menu-icon
Punjabi Story Line
  • Home
  • News
  • International
  • ਅਮਰੀਕਾ-ਈਰਾਨ ਗੱਲਬਾਤ 'ਤੇ ਰੋਕ, ਟਰੰਪ ਨੇ ਟੀਮ ਨੂੰ ਕਿਹਾ- ਪਹਿਲਾਂ ਸਮਝੌਤੇ ਲਈ ਤਿਆਰ ਹੋਵੇ ਤਹਿਰਾਨ; ਹੋਰਮੁਜ਼ ਦੀ ਤਸਵੀਰ ਨੇ ਵਧਾਇਆ ਤਣਾਅ

ਅਮਰੀਕਾ-ਈਰਾਨ ਗੱਲਬਾਤ 'ਤੇ ਰੋਕ, ਟਰੰਪ ਨੇ ਟੀਮ ਨੂੰ ਕਿਹਾ- ਪਹਿਲਾਂ ਸਮਝੌਤੇ ਲਈ ਤਿਆਰ ਹੋਵੇ ਤਹਿਰਾਨ; ਹੋਰਮੁਜ਼ ਦੀ ਤਸਵੀਰ ਨੇ ਵਧਾਇਆ ਤਣਾਅ

ਟਰੰਪ ਦੇ ਇਸ ਫੈਸਲੇ ਤੋਂ ਬਾਅਦ ਈਰਾਨ ਨੇ ਕਿਹਾ ਕਿ ਹੋਰਮੁਜ਼ ਬਾਰੇ ਅਮਰੀਕੀ ਦਾਅਵਾ ਮਹਿਜ਼ ਇੱਕ ਭੁਲੇਖਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗਰੀਬਾਬਾਦੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਨੂੰ ਅਮਰੀਕਾ ਦਾ ਹਿੱਸਾ ਦੱਸਣਾ ਹਕੀਕਤ 'ਤੇ ਅਧਾਰਤ ਨਹੀਂ ਹੈ। ਟਰੰਪ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਇੱਕ ਗ੍ਰਾਫਿਕ ਸ਼ੇਅਰ ਕੀਤਾ, ਜਿਸ ਦੇ ਉੱਪਰ 'ਨਵਾਂ ਅਮਰੀਕੀ ਖੇਤਰ' ਸ਼ਬਦ ਲਿਖੇ ਸਨ।

Date Updated Last Updated : 19 August 2026, 09:48 AM IST
Share:

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਕੂਟਨੀਤਕ ਗੱਲਬਾਤ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਰੋਕਣ ਦਾ ਹੁਕਮ ਦੇ ਦਿੱਤਾ ਹੈ। ਟਰੰਪ ਨੇ ਸਪੱਸ਼ਟ ਕਿਹਾ ਹੈ ਕਿ ਉਦੋਂ ਤੱਕ ਕੋਈ ਵਾਰਤਾ ਨਹੀਂ ਹੋਵੇਗੀ, ਜਦੋਂ ਤੱਕ ਈਰਾਨ ਕਿਸੇ ਡੀਲ ਲਈ ਆਪਣੀ ਮਰਜ਼ੀ ਨਾਲ ਸਹਿਮਤ ਨਹੀਂ ਹੁੰਦਾ। ਇਸ ਵਿਚਕਾਰ ਹੋਰਮੁਜ਼ ਜਲਡਮਰੂ ਨੂੰ ਅਮਰੀਕੀ ਖੇਤਰ ਦੱਸ ਕੇ ਇੱਕ ਨਕਸ਼ਾ ਪੋਸਟ ਕਰਨ ਨਾਲ ਖੇਤਰ ਵਿੱਚ ਨਵਾਂ ਤਣਾਅ ਪੈਦਾ ਹੋ ਗਿਆ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ, ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨਾਲ ਗੱਲਬਾਤ ਕਰ ਰਹੇ ਆਪਣੇ ਅਧਿਕਾਰੀਆਂ ਨੂੰ ਤੁਰੰਤ ਗੱਲਬਾਤ ਬੰਦ ਕਰਨ ਦੇ ਨਿਰਦੇਸ਼ ਦਿੱਤੇ। ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਦਾ ਮਾਹੌਲ ਸਕਾਰਾਤਮਕ ਸੀ, ਪਰ ਟਰੰਪ ਨੇ ਅੱਗੇ ਕੋਈ ਕਦਮ ਚੁੱਕਣ ਤੋਂ ਪਹਿਲਾਂ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ।

ਤਹਿਰਾਨ ਵੱਲੋਂ ਗ਼ਲਤਫ਼ਹਿਮੀ ਕਰਾਰ

ਟਰੰਪ ਦੇ ਇਸ ਫੈਸਲੇ ਤੋਂ ਬਾਅਦ ਈਰਾਨ ਨੇ ਕਿਹਾ ਕਿ ਹੋਰਮੁਜ਼ ਬਾਰੇ ਅਮਰੀਕੀ ਦਾਅਵਾ ਮਹਿਜ਼ ਇੱਕ ਭੁਲੇਖਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗਰੀਬਾਬਾਦੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਨੂੰ ਅਮਰੀਕਾ ਦਾ ਹਿੱਸਾ ਦੱਸਣਾ ਹਕੀਕਤ 'ਤੇ ਅਧਾਰਤ ਨਹੀਂ ਹੈ।

ਸੋਸ਼ਲ ਮੀਡੀਆ 'ਤੇ ਨਕਸ਼ਾ ਪੋਸਟ ਕਰਕੇ ਖਿੱਚੀ ਲਾਈਨ

ਟਰੰਪ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਇੱਕ ਗ੍ਰਾਫਿਕ ਸ਼ੇਅਰ ਕੀਤਾ, ਜਿਸ ਦੇ ਉੱਪਰ 'ਨਵਾਂ ਅਮਰੀਕੀ ਖੇਤਰ' ਸ਼ਬਦ ਲਿਖੇ ਸਨ। ਇਸ ਨਕਸ਼ੇ ਵਿੱਚ ਹੋਰਮੁਜ਼ ਜਲਡਮਰੂ ਅਤੇ ਉਸ ਦੇ ਆਲੇ-ਦੁਆਲੇ ਦੇ ਸਮੁੰਦਰੀ ਹਿੱਸੇ ਨੂੰ ਅਮਰੀਕੀ ਸੀਮਾ ਵਜੋਂ ਦਰਸਾਇਆ ਗਿਆ ਸੀ, ਜਦਕਿ ਇਸ ਵਿੱਚ ਈਰਾਨ, ਓਮਾਨ ਤੇ UAE ਦੇ ਕੁਝ ਖੇਤਰ ਵੀ ਸ਼ਾਮਲ ਦਿਖਾਏ ਗਏ।

ਬਿਆਨ ਦੇ ਨਾਲ ਫੌਜੀ ਮੌਜੂਦਗੀ ਦਾ ਦਾਅਵਾ

ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਹੋਰਮੁਜ਼ ਵਿੱਚ ਅਮਰੀਕੀ ਨੌਸੈਨਿਕ ਨਾਕਾਬੰਦੀ ਪਹਿਲਾਂ ਵਾਂਗ ਜਾਰੀ ਹੈ, ਅਤੇ ਇਹ ਜਲਡਮਰੂ ਆਵਾਜਾਈ ਲਈ ਖੁੱਲ੍ਹਾ ਹੈ। ਉੱਥੇ ਹੀ, ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ਼ ਨੇ ਟਰੰਪ ਦੀ ਇਸ ਚਾਲ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜਦੋਂ ਤੱਕ ਅਮਰੀਕਾ ਆਪਣੇ ਵਾਅਦੇ ਪੂਰੇ ਨਹੀਂ ਕਰਦਾ, ਈਰਾਨ ਹੋਰਮੁਜ਼ ਨੂੰ ਨਹੀਂ ਖੋਲ੍ਹੇਗਾ।

ਕੀ ਸਿਰਫ਼ ਨਕਸ਼ਾ ਪੋਸਟ ਕਰਨ ਨਾਲ ਅਧਿਕਾਰ ਬਦਲ ਸਕਦਾ ਹੈ?

ਇਸ ਸਵਾਲ ਦਾ ਜਵਾਬ 'ਨਹੀਂ' ਹੈ। ਹੋਰਮੁਜ਼ ਜਲਡਮਰੂ ਇੱਕ ਅੰਤਰਰਾਸ਼ਟਰੀ ਜਲਮਾਰਗ ਹੈ, ਜੋ ਈਰਾਨ ਅਤੇ ਓਮਾਨ ਦੇ ਵਿਚਕਾਰ ਸਥਿਤ ਹੈ। ਇਸ ਰਾਹੇ ਤੋਂ ਦੁਨੀਆਂ ਭਰ ਦੇ ਤੇਲ ਤੇ ਗੈਸ ਦੇ ਟੈਂਕਰ ਲੰਘਦੇ ਹਨ, ਇਸ ਲਈ ਇਹ ਕਿਸੇ ਇੱਕ ਦੇਸ਼ ਦੀ ਇਕੱਲ੍ਹੀ ਮਲਕੀਅਤ ਨਹੀਂ ਹੋ ਸਕਦਾ।

ਕਾਨੂੰਨੀ ਤੌਰ 'ਤੇ ਅੰਤਰਰਾਸ਼ਟਰੀ ਰੁਤਬਾ

ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ ਮੁਤਾਬਕ, ਸਾਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਇਸ ਰਾਹੇ ਵਿੱਚੋਂ ਬਿਨਾਂ ਰੁਕਾਵਟ ਆਉਣ-ਜਾਣ ਦਾ ਹੱਕ ਹੈ। ਕੋਈ ਵੀ ਦੇਸ਼ ਇਕਪਾਸ੍ਹੀ ਤੌਰ 'ਤੇ ਅਜਿਹੇ ਸਮੁੰਦਰੀ ਰਾਹ 'ਤੇ ਕਬਜ਼ੇ ਦਾ ਦਾਅਵਾ ਨਹੀਂ ਕਰ ਸਕਦਾ। ਟਰੰਪ ਦੀ ਇਹ ਪੋਸਟ ਸਿਰਫ਼ ਇੱਕ ਰਾਜਨੀਤਕ ਸੁਨੇਹਾ ਮੰਨਿਆ ਜਾ ਸਕਦਾ ਹੈ, ਨਾ ਕਿ ਕਾਨੂੰਨੀ ਹਕੀਕਤ।

Tags :

Recent News