ਹਿਮਾਚਲ ਵਿੱਚ ਵੱਡੀ ਵਾਰਦਾਤ: ਕਾਂਗਰਸੀ ਸਾਬਕਾ MLA ਤੇ ਚੱਲੀਆਂ ਤਾਬੜਤੋੜ ਗੋਲੀਆਂ, ਹਾਲਤ ਗੰਭੀਰ

ਸਾਬਕਾ ਵਿਧਾਇਕ ਬੰਬਰ ਠਾਕੁਰ ਤੇ ਕਈ ਵਾਰ ਜਾਨਲੇਵਾ ਹਮਲੇ ਹੋ ਚੁੱਕੇ ਹੈ. 23 ਫਰਵਰੀ 2024 ਨੂੰ ਰੇਲ ਲਾਈਨ ਨਿਰਮਾਣ ਕੰਪਨੀ ਦੇ ਦਫਤਰ ਦੇ ਬਾਹਰ ਵੀ ਹਮਲਾ ਹੋਇਆ ਸੀ. ਇਸ ਦੌਰਾਨ 11 ਮੁਲਾਜ਼ਮਾਂ ਤੇ ਮਾਮਲਾ ਦਰਜ਼ ਕੀਤਾ ਗਿਆ ਸੀ. ਫਿਰ ਤੋਂ ਹਮਲਾ ਹੋਣ ਕਾਰਨ ਪੁਲਿਸ ਪ੍ਰਸ਼ਾਸ਼ਨ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲੀਆਂ ਚਿੰਨ੍ਹ ਲੱਗ ਰਹੇ ਹਨ. 

Share:

ਬਿਲਾਸਪੁਰ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਬੰਬਰ ਠਾਕੁਰ 'ਤੇ ਗੋਲੀਬਾਰੀ ਕੀਤੀ. ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੰਬਰ ਬਿਲਾਸਪੁਰ ਸਥਿਤ ਆਪਣੇ ਘਰ 'ਤੇ ਮੌਜੂਦ ਸੀ. ਇਸ ਦੌਰਾਨ ਕੁਝ ਅਣਪਛਾਤੇ ਲੋਕ ਉੱਥੇ ਆਏ ਅਤੇ ਉਨ੍ਹਾਂ 'ਤੇ ਬੰਦੂਕਾਂ ਨਾਲ ਗੋਲੀਆਂ ਚਲਾ ਦਿੱਤੀਆਂ.

12 ਰਾਉਂਡ ਚਲਾਈਆਂ ਗੋਲੀਆਂ 

ਬੰਬਰ ਠਾਕੁਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ. ਪਹਿਲੀਆਂ ਗੋਲੀਆਂ ਚੱਲਣ ਤੋਂ ਬਾਅਦ, ਬੰਬਰ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ. ਇਸ ਦੇ ਨਾਲ ਹੀ, ਘਟਨਾ ਵਿੱਚ ਜ਼ਖਮੀ ਹੋਏ ਪੀਐਸਓ ਨੂੰ ਸਿੱਧਾ ਹਸਪਤਾਲ ਲਿਜਾਇਆ ਗਿਆ. ਪਰ ਹੁਣ ਬੰਬਰ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ. ਦੱਸਿਆ ਜਾ ਰਿਹਾ ਹੈ ਕਿ ਲਗਭਗ 12 ਰਾਉਂਡ ਗੋਲੀਆਂ ਚਲਾਈਆਂ ਗਈਆਂ. ਬੰਬਰ ਠਾਕੁਰ ਅਤੇ ਉਸਦੇ ਪੀਐਸਓ ਦੀ ਪਿੱਠ ਅਤੇ ਪੇਟ ਵਿੱਚ ਗੋਲੀਆਂ ਲੱਗੀਆਂ ਸਨ. ਦੋਵਾਂ ਨੂੰ ਖੇਤਰੀ ਹਸਪਤਾਲ ਬਿਲਾਸਪੁਰ ਤੋਂ ਏਮਜ਼ ਬਿਲਾਸਪੁਰ ਰੈਫਰ ਕਰ ਦਿੱਤਾ ਗਿਆ ਹੈ.

ਪਹਿਲਾਂ ਵੀ ਹੋ ਚੁੱਕਿਆ ਹੈ ਹਮਲਾ

ਦੱਸ ਦਈਏ ਕੇ ਇਸ ਤੋਂ ਪਹਿਲਾਂ ਵੀ ਸਾਬਕਾ ਵਿਧਾਇਕ ਬੰਬਰ ਠਾਕੁਰ ਤੇ 23 ਫਰਵਰੀ 2024 ਨੂੰ ਰੇਲ ਲਾਈਨ ਨਿਰਮਾਣ ਕੰਪਨੀ ਦੇ ਦਫਤਰ ਦੇ ਬਾਹਰ ਵੀ ਹਮਲਾ ਹੋਇਆ ਸੀ. ਇਸ ਦੌਰਾਨ 11 ਮੁਲਾਜ਼ਮਾਂ ਤੇ ਮਾਮਲਾ ਦਰਜ਼ ਕੀਤਾ ਗਿਆ ਸੀ. ਇਸ ਹਮਲੇ ਤੋਂ ਬਾਅਦ 20 ਜੂਨ 2024 ਨੂੰ ਬੰਬਰ ਠਾਕੁਰ ਤੇ ਹਮਲੇ ਦੇ ਮੁੱਖ ਮੁਲਜ਼ਮ ਤੇ ਕੋਰਟ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ. ਇਸ ਮਾਮਲੇ ਵਿੱਚ ਪੁਲਿਸ ਨੇ ਬੰਬਰ ਠਾਕੁਰ ਦੇ ਬੇਟੇ ਸਮੇਤ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ. ਇਸ ਤੋਂ ਬਾਅਦ 23 ਫਰਵਰੀ ਨੂੰ ਬੰਬਰ ਠਾਕੁਰ ਤੇ ਹੋਏ ਹਮਲੇ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ 9 ਜਨਵਰੀ ਨੂੰ ਕਾਰਤੂਸ ਮਾਮਲੇ ਵਿੱਚ ਇੱਕ ਵਾਰ ਫਿਰ ਕਾਬੂ ਕੀਤਾ ਸੀ. ਇਸ ਦੌਰਾਨ ਬੰਬਰ ਠਾਕੁਰ ਨੇ ਦੋਸ਼ ਲਗਾਏ ਸਨ ਕਿ ਉਨ੍ਹਾਂ ਤੇ ਜਾਨਲੇਵਾ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ. 

ਇਹ ਵੀ ਪੜ੍ਹੋ