menu-icon
Punjabi Story Line
  • Home
  • News
  • Entertainment
  • ਅਕਸ਼ੈ ਕੁਮਾਰ ਸਟਾਰਰ ‘ਵੈਲਕਮ ਟੂ ਦ ਜੰਗਲ’ ਦਾ ਟ੍ਰੇਲਰ ਰਿਲੀਜ਼, ਕਾਮੇਡੀ ਅਤੇ ਮਸਤੀ ਦਾ ਲੱਗਿਆ ਜ਼ਬਰਦਸਤ ਤੜਕਾ

ਅਕਸ਼ੈ ਕੁਮਾਰ ਸਟਾਰਰ ‘ਵੈਲਕਮ ਟੂ ਦ ਜੰਗਲ’ ਦਾ ਟ੍ਰੇਲਰ ਰਿਲੀਜ਼, ਕਾਮੇਡੀ ਅਤੇ ਮਸਤੀ ਦਾ ਲੱਗਿਆ ਜ਼ਬਰਦਸਤ ਤੜਕਾ

ਅਕਸ਼ੈ ਕੁਮਾਰ ਦੀ ਬਹੁਚਰਚਿਤ ਕਾਮੇਡੀ ਫ਼ਿਲਮ ‘ਵੈਲਕਮ ਟੂ ਦ ਜੰਗਲ’ ਦਾ ਟ੍ਰੇਲਰ ਰਿਲੀਜ ਹੋ ਗਿਆ ਹੈ। ਇਸ ਵਿੱਚ ਕਾਮੇਡੀ ਅਤੇ ਸਿਤਾਰਿਆਂ ਦੀ ਭਰਮਾਰ ਨੇ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਟ੍ਰੇਲਰ ਨੂੰ ਦੇਖਣ ਤੋਂ ਬਾਦ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ।

Date Updated Last Updated : 11 June 2026, 03:07 PM IST
Share:

ਮੁੰਬਈ. ਸੁਪਰਸਟਾਰ ਅਕਸ਼ੈ ਕੁਮਾਰ ਦੀ ਬਹੁਚਰਚਿਤ ਕਾਮੇਡੀ ਫ਼ਿਲਮ ‘ਵੈਲਕਮ ਟੂ ਦ ਜੰਗਲ’ ਦਾ ਟ੍ਰੇਲਰ ਆਖ਼ਿਰਕਾਰ ਦਰਸ਼ਕਾਂ ਸਾਹਮਣੇ ਆ ਗਿਆ ਹੈ। ‘ਵੈਲਕਮ’ ਫ੍ਰੈਂਚਾਈਜ਼ੀ ਦੀ ਤੀਜੀ ਕਿਸ਼ਤ ਹੋਣ ਕਾਰਨ ਫ਼ਿਲਮ ਪਹਿਲਾਂ ਹੀ ਚਰਚਾ ਦਾ ਕੇਂਦਰ ਬਣੀ ਹੋਈ ਸੀ ਅਤੇ ਹੁਣ ਟ੍ਰੇਲਰ ਨੇ ਇਸ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ।

ਕਾਮੇਡੀ, ਗੜਬੜੀ ਅਤੇ ਮਸਤੀ ਦਾ ਜ਼ਬਰਦਸਤ ਤੜਕਾ

ਟ੍ਰੇਲਰ ਵਿੱਚ ਕਾਮੇਡੀ, ਗੜਬੜੀ ਅਤੇ ਮਸਤੀ ਦਾ ਜ਼ਬਰਦਸਤ ਤੜਕਾ ਦੇਖਣ ਨੂੰ ਮਿਲਦਾ ਹੈ। ਫ਼ਿਲਮ ਦੀ ਵੱਡੀ ਸਟਾਰ ਕਾਸਟ ਨੂੰ ਇੱਕ ਮਜ਼ੇਦਾਰ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਰਾਣੀ ‘ਵੈਲਕਮ’ ਫ਼ਿਲਮ ਦੇ ਮਸ਼ਹੂਰ ‘ਮਜਨੂ ਭਾਈ’ ਵਾਲੇ ਸੀਨ ਦੀ ਯਾਦ ਵੀ ਤਾਜ਼ਾ ਕਰਵਾਈ ਗਈ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।

ਅਕਸ਼ੈ ਕੁਮਾਰ ਦੀ ਮੌਜੂਦਗੀ ਨੇ ਖਿੱਚਿਆ ਧਿਆਨ

ਟ੍ਰੇਲਰ ਵਿੱਚ ਅਕਸ਼ੈ ਕੁਮਾਰ ਦੀ ਮੌਜੂਦਗੀ ਖਾਸ ਤੌਰ 'ਤੇ ਧਿਆਨ ਖਿੱਚਦੀ ਹੈ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈੱਟੀ ਦੀ ਲੰਬੇ ਸਮੇਂ ਬਾਅਦ ਹੋਈ ਵਾਪਸੀ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਦੋਵਾਂ ਦੀ ਮਜ਼ਾਕੀਆ ਨੋਕ-ਝੋਕ ਅਤੇ ਕੈਮਿਸਟਰੀ ਨੇ ਕਈ ਪ੍ਰਸ਼ੰਸਕਾਂ ਨੂੰ ‘ਹੇਰਾ ਫੇਰੀ’ ਦੇ ਦਿਨਾਂ ਦੀ ਯਾਦ ਦਿਵਾ ਦਿੱਤੀ ਹੈ।

26 ਜੂਨ ਨੂੰ ਹੋਵੇਗੀ ਰਿਲੀਜ਼

ਗੱਲ ਕਰਿਏ ਫ਼ਿਲਮ ਦੀ ਰਿਲੀਜ਼ ਡੇਟ ਦੀ ਤਾਂ ਅਹਿਮਦ ਖਾਨ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 26 ਜੂਨ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।  

ਵੱਡੀ ਸਟਾਰ ਕਾਸਟ ਨਾਲ ਸਜੀ ਫ਼ਿਲਮ

ਫ਼ਿਲਮ ਵਿੱਚ ਅਕਸ਼ੈ ਕੁਮਾਰ ਤੇ ਸੁਨੀਲ ਸ਼ੈੱਟੀ ਤੋਂ ਇਲਾਵਾ ਅਰਸ਼ਦ ਵਾਰਸੀ, ਦਿਸ਼ਾ ਪਟਾਨੀ, ਜੈਕਲੀਨ ਫਰਨਾਂਡਿਸ, ਰਵੀਨਾ ਟੰਡਨ, ਲਾਰਾ ਦੱਤਾ, ਜੈਕੀ ਸ਼ਰੌਫ, ਉਰਵਸ਼ੀ ਰੌਤੇਲਾ, ਪਰੇਸ਼ ਰਾਵਲ, ਜੌਨੀ ਲੀਵਰ, ਰਾਜਪਾਲ ਯਾਦਵ, ਸ਼੍ਰੇਅਸ ਤਲਪੜੇ, ਤੁਸ਼ਾਰ ਕਪੂਰ, ਕ੍ਰਿਸ਼ਨਾ ਅਭਿਸ਼ੇਕ, ਕਿਕੂ ਸ਼ਾਰਦਾ ਅਤੇ ਦਲੇਰ ਮਹਿੰਦੀ ਸਮੇਤ ਕਈ ਮਸ਼ਹੂਰ ਕਲਾਕਾਰ ਨਜ਼ਰ ਆਉਣਗੇ।
 

Recent News