Courtesy: @ZeeMusicCompany
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦਾ ਅੱਜ ਜਨਮਦਿਨ ਹੈ। 31 ਜੁਲਾਈ ਨੂੰ ਐਕਟ੍ਰੇਸ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੇ ਮੌਕੇ 'ਤੇ ਹਸੀਨਾ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਤੋਂ ਲੈ ਕੇ ਕਰੀਬੀਆਂ ਅਤੇ ਫਿਲਮ ਇੰਡਸਟ੍ਰੀ ਤੱਕ ਦੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਵਿਚਾਲੇ ਕਿਆਰਾ ਦੀ ਅਪਕਮਿੰਗ ਫਿਲਮ 'ਟੌਕਸਿਕ' ਦੇ ਨਿਰਮਾਤਾਵਾਂ ਨੇ ਵੀ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਨਿਰਮਾਤਾਵਾਂ ਦੇ ਇਸ ਪੋਸਟ ਨੂੰ ਅਦਾਕਾਰਾ ਲਈ ਇੱਕ ਤੋਹਫ਼ੇ ਵਜੋਂ ਦੇਖਿਆ ਜਾ ਰਿਹਾ ਹੈ।
ਦਰਅਸਲ, 'ਟੌਕਸਿਕ' ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਕਿਆਰਾ ਅਡਵਾਨੀ ਨੂੰ 'ਨਾਦੀਆ' ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਇੱਕ ਨਵਾਂ ਪੋਸਟਰ ਜਾਰੀ ਕੀਤਾ ਹੈ। ਪੋਸਟਰ ਵਿੱਚ, ਅਦਾਕਾਰਾ ਲਾਲ ਪਹਿਰਾਵੇ ਵਿੱਚ ਬੇਹਦ ਖੂਬਸੂਰਤ ਦਿਖਾਈ ਦੇ ਰਹੀ ਹੈ। ਬੁੱਲ੍ਹਾਂ ਤੇ ਲਾਲ ਲਿਪਸਟਿਕ, ਖੁੱਲ੍ਹੇ ਬਾਲ, ਨਿਊਡ ਮੇਕਅਪ ਅਤੇ ਰੈਡ ਡ੍ਰੈਸ ਉਨ੍ਹਾਂ ਦੇ ਗਲੈਮਰ ਨੂੰ ਉਜਾਗਰ ਕਰਦਾ ਹੈ।
ਪੋਸਟਰ ਨੂੰ ਸਾਂਝਾ ਕਰਦੇ ਹੋਏ, ਫਿਲਮ ਨਿਰਮਾਤਾਵਾਂ ਨੇ ਅਦਾਕਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਲਿਖਿਆ, "ਸਾਡੀ ਨਾਦੀਆ ਨੂੰ ਜਨਮਦਿਨ ਬਹੁਤ ਮੁਬਾਰਕ।"
ਪ੍ਰਸ਼ੰਸਕ ਪੋਸਟ 'ਤੇ ਪ੍ਰਸ਼ੰਸਾ ਦੀ ਬਰਸਾਤ ਕਰ ਰਹੇ ਹਨ। ਇੱਕ ਉਪਭੋਗਤਾ ਨੇ ਲਿਖਿਆ, "ਜਨਮਦਿਨ ਮੁਬਾਰਕ, ਕਿਆਰਾ ਅਡਵਾਨੀ! ਤੁਹਾਨੂੰ ਖੁਸ਼ੀ, ਬਲਾਕਬਸਟਰ ਸਫਲਤਾ ਅਤੇ ਯਾਦਗਾਰੀ ਪ੍ਰਦਰਸ਼ਨ ਨਾਲ ਭਰੇ ਸਾਲ ਦੀ ਕਾਮਨਾ ਕਰਦੇ ਹਾਂ। ਚਮਕਦੇ ਰਹੋ!"
ਇੱਕ ਹੋਰ ਨੇ ਲਿਖਿਆ, "ਅੱਖਾਂ ਜੋ ਬਹੁਤ ਕੁਝ ਬੋਲਦੀਆਂ ਹਨ। ਜਨਮਦਿਨ ਮੁਬਾਰਕ।"
ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਕੁਝ ਪ੍ਰਸ਼ੰਸਕਾਂ ਨੇ ਫਿਲਮ ਦੇ ਟ੍ਰੇਲਰ ਦੀ ਮੰਗ ਵੀ ਕੀਤੀ।
ਹਾਲ ਹੀ 'ਚ ਇੱਕ ਇੰਟਰਵਿਊ ਵਿੱਚ, ਕਿਆਰਾ ਆਡਵਾਨੀ ਨੇ ਖੁਲਾਸਾ ਕੀਤਾ ਸੀ ਕਿ ਉਹ ਆਖਿਰ 'ਟੌਕਸਿਕ' ਕਰਨ ਲਈ ਸਹਿਮਤ ਕਿਉਂ ਹੋਈ। ਉਨ੍ਹਾਂ ਦੱਸਿਆ ਸੀ ਕਿ ਉਹ ਹਮੇਸ਼ਾ ਡੂੰਘੇ ਬਿਰਤਾਂਤਾਂ ਅਤੇ ਬਹੁ-ਪੱਧਰੀ ਕਿਰਦਾਰਾਂ ਵਿੱਚ ਦਿਲਚਸਪੀ ਰੱਖਦੀ ਰਹੀ ਹੈ। ਇਹ ਉਹੀ ਫਿਲਮ ਹੈ ਜਿਸਨੇ ਉਸਨੂੰ ਐਕਸ਼ਨ-ਥ੍ਰਿਲਰ ਵੱਲ ਖਿੱਚਿਆ। ਉਸਨੇ ਇਹ ਵੀ ਦੱਸਿਆ ਕਿ ਉਸਨੂੰ ਨਾਦੀਆ ਦਾ ਕਿਰਦਾਰ ਚੰਗੀ ਤਰ੍ਹਾਂ ਲਿਖਿਆ ਅਤੇ ਵਿਸਤ੍ਰਿਤ ਲੱਗਿਆ।
ਦੱਸ ਦੇਈਏ ਕਈ ਬਾਰ ਟਲਣ ਤੋਂ ਬਾਅਦ ਹੁਣ 'ਟੌਕਸਿਕ' 26 ਅਗਸਤ, 2026 ਨੂੰ ਵੱਡੇ ਪਰਦੇ 'ਤੇ ਰਿਲੀਜ ਹੋਵੇਗੀ। ਇਸ ਫਿਲਮ ਵਿੱਚ ਉਨ੍ਹਾਂ ਤੋਂ ਇਲਾਵਾ ਨਯਨਤਾਰਾ, ਹੁਮਾ ਕੁਰੈਸ਼ੀ, ਤਾਰਾ ਸੁਤਾਰੀਆ ਅਤੇ ਰੁਕਮਣੀ ਵਸੰਤ ਹਨ।