਇੱਥੇ ਕਿੰਨੇ ਕੁ ਲੋਕ ਹਨ ਜੋ ਬਾਹਰੀ ਇਲਾਕੇ ਚੋਂ ਆ ਕੇ ਬਿਨ੍ਹਾਂ ਰਜਿਸ਼ਟਰੇਸ਼ਨ ਰਹਿ ਰਹੇ ਹਨ। ਉਹਨਾਂ ਖਿਲਾਫ ਵੀ ਬਣਦੀ ਕਾਰਵਾਈ ਹੋ ਸਕਦੀ ਹੈ। 

 

ਇਹ ਵੀ ਪੜ੍ਹੋ