menu-icon
Punjabi Story Line
  • Home
  • News
  • National
  • ਕੋਲਕਾਤਾ ਦੀ ਇਮਾਰਤ 'ਚ ਭਿਆਨਕ ਅੱਗ ਦਾ ਕਹਿਰ, 9 ਦੀ ਮੌਤ, ਮਰਨ ਵਾਲਿਆਂ ’ਚ ਬੱਚਾ ਤੇ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ

ਕੋਲਕਾਤਾ ਦੀ ਇਮਾਰਤ 'ਚ ਭਿਆਨਕ ਅੱਗ ਦਾ ਕਹਿਰ, 9 ਦੀ ਮੌਤ, ਮਰਨ ਵਾਲਿਆਂ ’ਚ ਬੱਚਾ ਤੇ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ

ਮਰਨ ਵਾਲਿਆਂ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ ਬੰਗਲਾਦੇਸ਼ ਦੇ ਕਈ ਵਾਸੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਹ ਸਾਰੇ ਵਿਅਕਤੀ ਇਲਾਜ ਦੇ ਸਿਲਸਿਲੇ ਵਿੱਚ ਕੋਲਕਾਤਾ ਆਏ ਸਨ ਤੇ ਰਾਤ ਹੋਟਲ ਵਿੱਚ ਠਹਿਰੇ ਸਨ। ਅਜੇ ਤੱਕ ਮ੍ਰਿਤਕਾਂ ਦੀ ਰਸਮੀ ਪਛਾਣ ਨਹੀਂ ਹੋ ਸਕੀ ਹੈ।

Date Updated Last Updated : 19 August 2026, 09:42 AM IST
Share:

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਅੱਧੀ ਰਾਤ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਮਿਰਜ਼ਾ ਗਾਲਿਬ ਸਟ੍ਰੀਟ ਸਥਿਤ ਇੱਕ ਪੰਜ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਸ ਇਮਾਰਤ ਵਿੱਚ ਕਈ ਹੋਟਲ ਚੱਲ ਰਹੇ ਸਨ, ਜਿੱਥੇ ਰਾਤ ਦੇ ਵੇਲੇ ਸੌਂ ਰਹੇ ਲੋਕ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ, ਜਦਕਿ 6 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ। ਮ੍ਰਿਤਕਾਂ ਵਿੱਚ ਬੰਗਲਾਦੇਸ਼ੀ ਨਾਗਰਿਕ ਵੀ ਹਨ, ਜੋ ਇਲਾਜ ਲਈ ਕੋਲਕਾਤਾ ਆਏ ਸਨ।

ਰਾਤ ਨੂੰ ਆਏ ਸਨ ਰਿਹਾਇਸ਼ੀ ਮਹਿਮਾਨ

ਜਾਣਕਾਰੀ ਮੁਤਾਬਕ, ਅੱਗ ਲੱਗਣ ਸਮੇਂ ਹੋਟਲ ਵਿੱਚ ਮੌਜੂਦ ਜ਼ਿਆਦਾਤਰ ਲੋਕ ਡੂੰਘੀ ਨੀਂਦ ਵਿੱਚ ਸਨ। ਅਚਾਨਕ ਅੱਗ ਦਾ ਕੋਹਰਾਮ ਵਰਤਣ ਨਾਲ ਕਮਰਿਆਂ ਵਿੱਚ ਤੇਜ਼ੀ ਨਾਲ ਜ਼ਹਿਰੀਲਾ ਧੂੰਆਂ ਭਰ ਗਿਆ, ਜਿਸ ਕਾਰਨ ਸੌਂ ਰਹੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਾ ਮਿਲ ਸਕਿਆ। ਜ਼ਿਆਦਾਤਰ ਮੌਤਾਂ ਸਾਹ ਰੁਕਣ ਕਾਰਨ ਹੋਈਆਂ। ਇਸ ਘਟਨਾ ਵਿੱਚ  ਭਾਰਤੀ ਨਾਗਰਿਕਾਂ ਤੋਂ ਇਲਾਵਾ ਬੰਗਲਾਦੇਸ਼ ਦੇ ਕਈ ਵਾਸੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਹ ਸਾਰੇ ਵਿਅਕਤੀ ਇਲਾਜ ਦੇ ਸਿਲਸਿਲੇ ਵਿੱਚ ਕੋਲਕਾਤਾ ਆਏ ਸਨ ਤੇ ਰਾਤ ਹੋਟਲ ਵਿੱਚ ਠਹਿਰੇ ਸਨ। ਅਜੇ ਤੱਕ ਮ੍ਰਿਤਕਾਂ ਦੀ ਰਸਮੀ ਪਛਾਣ ਨਹੀਂ ਹੋ ਸਕੀ ਹੈ।

ਰਾਹਤ ਤੇ ਬਚਾਅ ਕਾਰਜਾਂ ਲਈ ਜੁਟੀਆਂ ਟੀਮਾਂ

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ 5 ਗੱਡੀਆਂ, ਪੁਲਿਸ ਅਤੇ ਡਿਜ਼ਾਸਟਰ ਮੈਨੇਜਮੈਂਟ ਦੀਆਂ ਟੀਮਾਂ ਫੌਰੀ ਮੌਕੇ 'ਤੇ ਪਹੁੰਚ ਗਈਆਂ। ਭਾਰੀ ਧੂੰਏਂ ਕਾਰਨ ਦਮਕਲ ਕਰਮਚਾਰੀਆਂ ਨੂੰ ਉੱਪਰਲੀਆਂ ਮੰਜ਼ਿਲਾਂ 'ਤੇ ਪਹੁੰਚਣ ਵਿੱਚ ਬਹੁਤ ਔਖ ਆਈ, ਪਰ ਫਿਰ ਵੀ ਸਖ਼ਤ ਮਿਹਨਤ ਨਾਲ 80 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਅੱਗ 'ਤੇ ਕਾਬੂ ਪਾਇਆ, ਪਰ ਕੂਲਿੰਗ ਕਾਰਜ ਜਾਰੀ

ਫ਼ਾਇਰ ਬ੍ਰਿਗੇਡ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਅੱਗ ਨੂੰ ਕਾਬੂ ਕਰ ਲਿਆ ਗਿਆ, ਹਾਲਾਂਕਿ ਇਮਾਰਤ ਨੂੰ ਠੰਢਾ ਕਰਨ ਦਾ ਕੰਮ ਅਜੇ ਵੀ ਜਾਰੀ ਹੈ ਤਾਂ ਜੋ ਦੁਬਾਰਾ ਅੱਗ ਭੜਕਣ ਦਾ ਖ਼ਤਰਾ ਨਾ ਰਹੇ। ਪੱਛਮੀ ਬੰਗਾਲ ਦੇ ਫਾਇਰ ਡਿਪਾਰਟਮੈਂਟ ਮੰਤਰੀ ਕੌਸ਼ਿਕ ਚੌਧਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਜ਼ਾਹਿਰ ਹੋਈ ਹੈ, ਪਰ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।

ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਦੇ ਦੋਸ਼

ਇਸ ਦੌਰਾਨ ਇਮਾਰਤ ਵਿੱਚ ਸੁਰੱਖਿਆ ਤੇ ਉਸਾਰੀ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਗੰਭੀਰ ਸ਼ਿਕਾਇਤ ਸਾਹਮਣੇ ਆਈ ਹੈ। ਮੰਤਰੀ ਨੇ ਕਿਹਾ ਕਿ ਹੋਟਲਾਂ ਦੇ ਸੰਚਾਲਨ ਵਿੱਚ ਕਈ ਅਨਿਯਮਾਂ ਬਾਰੇ ਵੀ ਸੂਚਨਾ ਮਿਲੀ ਹੈ, ਜਿਸ ਦੀ ਵੀ ਜਾਂਚ ਕੀਤੀ ਜਾਵੇਗੀ।

ਇਮਾਰਤ ਮਾਲਕ ਫ਼ਰਾਰ, ਪੁਲਿਸ ਨੇ ਕੀਤੀ ਛਾਪੇਮਾਰੀ

ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਮਾਰਤ ਦਾ ਮਾਲਕ ਫ਼ਰਾਰ ਹੋ ਗਿਆ ਹੈ। ਉਸ ਦੀ ਭਾਲ ਲਈ ਪੁਲਿਸ ਨੇ ਉਸ ਦੇ ਘਰ ਸਮੇਤ ਕਈ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕੀਤੀ। ਨਿਊ ਮਾਰਕੀਟ ਥਾਣੇ ਵਿੱਚ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਅੱਗ ਦੇ ਕਾਰਨਾਂ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਹੈ।

Tags :

Recent News