ਗਊਆਂ ਨੂੰ ਵੱਢਣ ਦੀ ਤਿਆਰੀ ਕਰ ਰਹੇ ਸੀ ਤਸਕਰ, ਪੁਲਿਸ ਨੇ ਮਾਰਿਆ ਛਾਪਾ, ਮੌਕੇ ਤੋਂ ਭੱਜੇ 

ਇਹ ਕਾਰਵਾਈ ਪਸ਼ੂ ਕਲਿਆਣ ਅਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਰੂਪ ਵਿੱਚ ਕੀਤੀ ਗਈ ਹੈ। ਪੁਲਿਸ ਦੇ ਅਧਿਕਾਰੀਆਂ ਨੇ ਸਥਾਨਕ ਮੰਡੀਆਂ ਨੂੰ ਵੀ ਸੂਚਿਤ ਕੀਤਾ ਹੈ ਅਤੇ ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਣ ਲਈ ਕੜੀ ਨਿਗਰਾਨੀ ਦਾ ਅਲਰਟ ਜਾਰੀ ਕੀਤਾ ਹੈ।

Courtesy: ਹਰਿਆਣਾ 'ਚ ਗਊਆਂ ਨੂੰ ਵੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ

Share:

ਹਰਿਆਣਾ : ਨੂਹ ਜ਼ਿਲ੍ਹੇ ਦੇ ਸਦਰ ਪੁਲਿਸ ਸਟੇਸ਼ਨ ਨੇ ਗਊ ਹੱਤਿਆ ਦੀ ਸੂਚਨਾ ਦੇ ਆਧਾਰ 'ਤੇ ਦੋ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਪੁਲਿਸ ਨੂੰ ਪਹਿਲੀ ਕਾਰਵਾਈ ਦੌਰਾਨ ਪਿੰਡ ਭੰਡਾਗਾਕਾ ਵਿੱਚ ਸੂਚਨਾ ਮਿਲੀ ਕਿ ਕੁੱਝ ਦੋਸ਼ੀ ਪਸ਼ੂਆਂ ਨੂੰ ਵੱਢਣ ਦੀ ਤਿਆਰੀ ਕਰ ਰਹੇ ਹਨ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਛਾਪਾ ਮਾਰਿਆ ਅਤੇ ਜਦੋਂ ਦੋਸ਼ੀ ਪੁਲਿਸ ਨੂੰ ਦੇਖ ਕੇ ਭੱਜ ਗਏ, ਪੁਲਿਸ ਨੇ ਸਾਰੇ ਮੁਲਜ਼ਮਾਂ ਦਾ ਪਿੱਛਾ ਕੀਤਾ ਪਰ ਉਹ ਪਿੰਡ ਦੀ ਆਬਾਦੀ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਛਾਪੇਮਾਰੀ ਵਿੱਚ ਪੁਲਿਸ ਨੇ 5 ਜ਼ਖਮੀ ਪਸ਼ੂ ਬਰਾਮਦ ਕੀਤੇ। ਇਸਤੋਂ ਇਲਾਵਾ, ਇੱਕ ਚਾਕੂ ਅਤੇ ਇੱਕ ਕੁਹਾੜੀ ਵੀ ਮਿਲੀ, ਜੋ ਪਸ਼ੂਆਂ ਨੂੰ ਮਾਰਨ ਲਈ ਵਰਤੀ ਜਾ ਰਹੀ ਸੀ। ਪੁਲਿਸ ਨੇ ਬਰਾਮਦ ਕੀਤੇ ਪਸ਼ੂਆਂ ਨੂੰ ਸੁਰੱਖਿਅਤ ਗਊਸ਼ਾਲਾ ਵਿੱਚ ਭੇਜ ਦਿੱਤਾ। ਦੋਸ਼ੀ ਏਜਾਜ਼, ਅਕਬਰ ਹੁਸੈਨ, ਸ਼ਰੀਫ ਅਤੇ ਆਮਿਰ, ਪਸ਼ੂਆਂ ਨੂੰ ਮਾਰਣ ਅਤੇ ਬੀਫ ਵੇਚਣ ਦੇ ਕਾਰੋਬਾਰ ਵਿੱਚ ਸ਼ਾਮਲ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪਸ਼ੂ ਕਲਿਆਣ ਅਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਰੂਪ ਵਿੱਚ ਕੀਤੀ ਗਈ ਹੈ। ਪੁਲਿਸ ਦੇ ਅਧਿਕਾਰੀਆਂ ਨੇ ਸਥਾਨਕ ਮੰਡੀਆਂ ਨੂੰ ਵੀ ਸੂਚਿਤ ਕੀਤਾ ਹੈ ਅਤੇ ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਣ ਲਈ ਕੜੀ ਨਿਗਰਾਨੀ ਦਾ ਅਲਰਟ ਜਾਰੀ ਕੀਤਾ ਹੈ।

ਦੂਜੀ ਛਾਪੇਮਾਰੀ: ਫਿਰੋਜ਼ਪੁਰ ਨਮਕ ਵਿੱਚ

ਦੂਜੀ ਛਾਪੇਮਾਰੀ ਪੁਲਿਸ ਨੇ ਪਿੰਡ ਫਿਰੋਜ਼ਪੁਰ ਨਮਕ ਵਿੱਚ ਕੀਤੀ, ਜਿੱਥੇ ਦੋ ਮੁਲਜ਼ਮਾਂ ਜਹਾਂਗੀਰ ਅਤੇ ਫਰਮਾਨ ਨੇ ਪਸ਼ੂਆਂ ਨੂੰ ਵੱਢਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਇਸ ਸੂਚਨਾ ਦੇ ਆਧਾਰ 'ਤੇ ਛਾਪਾ ਮਾਰਿਆ ਅਤੇ ਦੋ ਗਾਵਾਂ ਨੂੰ ਛੁਡਵਾਇਆ। ਦੋਸ਼ੀ ਪੁਲਿਸ ਨੂੰ ਦੇਖ ਕੇ ਭੱਜ ਗਏ, ਪਰ ਪੁਲਿਸ ਨੇ ਮੌਕੇ ਤੋਂ 2 ਗਾਵਾਂ, 1 ਚਾਕੂ, 1 ਕੁਹਾੜੀ ਅਤੇ ਇੱਕ ਸਾਈਕਲ ਬਰਾਮਦ ਕੀਤੀ। ਦੋਵਾਂ ਥਾਵਾਂ ਤੋਂ ਬਰਾਮਦ ਕੀਤੇ ਗਏ ਪਸ਼ੂਆਂ ਨੂੰ ਸੁਰੱਖਿਅਤ ਗਊਸ਼ਾਲਾ ਵਿੱਚ ਭੇਜਿਆ ਗਿਆ ਹੈ, ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਨੂਹ ਸਦਰ ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਦੀ ਇਹ ਕਾਰਵਾਈ ਗਊ ਹੱਤਿਆ ਅਤੇ ਪਸ਼ੂਆਂ ਉਪਰ ਜ਼ੁਲਮ ਨੂੰ ਰੋਕਣ ਲਈ ਮਹੱਤਵਪੂਰਨ ਕਦਮ ਹੈ। ਇਸਦੇ ਨਾਲ ਹੀ ਕਈ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ, ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਪੁਲਿਸ ਦੀ ਤੁਰੰਤ ਐਕਸ਼ਨ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਮੰਗ ਵੀ ਕੀਤੀ ਹੈ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿਵਾਈ ਜਾਵੇ ਤਾਂਜੋ ਅੱਗੇ ਤੋਂ ਕੋਈ ਅਜਿਹਾ ਘਿਨੌਣਾ ਕੰਮ ਨਾ ਕਰਨ। 

 

 

 

ਇਹ ਵੀ ਪੜ੍ਹੋ