menu-icon
Punjabi Story Line
  • Home
  • News
  • Entertainment
  • ਸਾਬਕਾ ਪਤੀ ਸੰਜੇ ਕਪੂਰ ਦੀ ਪਹਿਲੀ ਬਰਸੀ ਤੇ ਭਾਵੁਕ ਹੋਈ ਕਰਿਸ਼ਮਾ ਕਪੂਰ, ਕਿਹਾ- ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ'

ਸਾਬਕਾ ਪਤੀ ਸੰਜੇ ਕਪੂਰ ਦੀ ਪਹਿਲੀ ਬਰਸੀ ਤੇ ਭਾਵੁਕ ਹੋਈ ਕਰਿਸ਼ਮਾ ਕਪੂਰ, ਕਿਹਾ- ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ'

ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਪਹਿਲੀ ਬਰਸੀ ਤੇ ਕਾਫ਼ੀ ਭਾਵੁਕ ਨਜ਼ਰ ਆਈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਸਾਬਕਾ ਪਤੀ ਨੂੰ ਸ਼ਰਧਾਂਜਲੀ ਦਿੱਤੀ।  

Date Updated Last Updated : 13 June 2026, 02:01 PM IST
Share:

ਮੁੰਬਈ: ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਪਿਛਲੇ ਸਾਲ 12 ਜੂਨ ਨੂੰ ਦੇਹਾਂਤ ਹੋ ਗਿਆ ਸੀ। ਕੱਲ੍ਹ ਉਨ੍ਹਾਂ ਦੀ ਪਹਿਲੀ ਬਰਸੀ ਸੀ ਤੇ ਇਸ ਮੌਕੇ ਤੇ ਅਦਾਕਾਰਾ ਕਾਫ਼ੀ ਭਾਵੁਕ ਨਜ਼ਰ ਆਈ। ਸ਼ੁੱਕਰਵਾਰ ਨੂੰ ਕਰਿਸ਼ਮਾ ਕਪੂਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਏਕਸ ਪਤੀ ਨੂੰ ਸ਼ਰਧਾਂਜਲੀ ਦਿੱਤੀ। ਹੁਣ ਉਨ੍ਹਾਂ ਦਾ ਇਹ ਪੋਸਟ ਲੋਕਾਂ ਦਾ ਕਾਫ਼ੀ ਧਿਆਨ ਖਿੱਚ ਰਿਹਾ ਹੈ।

ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੀ ਸਟੋਰੀ ਤੇ ਇਸ ਸਾਬਕਾ ਪਤਿ ਸੰਜੇ ਕਪੂਰ ਦੀ ਬਰਸੀ ਤੇ ਇੱਕ ਸਿੰਪਲ ਜਿਹਾ ਪੋਸਟ ਲਿਖਾ। ਅਦਾਕਾਰਾ ਨੇ ਸੰਜੇ ਦੀ ਡੇਥ ਡੇਟ 12/6/2025 ਦੇ ਨਾਲ ਲਿਖਿਆ 'ਸੰਜੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ।' ਪੋਸਟ ਦੇ ਨਾਲ ਉਨ੍ਹਾਂ ਨੇ ਹੱਥ ਜੋੜਨ ਵਾਲੀ, ਦਿਲ ਤੇ ਕਬੂਤਰ ਦੀ ਇਮੋਜੀ ਲਗਾਈ।

ਜਿਵੇਂ ਹੀ ਕਰਿਸ਼ਮਾ ਦਾ ਇਹ ਪੋਸਟ ਸੋਸ਼ਲ ਮੀਡੀਆ ਤੇ ਆਇਆ, ਤਾਂ ਇਹ ਸੁਰਖੀਆਂ ਵਿੱਚ ਆ ਗਿਆ।

ਸੰਜੇ ਕਪੂਰ ਦੀ ਦੂਸਰੀ ਸਾਬਕਾ ਪਤਨੀ ਪ੍ਰਿਆ ਨੇ ਵੀ ਕੀਤਾ ਪੋਸਟ
ਦੂਜੇ ਪਾਸੇ, ਕਰਿਸ਼ਮਾ ਕਪੂਰ ਦੀ ਸਾਬਕਾ ਸੌਤਨ ਤੇ ਸੰਜੇ ਕਪੂਰ ਦੀ ਸਾਬਕਾ ਪਤਨੀ ਪ੍ਰਿਆ ਸਚਦੇਵ ਨੇ ਵੀ ਆਪਣੇ ਸਵਰਗਵਾਸੀ ਪਤੀ ਲਈ ਸੋਸ਼ਲ ਮੀਡੀਆ 'ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਲਿਖਿਆ, "ਤੁਹਾਨੂੰ ਗਏ ਨੂੰ ਇੱਕ ਸਾਲ ਹੋ ਗਿਆ ਹੈ, ਫਿਰ ਵੀ ਤੁਹਾਡੀ ਮੌਜੂਦਗੀ ਸਾਨੂੰ ਹਰ ਰੋਜ਼ ਮਾਰਗਦਰਸ਼ਨ ਕਰਦੀ ਹੈ। ਤੁਸੀਂ ਕਦੇ ਵੀ ਸਥਿਰ ਰਹਿਣ ਵਿੱਚ ਵਿਸ਼ਵਾਸ ਨਹੀਂ ਕੀਤਾ; ਤੁਸੀਂ ਊਰਜਾ, ਉਤਸੁਕਤਾ ਅਤੇ ਦ੍ਰਿੜ ਇਰਾਦੇ ਨਾਲ ਜ਼ਿੰਦਗੀ ਨੂੰ ਅਪਣਾਇਆ, ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੱਡੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਅਤੇ ਆਪਣਾ ਸਭ ਤੋਂ ਵਧੀਆ ਦੇਣ ਲਈ ਪ੍ਰੇਰਿਤ ਕੀਤਾ।"
ਪ੍ਰਿਆ ਨੇ ਅੱਗੇ ਲਿਖਿਆ, "ਤੁਸੀਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸੋਗੇ ਅਤੇ ਤੁਹਾਡੀਆਂ ਯਾਦਾਂ ਕਾਇਮ ਰਹਿਣਗੀਆਂ। ਤੁਹਾਡੇ ਦੁਆਰਾ ਅਪਣਾਏ ਗਏ ਮੁੱਲਾਂ, ਤੁਹਾਡੇ ਦੁਆਰਾ ਛੂਹੀਆਂ ਗਈਆਂ ਜ਼ਿੰਦਗੀਆਂ ਅਤੇ ਤੁਹਾਡੇ ਦੁਆਰਾ ਇੰਨੇ ਖੁੱਲ੍ਹ ਕੇ ਸਾਂਝੇ ਕੀਤੇ ਗਏ ਪਿਆਰ ਲਈ ਧੰਨਵਾਦ। ਤੁਹਾਡਾ ਪਿਆਰ ਸਾਡੀ ਤਾਕਤ ਹੈ ਅਤੇ ਤੁਹਾਡੀਆਂ ਯਾਦਾਂ ਸਾਡੇ ਲਈ ਇੱਕ ਵਰਦਾਨ ਹਨ।"

ਕਿਵੇਂ ਹੋਇਆ ਸੀ ਸੰਜੇ ਕਪੂਰ ਦਾ ਦੇਹਾਂਤ
ਸੰਜੇ ਕਪੂਰ ਦਾ ਦੇਹਾਂਤ ਇੰਗਲੈਂਡ ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਪੋਲੋ ਖੇਡਦੇ ਸਮੇਂ ਉਨ੍ਹਾਂ ਨੇ ਗਲਤੀ ਨਾਲ ਇੱਕ ਮਧੂ-ਮੱਖੀ ਨਿਗਲ ਲਈ ਸੀ, ਜਿਸ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਪਤੀ ਦੇ ਦੇਹਾਂਤ ਤੋਂ ਬਾਦ ਕਰਿਸ਼ਮਾ ਆਪਣੇ ਬੱਚਿਆਂ, ਸਮਾਇਰਾ ਅਤੇ ਕਿਆਨ ਨਾਲ ਦਿੱਲੀ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਹੋਈ। ਉਨ੍ਹਾਂ ਦੀ ਭੈਣ, ਕਰੀਨਾ ਕਪੂਰ ਖਾਨ, ਅਤੇ ਜੀਜਾ, ਸੈਫ ਅਲੀ ਖਾਨ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ।

ਕਰਿਸ਼ਮਾ ਅਤੇ ਸੰਜੇ ਦਾ ਤਲਾਕ

ਦੱਸ ਦੇਇਏ ਕਿ ਕਰਿਸ਼ਮਾ ਕਪੂਰ ਨੇ 29 ਸਤੰਬਰ, 2003 ਨੂੰ ਸਿੱਖ ਰੀਤੀ-ਰਿਵਾਜਾਂ ਅਨੁਸਾਰ ਸੰਜੇ ਕਪੂਰ ਨਾਲ ਵਿਆਹ ਕੀਤਾ ਸੀ। ਹਾਲਾਂਕਿ, 2014 ਵਿੱਚ, ਜੋੜੇ ਨੇ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਿੱਤੀ ਅਤੇ 2016 ਵਿੱਚ ਉਨ੍ਹਾਂ ਨੂੰ ਤਲਾਕ ਮਿਲ ਗਿਆ। 2016 ਵਿੱਚ, ਕਰਿਸ਼ਮਾ ਨੇ ਸੰਜੇ ਕਪੂਰ ਅਤੇ ਉਨ੍ਹਾਂ ਦੀ ਮਾਂ ਵਿਰੁੱਧ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸੰਜੇ ਕਪੂਰ ਦੇ ਨਾਲ ਅਦਾਕਾਰਾ ਨੇ ਆਪਣੇ ਦੋ ਬੱਚਿਆ ਕਿਆਨ ਤੇ ਸਮਾਇਰਾ ਦਾ ਸਵਾਗਤ ਕੀਤਾ ਸੀ।
 

Recent News