ਅੱਜ ਵੈਲੈਂਟਾਈਨ ਵੀਕ ਦਾ ਸਭ ਤੋਂ ਮਿੱਠਾ ਦਿਨ ‘ਚਾਕਲੇਟ ਡੇ’, ਪਿਆਰ ਵਿੱਚ ਘੋਲਦਾ ਹੈ ਖ਼ਾਸ ਮਿਠਾਸ

ਅੱਜ 9 ਫ਼ਰਵਰੀ ਨੂੰ ਚਾਕਲੇਟ ਡੇ ਮਨਾਇਆ ਜਾਂਦਾ ਹੈ ਜੋ ਵੈਲੈਂਟਾਈਨ ਵੀਕ ਦਾ ਸਭ ਤੋਂ ਮਿੱਠਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਚਾਕਲੇਟ ਦੇ ਕੇ ਪਿਆਰ, ਦੋਸਤੀ ਅਤੇ ਆਪਣਾਪਣ ਜਤਾਇਆ ਜਾਂਦਾ ਹੈ।

Share:

ਵੈਲੈਂਟਾਈਨ ਵੀਕ ਦੀ ਸ਼ੁਰੂਆਤ ਰੋਜ਼ ਡੇ ਨਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਪ੍ਰਪੋਜ਼ ਡੇ ਆਉਂਦਾ ਹੈ। ਚਾਕਲੇਟ ਡੇ ਇਸ ਲੜੀ ਦਾ ਸਭ ਤੋਂ ਮਿੱਠਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਕਰਸ਼, ਪਾਰਟਨਰ, ਦੋਸਤ ਜਾਂ ਕਿਸੇ ਖ਼ਾਸ ਇਨਸਾਨ ਨੂੰ ਚਾਕਲੇਟ ਦੇ ਕੇ ਖੁਸ਼ ਕਰਦੇ ਹਨ। ਚਾਕਲੇਟ ਇਕ ਐਸਾ ਤੋਹਫ਼ਾ ਹੈ ਜੋ ਹਰ ਉਮਰ ਦੇ ਦਿਲ ਨੂੰ ਭਾਂਦਾ ਹੈ। ਇਹ ਬਿਨਾ ਵੱਡੇ ਸ਼ਬਦਾਂ ਦੇ ਭਾਵਨਾਵਾਂ ਬਿਆਨ ਕਰ ਦਿੰਦੀ ਹੈ। ਇਸ ਲਈ ਇਹ ਦਿਨ ਸਭ ਨੂੰ ਪਸੰਦ ਆਉਂਦਾ ਹੈ।

ਚਾਕਲੇਟ ਡੇ ਦਾ ਇਤਿਹਾਸ ਕੀ ਹੈ?

ਚਾਕਲੇਟ ਨੂੰ ਸਦੀਆਂ ਤੋਂ ਪਿਆਰ ਅਤੇ ਖੁਸ਼ੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। 19ਵੀਂ ਸਦੀ ਵਿੱਚ ਜਦੋਂ ਵੈਲੈਂਟਾਈਨ ਡੇ ਦੁਨੀਆ ਭਰ ਵਿੱਚ ਪ੍ਰਸਿੱਧ ਹੋਇਆ ਤਾਂ ਚਾਕਲੇਟ ਪਿਆਰ ਜਤਾਉਣ ਦਾ ਸਾਧਨ ਬਣ ਗਈ। 1840 ਤੋਂ ਬਾਅਦ ਚਾਕਲੇਟ ਗਿਫ਼ਟ ਕਰਨ ਦਾ ਰਿਵਾਜ ਤੇਜ਼ੀ ਨਾਲ ਫੈਲਿਆ। ਹੌਲੀ-ਹੌਲੀ ਇਹ ਰਿਵਾਜ ਇੰਨਾ ਮਜ਼ਬੂਤ ਹੋ ਗਿਆ ਕਿ ਚਾਕਲੇਟ ਡੇ ਵੈਲੈਂਟਾਈਨ ਵੀਕ ਦਾ ਅਹੰਮ ਹਿੱਸਾ ਬਣ ਗਿਆ। ਅੱਜ ਇਸ ਦਿਨ ਤੋਂ ਬਿਨਾ ਵੈਲੈਂਟਾਈਨ ਵੀਕ ਅਧੂਰਾ ਲੱਗਦਾ ਹੈ।

ਚਾਕਲੇਟ ਕਿਵੇਂ ਜਤਾਂਦੀ ਹੈ ਪਿਆਰ?

ਚਾਕਲੇਟ ਸਿਰਫ਼ ਮਿੱਠਾ ਸਵਾਦ ਨਹੀਂ ਦਿੰਦੀ, ਇਹ ਦਿਲ ਨੂੰ ਵੀ ਖੁਸ਼ ਕਰਦੀ ਹੈ। ਜਦੋਂ ਕੋਈ ਆਪਣੇ ਪਿਆਰੇ ਨੂੰ ਚਾਕਲੇਟ ਦਿੰਦਾ ਹੈ ਤਾਂ ਉਸ ਨਾਲ ਆਪਣੀ ਕੇਅਰ ਅਤੇ ਫੀਲਿੰਗ ਵੀ ਦਿੰਦਾ ਹੈ। ਇਹ ਇਕ ਛੋਟਾ ਜਿਹਾ ਤੋਹਫ਼ਾ ਹੁੰਦਾ ਹੈ ਪਰ ਇਸਦਾ ਅਸਰ ਵੱਡਾ ਹੁੰਦਾ ਹੈ। ਚਾਕਲੇਟ ਦੇ ਨਾਲ ਦਿੱਤੀ ਮੁਸਕਾਨ ਰਿਸ਼ਤੇ ਨੂੰ ਹੋਰ ਨੇੜੇ ਲਿਆਉਂਦੀ ਹੈ। ਇਸੇ ਲਈ ਚਾਕਲੇਟ ਡੇ ਨੂੰ ਪਿਆਰ ਦਾ ਸਭ ਤੋਂ ਸੌਖਾ ਤਰੀਕਾ ਕਿਹਾ ਜਾਂਦਾ ਹੈ।

ਕੀ ਚਾਕਲੇਟ ਸੱਚਮੁੱਚ ਮੂਡ ਚੰਗਾ ਕਰਦੀ ਹੈ?

ਵਿਗਿਆਨਕ ਅਧਿਐਨਾਂ ਮੁਤਾਬਕ ਖ਼ਾਸ ਕਰਕੇ ਡਾਰਕ ਚਾਕਲੇਟ ਖਾਣ ਨਾਲ ਤਣਾਅ ਘੱਟ ਹੁੰਦਾ ਹੈ। ਇਹ ਦਿਮਾਗ ਨੂੰ ਸੁਕੂਨ ਦਿੰਦੀ ਹੈ ਅਤੇ ਮਨ ਖੁਸ਼ ਕਰਦੀ ਹੈ। ਇਸੇ ਕਾਰਨ ਲੋਕ ਆਪਣੇ ਖ਼ਾਸ ਇਨਸਾਨ ਨੂੰ ਉਸਦੀ ਮਨਪਸੰਦ ਚਾਕਲੇਟ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਚਾਕਲੇਟ ਖਾਣ ਨਾਲ ਮਨ ਹਲਕਾ ਮਹਿਸੂਸ ਹੁੰਦਾ ਹੈ। ਇਹ ਪਿਆਰ ਦੇ ਨਾਲ ਸਿਹਤ ਲਈ ਵੀ ਥੋੜ੍ਹੀ ਬਹੁਤ ਫਾਇਦੇਮੰਦ ਹੈ।

ਕਿਹੜੇ ਹਾਰਮੋਨ ਕਰਦੇ ਨੇ ਮਨ ਖੁਸ਼?

ਡਾਰਕ ਚਾਕਲੇਟ ਖਾਣ ਨਾਲ ਸਰੀਰ ਵਿੱਚ ਸੈਰੋਟੋਨਿਨ ਅਤੇ ਐਂਡੋਰਫਿਨ ਵਰਗੇ ‘ਫੀਲ ਗੁੱਡ’ ਹਾਰਮੋਨ ਰਿਲੀਜ਼ ਹੁੰਦੇ ਹਨ। ਇਹ ਹਾਰਮੋਨ ਖੁਸ਼ੀ ਅਤੇ ਪੋਜ਼ਿਟਿਵ ਊਰਜਾ ਵਧਾਉਂਦੇ ਹਨ। ਇਸ ਨਾਲ ਮੂਡ ਤੁਰੰਤ ਚੰਗਾ ਹੋ ਜਾਂਦਾ ਹੈ। ਜਦੋਂ ਤੁਸੀਂ ਕਿਸੇ ਆਪਣੇ ਨੂੰ ਚਾਕਲੇਟ ਦਿੰਦੇ ਹੋ ਤਾਂ ਉਹ ਪਲ ਸਿਰਫ਼ ਸਵਾਦ ਦਾ ਨਹੀਂ ਰਹਿੰਦਾ। ਉਹ ਯਾਦਾਂ ਬਣ ਜਾਂਦਾ ਹੈ।

ਅੱਜ ਦੇ ਦਿਨ ਕੀ ਕਰਨਾ ਸਭ ਤੋਂ ਵਧੀਆ?

ਚਾਕਲੇਟ ਡੇ ‘ਤੇ ਮਹਿੰਗੇ ਤੋਹਫ਼ਿਆਂ ਦੀ ਲੋੜ ਨਹੀਂ। ਆਪਣੇ ਪਿਆਰੇ ਨੂੰ ਉਸਦੀ ਪਸੰਦ ਦੀ ਇੱਕ ਚਾਕਲੇਟ ਦੇਣਾ ਹੀ ਕਾਫ਼ੀ ਹੈ। ਨਾਲ ਇੱਕ ਪਿਆਰੀ ਮੁਸਕਾਨ ਅਤੇ ਸੱਚੀ ਫੀਲਿੰਗ ਹੋਵੇ ਤਾਂ ਦਿਨ ਹੋਰ ਖ਼ਾਸ ਬਣ ਜਾਂਦਾ ਹੈ। ਇਹ ਦਿਨ ਰਿਸ਼ਤਿਆਂ ‘ਚ ਮਿੱਠਾਸ ਅਤੇ ਗਰਮੀ ਭਰਨ ਦਾ ਮੌਕਾ ਦਿੰਦਾ ਹੈ। ਇਸ ਲਈ ਅੱਜ ਚਾਕਲੇਟ ਦੇ ਨਾਲ ਪਿਆਰ ਵੀ ਜ਼ਰੂਰ ਸਾਂਝਾ ਕਰੋ।

Tags :