ਨਾਬਾਲਗ ਲਾੜੀ ਵਿਆਹ ਤੋਂ ਪਹਿਲਾਂ ਘਰੋਂ ਭੱਜੀ, ਬਾਰਾਤ ਨੇ ਗੱਡੀਆਂ 'ਚ ਬਿਤਾਈ ਰਾਤ, ਜਾਣੋ ਪੂਰਾ ਮਾਮਲਾ 

ਵਿਆਹ ਦੀ ਰਾਤ ਭਦਰਾਜੂਨ ਥਾਣਾ ਖੇਤਰ ਵਿੱਚ ਇਹ ਘਟਨਾ ਵਾਪਰੀ। ਨਾਬਾਲਗ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ ਹੈ।

Courtesy: ਵਿਆਹ ਤੋਂ ਪਹਿਲਾਂ ਹੀ ਦੁਲਹਨ ਭੱਜ ਗਈ

Share:

ਰਾਜਸਥਾਨ ਦੇ ਜਲੌਰ ਦੇ ਭਦਰਾਜੂਨ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਅਜਿਹਾ ਵਾਕਿਆ ਵਾਪਰਿਆ, ਜਿਸਨੇ ਪਿੰਡ ਹੀ ਨਹੀਂ, ਦੋ ਪਰਿਵਾਰਾਂ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ। ਇੱਥੇ ਇੱਕ ਨਾਬਾਲਗ ਕੁੜੀ ਆਪਣੇ ਵਿਆਹ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਘਰੋਂ ਭੱਜ ਗਈ, ਜਿਸ ਕਾਰਨ ਵਿਆਹ ਦੀ ਸਾਰੀ ਰਸਮ ਅਧੂਰੀ ਰਹਿ ਗਈ ਅਤੇ ਬਾਰਾਤ ਨੇ ਗੱਡੀਆਂ ਵਿੱਚ ਹੀ ਸਾਰੀ ਰਾਤ ਬਿਤਾਈ।

ਜਾਂਚ ਤੋਂ ਪਤਾ ਲੱਗਾ ਕਿ ਲੜਕੀ ਨਾਬਾਲਗ ਹੈ

ਪਰਿਵਾਰਕ ਮੈਂਬਰਾਂ ਨੇ ਕੁੜੀ ਦੀ ਭਾਲ ਬਹੁਤ ਕੀਤੀ, ਪਰ ਉਸਦਾ ਕੋਈ ਪਤਾ ਨਹੀਂ ਚੱਲਿਆ। ਉੱਥੇ ਹੀ ਬਾਰਾਤ ਜੋ ਪਾਲੀ ਤੋਂ ਆਈ ਸੀ, ਪਿੰਡ ਦੇ ਨਜ਼ਦੀਕ ਰਾਤ ਦੇ ਸਮੇਂ ਰੋਕ ਲਈ ਗਈ। ਰਾਤ ਭਰ ਉਡੀਕ ਕਰਦੇ ਰਹੇ ਕਿ ਕੁੱਝ ਸੁਣਨ ਨੂੰ ਮਿਲੇਗਾ, ਪਰ ਕੋਈ ਵੀ ਜਾਣਕਾਰੀ ਨਹੀਂ ਮਿਲੀ। ਵੀਰਵਾਰ ਸਵੇਰੇ ਕੁੜੀ ਦੇ ਪਿਤਾ ਨੇ ਭਦਰਾਜੂਨ ਪੁਲਿਸ ਥਾਣੇ ਪਹੁੰਚ ਕੇ ਆਪਣੀ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪਹਿਲਾਂ ਉਹਨਾਂ ਨੇ ਧੀ ਦੀ ਉਮਰ 22 ਸਾਲ ਦੱਸੀ, ਪਰ ਦਸਤਾਵੇਜ਼ੀ ਜਾਂਚ ਤੋਂ ਪਤਾ ਲੱਗਾ ਕਿ ਲੜਕੀ ਨਾਬਾਲਗ ਹੈ। ਇਹ ਜਾਣਕਾਰੀ ਮਿਲਦਿਆਂ ਹੀ ਮਾਮਲਾ ਹੋਰ ਗੰਭੀਰ ਹੋ ਗਿਆ। ਪੁਲਿਸ ਨੇ ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਲਾਪਤਾ ਹੋਈ ਲੜਕੀ ਦਾ ਪਤਾ ਲਗਾਇਆ ਜਾ ਰਿਹਾ ਹੈ। 

ਬਾਰਾਤ ਨੂੰ ਲਾਰਾ ਲਗਾ ਕੇ ਰੋਕਿਆ 

ਪਾਲੀ ਤੋਂ ਆਏ ਲਾੜੇ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਲਾੜੇ ਦੀ ਮੰਗਣੀ ਲਗਭਗ ਢਾਈ ਸਾਲ ਪਹਿਲਾਂ ਹੋਈ ਸੀ। ਵਿਆਹ ਦੀ ਤਿਆਰੀ ਪੂਰੀ ਸੀ ਅਤੇ ਬੁੱਧਵਾਰ ਰਾਤ ਨੂੰ ਵਿਆਹ ਹੋਣਾ ਸੀ। ਜਦ ਉਹ ਪਿੰਡ ਪਹੁੰਚੇ, ਤਾਂ ਲਾੜੀ ਵਾਲਿਆਂ ਵੱਲੋਂ ਫ਼ੋਨ ਆਇਆ ਕਿ ਲਾੜੀ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ, ਜਿਸ ਕਾਰਨ ਵਿਆਹ ਦੀ ਰਸਮ ਲਈ ਥੋੜ੍ਹਾ ਸਮਾਂ ਰੋਕਣਾ ਪਵੇਗਾ। ਇਸ ਫ਼ੋਨ ਕਾਲ ਦੇ ਬਾਅਦ ਲਾੜੇ ਵਾਲੀ ਪਾਰਟੀ ਨੇ ਸਾਰੀ ਰਾਤ ਉਡੀਕ ਕੀਤੀ। ਵੀਰਵਾਰ ਸਵੇਰੇ 8 ਵਜੇ ਤੱਕ ਵੀ ਕੋਈ ਸੂਚਨਾ ਨਾ ਮਿਲੀ। ਆਖਿਰਕਾਰ ਪੁਲਿਸ ਵੱਲੋਂ ਜਾਣਕਾਰੀ ਮਿਲੀ ਕਿ ਲਾੜੀ ਘਰੋਂ ਭੱਜ ਗਈ ਹੈ ਅਤੇ ਉਸਦੀ ਉਮਰ ਕਾਨੂੰਨੀ ਤੌਰ 'ਤੇ ਵਿਆਹ ਲਈ ਠੀਕ ਨਹੀਂ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਭਾਵੇਂ ਲਾੜੀ ਵਾਪਸ ਆ ਜਾਵੇ, ਪਰ ਨਾਬਾਲਗ ਹੋਣ ਕਾਰਨ ਇਹ ਵਿਆਹ ਕਾਨੂੰਨੀ ਤੌਰ 'ਤੇ ਨਹੀਂ ਹੋ ਸਕਦਾ। ਇਸ ਸੂਚਨਾ ਤੋਂ ਬਾਅਦ, ਬਾਰਾਤ ਪਾਲੀ ਵਾਪਸ ਚਲੀ ਗਈ। ਇਸ ਘਟਨਾ ਨੇ ਦੋ ਪਰਿਵਾਰਾਂ ਨੂੰ ਝਟਕਾ ਦਿੱਤਾ ਹੈ ਅਤੇ ਸਮਾਜ ਵਿੱਚ ਨਾਬਾਲਗ ਵਿਆਹਾਂ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ